ਸਵੈਯਾ

SWAYYA

ਸਵੈਯਾ:

ਯੌ ਕਹਿ ਕੈ ਮਨਿ ਕੋਪ ਭਰਿਯੋ ਤਬ ਭੂਪ ਹਲੀ ਕਹੁ ਬਾਨ ਚਲਾਯੋ

Saying this, in great fury, the king shot an arrow towards Balram

ਇਹ ਕਹਿ ਕੇ (ਰਾਜਾ) ਮਨ ਵਿਚ ਕ੍ਰੋਧ ਨਾਲ ਭਰ ਗਿਆ ਅਤੇ ਉਸ ਵੇਲੇ ਰਾਜੇ ਨੇ ਬਲਰਾਮ ਉਤੇ ਬਾਣ ਚਲਾ ਦਿੱਤਾ।

ਲਾਗਤਿ ਹੀ ਨਟ ਸਾਲ ਭਯੋ ਤਨ ਮੈ ਬਲਿਭਦ੍ਰ ਮਹਾ ਦੁਖੁ ਪਾਯੋ

Which when hit him, gave him extreme agony

(ਬਾਣ ਦੇ) ਲਗਦਿਆਂ ਹੀ ਬਲਰਾਮ ਲੋਟ ਪੋਟ ਹੋ ਗਿਆ ਅਤੇ ਸ਼ਰੀਰ ਵਿਚ (ਉਸ ਨੇ) ਬਹੁਤ ਦੁਖ ਪਾਇਆ।

ਮੂਰਛ ਹ੍ਵੈ ਕਰਿ ਸ︀ਯੰਦਨ ਬੀਚ ਗਿਰਿਯੋ ਤਿਹ ਕੋ ਕਬਿ ਨੈ ਜਸੁ ਗਾਯੋ

ਮੂਰਛਿਤ ਹੋ ਕੇ ਰਥ ਵਿਚ ਡਿਗ ਪਿਆ। ਉਸ ਦੀ ਉਪਮਾ ਕਵੀ (ਸ਼ਿਆਮ) ਨੇ ਇਸ ਤਰ੍ਹਾਂ ਕੀਤੀ ਹੈ।

ਮਾਨਹੁ ਬਾਨ ਭੁਜੰਗ ਡਸਿਯੋ ਧਨ ਧਾਮ ਸਬੈ ਮਨ ਤੇ ਬਿਸਰਾਯੋ ॥੧੮੪੯॥

He became unconscious and fell in his chariot as if the snake-like arrow had stung him and he had fallen down forgetting his wealth and home.1849.

ਮਾਨੋ ਬਾਣ ਰੂਪ ਸੱਪ ਦੇ ਡੰਗਣ ਨਾਲ (ਬਲਰਾਮ ਨੇ) ਧਨ ਅਤੇ ਘਰ ਨੂੰ ਮਨ ਤੋਂ ਭੁਲਾ ਦਿੱਤਾ ਹੋਵੇ ॥੧੮੪੯॥

ਬਹੁਰੋ ਚਿਤ ਚੇਤ ਭਯੋ ਬਲਦੇਵ ਚਿਤੇ ਅਰਿ ਕੇ ਅਤਿ ਕੋਪ ਬਢਾਯੋ

When Balram regained consciousness, he became extremely enraged

ਬਲਰਾਮ ਜਦ ਫਿਰ ਚਿਤ ਵਿਚ ਸਚੇਤ ਹੋਇਆ ਤਾਂ ਵੈਰੀ ਨੂੰ ਵੇਖ ਕੇ (ਮਨ ਵਿਚ) ਕ੍ਰੋਧ ਨੂੰ ਵਧਾ ਲਿਆ।

ਭਾਰੀ ਗਦਾ ਗਹਿ ਕੈ ਕਰਿ ਮੈ ਨ੍ਰਿਪ ਕੇ ਬਧ ਕਾਰਨ ਤਾਰਨ ਆਯੋ

He caught hold of his huge mace and got ready again in the battlefield in order to kill the enemy

ਹੱਥ ਵਿਚ ਭਾਰੀ ਗਦਾ ਪਕੜ ਕੇ ਰਾਜਾ (ਜਰਾਸੰਧ) ਨੂੰ ਮਾਰਨ ਲਈ ਰਣ-ਭੂਮੀ ਵਿਚ ਆਇਆ।

ਪਾਉ ਪਿਆਦੇ ਹੁਇ ਸ︀ਯੰਦਨ ਤੇ ਕਬਿ ਸ︀ਯਾਮ ਕਹੈ ਇਤ ਭਾਤਿ ਸਿਧਾਯੋ

ਕਵੀ ਸ਼ਿਆਮ ਕਹਿੰਦੇ ਹਨ, ਰਥ ਤੋਂ ਉਤਰ ਕੇ ਪੈਦਲ ਹੋ ਗਿਆ ਅਤੇ ਇਸ ਤਰ੍ਹਾਂ ਚਲ ਪਿਆ।

ਅਉਰ ਕਿਸੀ ਭਟ ਜਾਨਿਯੋ ਨਹੀ ਕਬਿ ਦਉਰ ਪਰਿਯੋ ਨ੍ਰਿਪ ਨੇ ਲਖਿ ਪਾਯੋ ॥੧੮੫੦॥

Leaving his chariot, he ran away even on foot and none could see him except the king.1850.

ਹੋਰ ਕਿਸੇ ਸੂਰਮੇ ਨੇ ਨਹੀਂ ਸਮਝਿਆ ਕਿ ਕਿਸ ਵਲ ਦੌੜ ਪਿਆ ਹੈ, (ਪਰ) ਰਾਜੇ ਨੇ ਸਮਝ ਲਿਆ ਹੈ ॥੧੮੫੦॥

ਆਵਤ ਦੇਖਿ ਹਲਾਯੁਧ ਕੋ ਸੁ ਭਯੋ ਤਬ ਹੀ ਨ੍ਰਿਪ ਕੋਪਮਈ ਹੈ

ਬਲਰਾਮ ਨੂੰ ਆਉਂਦਿਆਂ ਵੇਖ ਕੇ, ਤਦੋਂ ਰਾਜਾ ਕ੍ਰੋਧਵਾਨ ਹੋ ਗਿਆ ਹੈ।

ਜੁਧ ਹੀ ਕਉ ਸਮੁਹਾਇ ਭਯੋ ਨਿਜ ਪਾਨਿ ਕਮਾਨ ਸੁ ਤਾਨਿ ਲਈ ਹੈ

Seeing Balram coming, the king got enraged and pulling his bow with his hand, he got ready for war

ਯੁੱਧ ਕਰਨ ਲਈ ਸਾਹਮਣੇ ਹੋ ਗਿਆ ਹੈ ਅਤੇ ਆਪਣੇ ਹੱਥ ਵਿਚ ਧਨੁਸ਼ ਤਾਣ ਲਈ ਹੈ।

ਲ੍ਰਯਾਇਓ ਹੁਤੇ ਚਪਲਾ ਸੀ ਗਦਾ ਸਰ ਏਕ ਹੀ ਸਿਉ ਸੋਊ ਕਾਟ ਦਈ ਹੈ

(ਬਲਰਾਮ ਜੋ) ਬਿਜਲੀ ਵਰਗੀ ਗਦਾ ਲਿਆਇਆ ਸੀ, ਇਕੋ ਹੀ ਬਾਣ ਨਾਲ ਉਹ ਕਟ ਦਿੱਤੀ ਹੈ।

ਸਤ੍ਰੁ ਕੋ ਮਾਰਨ ਕੀ ਬਲਿਭਦ੍ਰਹਿ ਮਾਨਹੁ ਆਸ ਦੁਟੂਕ ਭਈ ਹੈ ॥੧੮੫੧॥

He intercepted the mace coming like lightning and in this way, the hope of Balram for killing the enemy was shattered.1851.

(ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ) ਮਾਨੋ ਵੈਰੀ ਨੂੰ ਮਾਰਨ ਦੀ ਬਲਰਾਮ ਦੀ ਆਸ ਦੋ ਟੋਟੇ ਹੋ ਗਈ ਹੋਵੇ ॥੧੮੫੧॥

ਕਾਟ ਗਦਾ ਜਬ ਐਸੇ ਦਈ ਤਬ ਹੀ ਬਲਿ ਢਾਲ ਕ੍ਰਿਪਾਨ ਸੰਭਾਰੀ

When the king intercepted the mace, then Balram took up his sword and shield

ਜਦ ਰਾਜੇ ਨੇ ਗਦਾ ਨੂੰ ਇਸ ਤਰ੍ਹਾਂ ਤੋੜ ਸੁਟਿਆ, ਤਾਂ ਬਲਰਾਮ ਨੇ ਢਾਲ ਤੇ ਤਲਵਾਰ ਨੂੰ ਸੰਭਾਲ ਲਿਆ।

ਧਾਇ ਚਲਿਯੋ ਅਰਿ ਮਾਰਨਿ ਕਾਰਨਿ ਸੰਕ ਕਛੂ ਚਿਤ ਮੈ ਬਿਚਾਰੀ

He marched forward to kill the enemy fearlessly

ਵੈਰੀ ਨੂੰ ਮਾਰਨ ਲਈ ਭਜ ਚਲਿਆ ਅਤੇ ਚਿਤ ਵਿਚ ਕੋਈ ਸੰਸਾ ਨਹੀਂ ਵਿਚਾਰਿਆ।

ਭੂਪ ਨਿਹਾਰ ਕੈ ਆਵਤ ਕੋ ਗਰਜਿਯੋ ਬਰਖਾ ਕਰਿ ਬਾਨਨਿ ਭਾਰੀ

The king seeing him coming showered his arrows and thundered

(ਬਲਰਾਮ ਨੂੰ) ਆਉਂਦਿਆਂ ਵੇਖ ਕੇ (ਰਾਜਾ ਬਦਲ ਵਾਂਗ) ਗਜਿਆ ਅਤੇ ਬਾਣਾਂ ਦੀ ਭਾਰੀ ਵਰਖਾ ਕਰ ਦਿੱਤੀ।

ਢਾਲ ਦਈ ਸਤ ਧਾ ਕਰਿ ਕੈ ਕਰ ਕੀ ਕਰਵਾਰਿ ਤ੍ਰਿਧਾ ਕਰ ਡਾਰੀ ॥੧੮੫੨॥

He cut the shield of Balram into one hundred parts and the sword into three parts.1852.

(ਬਲਰਾਮ ਦੀ) ਢਾਲ ਦੇ ਸੱਤ ਟੋਟੇ ਕਰ ਦਿੱਤੇ ਅਤੇ ਹੱਥ ਦੀ ਤਲਵਾਰ ਦੇ ਤਿੰਨ ਟੁਕੜੇ ਕਰ ਦਿੱਤੇ ॥੧੮੫੨॥

ਢਾਲ ਕਟੀ ਤਰਵਾਰਿ ਗਈ ਕਟਿ ਐਸੇ ਹਲਾਯੁਧ ਸ︀ਯਾਮ ਨਿਹਾਰਿਯੋ

(ਜਿਸ ਵੇਲੇ) ਢਾਲ ਕਟ ਗਈ ਅਤੇ ਤਲਵਾਰ ਵੀ ਕਟ ਗਈ, (ਉਸ ਵੇਲੇ) ਅਜਿਹੀ ਹਾਲਤ ਵਿਚ ਸ੍ਰੀ ਕ੍ਰਿਸ਼ਨ ਨੇ ਬਲਰਾਮ ਨੂੰ ਵੇਖਿਆ

ਮਾਰਤ ਹੈ ਬਲਿ ਕੋ ਅਬ ਹੀ ਨ੍ਰਿਪ ਯੌ ਅਪੁਨੇ ਮਨ ਮਾਝਿ ਬਿਚਾਰਿਯੋ

Krishna saw Balram with his broken shield and sword and on this side, the king Jarasandh thought of killing him at the same instant

ਅਤੇ ਆਪਣੇ ਮਨ ਵਿਚ ਇਸ ਤਰ੍ਹਾਂ ਵਿਚਾਰਿਆ ਕਿ ਹੁਣੇ ਹੀ ਰਾਜਾ ਬਲਰਾਮ ਨੂੰ ਮਾਰ ਦੇਵੇਗਾ।

ਚਕ੍ਰ ਸੰਭਾਰਿ ਮੁਰਾਰਿ ਤਬੈ ਕਰਿ ਜੁਧ ਕੇ ਹੇਤ ਚਲਿਯੋ ਬਲ ਧਾਰਿਯੋ

Then Krishna moved forward for fighting, holding his discus

ਤਦ ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਸੁਦਰਸ਼ਨ ਚੱਕਰ ਨੂੰ ਪਕੜ ਲਿਆ ਅਤੇ ਯੁੱਧ ਕਰਨ ਲਈ ਬਲ ਪੂਰਵਕ ਚਲ ਪਿਆ।

ਰੇ ਨ੍ਰਿਪ ਤੂ ਭਿਰ ਮੋ ਸੰਗ ਆਇ ਕੈ ਰਾਮ ਭਨੈ ਇਮ ਸ︀ਯਾਮ ਪੁਕਾਰਿਯੋ ॥੧੮੫੩॥

According to the poet Ram, he began to challenge the king for fighting.1853.

(ਕਵੀ) ਰਾਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਲਲਕਾਰਾ ਮਾਰਿਆ, ਹੇ ਰਾਜੇ! ਤੂੰ ਆ ਕੇ ਮੇਰੇ ਨਾਲ ਯੁੱਧ ਕਰ ॥੧੮੫੩॥

ਯੌ ਬਤੀਯਾ ਰਨ ਮੈ ਸੁਨਿ ਭੂਪਤਿ ਜੂਝ ਮਚਾਵਨ ਸ︀ਯਾਮ ਸਿਉ ਆਯੋ

Hearing the challenge of Krishna, the king marched forward for waging war

ਯੁੱਧ-ਭੂਮੀ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਰਾਜਾ ਸ੍ਰੀ ਕ੍ਰਿਸ਼ਨ ਨਾਲ ਯੁੱਧ ਮਚਾਉਣ ਲਈ ਆ ਗਿਆ।

ਰੋਸਿ ਬਢਾਇ ਘਨੋ ਚਿਤ ਮੈ ਕਰ ਕੇ ਬਰ ਸੋ ਧਨੁ ਤਾਨਿ ਚਢਾਯੋ

He got enraged and fitted his arrow in his bow

ਚਿਤ ਵਿਚ ਬਹੁਤ ਕ੍ਰੋਧ ਵਧਾ ਕੇ ਹੱਥ ਦੇ ਜ਼ੋਰ ਨਾਲ ਧਨੁਸ਼ ਦਾ ਚਿੱਲਾ ਚੜ੍ਹਾ ਲਿਆ।

ਦੀਰਘ ਕਉਚ ਸਜੇ ਤਨ ਮੋ ਕਬਿ ਕੇ ਮਨ ਮੈ ਜਸੁ ਇਉ ਉਪਜਾਯੋ

(ਉਸ ਦੇ) ਸ਼ਰੀਰ ਉਤੇ ਭਾਰੀ ਕਵਚ ਸਜਿਆ ਹੋਇਆ ਸੀ, ਕਵੀ ਦੇ ਮਨ ਵਿਚ ਇਸ ਤਰ੍ਹਾਂ ਦਾ ਯਸ਼ ਪੈਦਾ ਹੋਇਆ

ਮਾਨਹੁ ਜੁਧ ਸਮੇ ਰਿਸ ਕੈ ਰਘੁਨਾਥ ਕੇ ਊਪਰਿ ਰਾਵਨ ਆਯੋ ॥੧੮੫੪॥

Because of the thick armour on his body, the king Jarasandh appeared like Ravana falling on Ram, being highly enraged in the war.1854.

ਮਾਨੋ ਯੁੱਧ ਦੌਰਾਨ ਕ੍ਰੋਧਵਾਨ ਹੋ ਕੇ ਰਾਵਣ ਸ੍ਰੀ ਰਾਮ ਉਪਰ ਚੜ੍ਹ ਆਇਆ ਹੋਵੇ ॥੧੮੫੪॥

ਆਵਤ ਭਯੋ ਨ੍ਰਿਪ ਸ︀ਯਾਮ ਕੇ ਸਾਮੁਹੇ ਤਉ ਧਨੁ ਸ੍ਰੀ ਬ੍ਰਿਜਨਾਥ ਸੰਭਾਰਿਯੋ

(ਜਦੋਂ) ਰਾਜਾ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ ਗਿਆ ਤਾਂ ਸ਼ਿਆਮ ਜੀ ਨੇ ਧਨੁਸ਼ ਨੂੰ ਸੰਭਾਲ ਲਿਆ।

ਧਾਵਤ ਭਯੋ ਹਿਤ ਤੇ ਹਰਿ ਸਾਮੁਹੇ ਤ੍ਰਾਸ ਕਛੂ ਚਿਤ ਮੈ ਬਿਚਾਰਿਯੋ

Seeing the king coming in front of him, Krishna held up his bow and came before the king fearlessly

ਇਧਰੋਂ ਸ੍ਰੀ ਕ੍ਰਿਸ਼ਨ ਭਜ ਕੇ (ਉਸ ਦੇ) ਸਾਹਮਣੇ ਹੋ ਗਏ ਅਤੇ ਚਿਤ ਵਿਚ ਕੁਝ ਵੀ ਡਰ ਨਹੀਂ ਮੰਨਿਆ।

ਕਾਨ ਪ੍ਰਮਾਨ ਲਉ ਤਾਨਿ ਕਮਾਨ ਸੁ ਬਾਨ ਲੈ ਸਤ੍ਰ ਕੇ ਛਤ੍ਰ ਪੈ ਮਾਰਿਯੋ

Pulling the bow upto his ear, he shot his arrow on the canopy of the enemy and in an instant, the canopy fell down and broke into bits

ਕੰਨ ਤਕ ਧਨੁਸ਼ ਨੂੰ ਖਿਚ ਕੇ ਬਾਣ ਲੈ ਕੇ ਵੈਰੀ ਦੇ ਛੱਤਰ ਉਤੇ ਮਾਰਿਆ।

ਖੰਡ ਹੁਇ ਖੰਡ ਗਿਰਿਯੋ ਛਿਤ ਮੈ ਮਨੋ ਚੰਦ ਕੋ ਰਾਹੁ ਨੇ ਮਾਰਿ ਬਿਦਾਰਿਯੋ ॥੧੮੫੫॥

It seemed that Rahu had broken the moon into fragments.1855.

ਛੱਤਰ ਟੋਟੇ ਟੋਟੇ ਹੋ ਕੇ ਧਰਤੀ ਉਤੇ ਡਿਗ ਪਿਆ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਹੂ ਨੇ ਚੰਦ੍ਰਮਾ ਨੂੰ ਮਾਰ ਕੇ ਨਸ਼ਟ ਕਰ ਦਿੱਤਾ ਹੋਵੇ ॥੧੮੫੫॥

ਛਤ੍ਰ ਕਟਿਓ ਨ੍ਰਿਪ ਕੋ ਜਬ ਹੀ ਤਬ ਹੀ ਮਨ ਭੂਪਤਿ ਕੋਪ ਭਯੋ ਹੈ

With the chopping down of the canopy, the king got highly infuriated

ਜਦੋਂ ਰਾਜੇ ਦਾ ਛੱਤਰ ਕਟ ਗਿਆ (ਉਦੋਂ) ਰਾਜਾ ਮਨ ਵਿਚ ਬਹੁਤ ਕ੍ਰੋਧਵਾਨ ਹੋ ਗਿਆ।

ਸ︀ਯਾਮ ਕੀ ਓਰ ਕੁਦ੍ਰਿਸਟਿ ਚਿਤੈ ਕਰਿ ਉਗ੍ਰ ਸਰਾਸਨ ਹਾਥਿ ਲਯੋ ਹੈ

And he, looking towards Krishna with evil glance, took his dreadful bow in his hand

ਸ੍ਰੀ ਕ੍ਰਿਸ਼ਨ ਵਲ ਭੈੜੀ ਨਜ਼ਰ ਨਾਲ ਵੇਖਣ ਲਗਾ ਅਤੇ ਹੱਥ ਵਿਚ ਕਠੋਰ ਧਨੁਸ਼ ਨੂੰ ਪਕੜ ਲਿਆ।

ਜੋਰ ਸੋ ਖੈਚਨ ਲਾਗਿਯੋ ਤਹਾ ਨਹਿ ਐਚ ਸਕੇ ਕਰ ਕੰਪ ਭਯੋ ਹੈ

He began to pull the bow with force, but his hand trembled and the bow could not be pulled

ਉਸ ਨੂੰ ਜ਼ੋਰ ਨਾਲ ਖਿਚਣ ਲਗਿਆ, ਪਰ ਖਿਚ ਨਾ ਸਕਿਆ ਅਤੇ ਹੱਥ ਕੰਬਣ ਲਗ ਗਏ।

ਲੈ ਧਨੁ ਬਾਨ ਮੁਰਾਰਿ ਤਬੈ ਤਿਹ ਚਾਪ ਚਟਾਕ ਦੈ ਕਾਟਿ ਦਯੋ ਹੈ ॥੧੮੫੬॥

At the same time, Krishna with his bow and arrows intercepted with jerk the bow of Jarasandh.1856.

ਉਸ ਵੇਲੇ ਸ੍ਰੀ ਕ੍ਰਿਸ਼ਨ ਨੇ ਧਨੁਸ਼ ਬਾਣ ਲੈ ਕੇ ਉਸ ਦੇ ਧਨੁਸ਼ ਨੂੰ ਤੁਰਤ ਕਟ ਕੇ ਸੁੱਟ ਦਿੱਤਾ ॥੧੮੫੬॥

ਬ੍ਰਿਜਰਾਜ ਸਰਾਸਨ ਕਾਟਿ ਦਯੋ ਤਬ ਭੂਪਤਿ ਕੋਪੁ ਕੀਯੋ ਮਨ ਮੈ

(ਜਦ) ਸ੍ਰੀ ਕ੍ਰਿਸ਼ਨ ਨੇ (ਜਰਾਸੰਧ ਦਾ) ਧਨੁਸ਼ ਕਟ ਸੁਟਿਆ ਤਦ ਰਾਜੇ ਨੇ ਮਨ ਵਿਚ ਕ੍ਰੋਧ ਕੀਤਾ।

ਕਰਵਾਰਿ ਸੰਭਾਰਿ ਮਹਾ ਬਲ ਧਾਰਿ ਹਕਾਰਿ ਪਰਿਯੋ ਰਿਪੁ ਕੇ ਗਨ ਮੈ

When Krishna intercepted the bow or Jarasandh, he, getting, enraged and challenging, took his sword in his hand and fell upon the enemy’s army

(ਫਿਰ) ਤਲਵਾਰ ਨੂੰ ਸੰਭਾਲ ਕੇ ਅਤੇ ਬਹੁਤ ਅਧਿਕ ਬਲ ਨੂੰ ਧਾਰ ਕੇ ਲਲਕਾਰਾ ਮਾਰ ਕੇ ਵੈਰੀ ਦਲ ਉਤੇ ਜਾ ਪਿਆ।

ਤਹਾ ਢਾਲ ਸੋ ਢਾਲ ਕ੍ਰਿਪਾਨ ਕ੍ਰਿਪਾਨ ਸੋ ਯੌ ਅਟਕੇ ਖਟਕੇ ਰਨ ਮੈ

(ਉਦੋਂ) ਢਾਲ ਨਾਲ ਢਾਲ ਅਤੇ ਕ੍ਰਿਪਾਨ ਨਾਲ ਕ੍ਰਿਪਾਨ ਯੁੱਧ-ਭੂਮੀ ਵਿਚ ਇਸ ਤਰ੍ਹਾਂ ਉਲਝੀਆਂ ਅਤੇ ਖੜਕੀਆਂ,

ਮਨੋ ਜ੍ਵਾਲ ਦਵਾਨਲ ਕੀ ਲਪਟੈ ਚਟਕੈ ਪਟਕੈ ਤ੍ਰਿਨ ਜਿਉ ਬਨ ਮੈ ॥੧੮੫੭॥

The shield collided with the shield and the sword with the sword in such a way as if straw were producing a cracking sound on burning, having been set on fire in the forest.1857.

ਮਾਨੋ ਬਨ ਦੀ ਅਗਨੀ ਦੀਆਂ ਲਾਟਾਂ (ਵੈਰੀਆਂ ਨੂੰ) ਤੀਲਿਆਂ ਵਾਂਗ ਜਲਦੀ ਪਟਕਾ ਕੇ ਸੁਟ ਰਹੀਆਂ ਹੋਣ ॥੧੮੫੭॥

ਘੂਮਤ ਘਾਇਲ ਹੁਇ ਇਕ ਬੀਰ ਫਿਰੈ ਇਕ ਸ੍ਰਉਨ ਭਰੇ ਭਭਕਾਤੇ

Someone, getting wounded, was roaming, thworing away blood and someone was roaming without head, becoming only a headless trunk

ਕਈ ਸੂਰਮੇ ਘਾਇਲ ਹੋ ਕੇ ਘੁੰਮ ਰਹੇ ਹਨ ਅਤੇ ਇਕ ਲਹੂ ਨਾਲ ਲਿਬੜੇ ਹੋਏ ਭਬਕ ਰਹੇ ਹਨ।

ਏਕ ਕਬੰਧ ਫਿਰੈ ਬਿਨੁ ਸੀਸ ਲਖੈ ਤਿਨ ਕਾਇਰ ਹੈ ਬਿਲਲਾਤੇ

Seeing which the cowards are getting frightened

ਇਕਨਾਂ ਦੇ ਬਿਨਾ ਸਿਰ ਧੜ ਫਿਰ ਰਹੇ ਹਨ (ਜਿਨ੍ਹਾਂ ਨੂੰ) ਵੇਖ ਕੇ ਕਾਇਰ ਚੀਖ਼ਾਂ ਮਾਰਦੇ ਹਨ।

ਤ︀ਯਾਗਿ ਚਲੇ ਇਕ ਆਹਵ ਕੌ ਇਕ ਡੋਲਤ ਜੁਧਹਿ ਕੇ ਰੰਗਿ ਰਾਤੇ

Some of the warriors, leaving the war-fray are running away

ਕਈ ਯੁੱਧ-ਭੂਮੀ ਨੂੰ ਤਿਆਗ ਚਲੇ ਹਨ ਅਤੇ ਇਕ ਯੁੱਧ ਦੇ ਰੰਗ ਵਿਚ ਰੰਗੇ ਹੋਏ ਹਨ।

ਏਕ ਪਰੇ ਭਟ ਪ੍ਰਾਨ ਬਿਨਾ ਮਨੋ ਸੋਵਤ ਹੈ ਮਦਰਾ ਮਦ ਮਾਤੇ ॥੧੮੫੮॥

Some of them are absorbed in war, getting intoxicated, some warriors are lying lifeless like the ones highly intoxicated after drinking wine.1858.

ਕਈ ਸੂਰਮੇ ਪ੍ਰਾਣਾਂ ਤੋਂ ਬਿਨਾ ਪਏ ਹਨ, ਮਾਨੋ ਸ਼ਰਾਬ ਪੀ ਕੇ ਮਸਤੀ ਦੀ ਅਵਸਥਾ ਵਿਚ ਸੁੱਤੇ ਪਏ ਹੋਣ ॥੧੮੫੮॥

ਜਾਦਵ ਜੇ ਅਤਿ ਕ੍ਰੋਧ ਭਰੇ ਗਹਿ ਆਯੁਧਿ ਸੰਧ ਜਰਾ ਪਹਿ ਧਾਵਤ

In extreme fury, the Yadavas, holding their weapons, have fallen on Jarasandh

ਜਿਹੜੇ ਯਾਦਵ ਕ੍ਰੋਧ ਨਾਲ ਭਰੇ ਹੋਏ ਹਨ, (ਉਹ) ਸ਼ਸਤ੍ਰ ਧਾਰਨ ਕਰ ਕੇ ਜਰਾਸੰਧ ਉਤੇ ਧਾਵਾ ਬੋਲਦੇ ਹਨ।

ਅਉਰ ਜਿਤੇ ਸਿਰਦਾਰ ਬਲੀ ਕਰਵਾਰਿ ਸੰਭਾਰਿ ਹਕਾਰਿ ਬੁਲਾਵਤ

The mighty warriors, taking up their swords are challenging all

ਹੋਰ ਜਿਤਨੇ ਬਲਵਾਨ ਸਰਦਾਰ ਹਨ, ਤਲਵਾਰਾਂ ਪਕੜ ਕੇ ਲਲਕਾਰੇ ਮਾਰਦੇ ਹਨ।

ਭੂਪਤਿ ਪਾਨਿ ਲੈ ਬਾਨ ਕਮਾਨ ਗੁਮਾਨ ਭਰਿਯੋ ਰਿਪੁ ਓਰਿ ਚਲਾਵਤ

The king Jarasandh, taking his bow in his hand, is proudly discharging his arrows towards the enemies and

ਰਾਜਾ ਹੱਥ ਵਿਚ ਧਨੁਸ਼ ਬਾਣ ਲੈ ਕੇ ਅਤੇ ਅਭਿਮਾਨ ਨਾਲ ਭਰ ਕੇ ਵੈਰੀ ਵਲ ਚਲਾ ਦਿੰਦਾ ਹੈ।

ਏਕ ਹੀ ਬਾਨ ਕੇ ਸਾਥ ਕੀਏ ਬਿਨੁ ਮਾਥ ਸੁ ਨਾਥ ਅਨਾਥ ਹੁਇ ਆਵਤ ॥੧੮੫੯॥

Even with a single arrow, he is routing many, making them headless.1859.

ਇਕੋ ਹੀ ਬਾਣ ਨਾਲ (ਕਈਆਂ ਨੂੰ) ਸਿਰਾਂ ਤੋਂ ਬਿਨਾ ਕਰ ਦਿੱਤਾ ਹੈ ਅਤੇ ਨਾਥ (ਸਰਦਾਰੀਆਂ ਵਾਲੇ) ਅਨਾਥ ਹੋ ਗਏ ਹਨ ॥੧੮੫੯॥

ਏਕਨ ਕੀ ਭੁਜ ਕਾਟਿ ਦਈ ਅਰੁ ਏਕਨ ਕੇ ਸਿਰ ਕਾਟਿ ਗਿਰਾਏ

He cut down the arm of someone and caused the head of someone fall down after cutting it

ਇਕਨਾਂ ਦੀਆਂ ਭੁਜਾਵਾਂ ਕਟ ਸੁਟੀਆਂ ਹਨ ਅਤੇ ਇਕਨਾਂ ਦੇ ਸਿਰ ਵੱਢ ਕੇ ਸੁਟ ਦਿੱਤੇ ਹਨ।

ਜਾਦਵ ਏਕ ਕੀਏ ਬਿਰਥੀ ਪੁਨਿ ਸ੍ਰੀ ਜਦੁਬੀਰ ਕੇ ਤੀਰ ਲਗਾਏ

Some Yadava was deprived of his chariot, then he shot an arrow towards Krishna

ਕਈਆਂ ਯਾਦਵਾਂ ਨੂੰ ਰਥਾਂ ਤੋਂ ਬਿਨਾ ਕਰ ਦਿੱਤਾ ਹੈ ਅਤੇ ਫਿਰ ਸ੍ਰੀ ਕ੍ਰਿਸ਼ਨ ਨੂੰ ਤੀਰ ਮਾਰੇ ਹਨ।

ਅਉਰ ਹਨੇ ਗਜਰਾਜ ਘਨੌ ਬਰ ਬਾਜ ਬਨੇ ਹਨਿ ਭੂਮਿ ਗਿਰਾਏ

He got many horses and elephants killed and fell on the ground

ਹੋਰ ਬਹੁਤ ਸਾਰੇ ਵੱਡੇ ਵੱਡੇ ਹਾਥੀ ਮਾਰ ਦਿੱਤੇ ਹਨ ਅਤੇ ਬਹੁਤ ਸਾਰੇ ਸੁੰਦਰ ਸੱਜੇ ਹੋਏ ਘੋੜਿਆਂ ਨੂੰ ਮਾਰ ਕੇ ਧਰਤੀ ਉਤੇ ਡਿਗਾ ਦਿੱਤਾ ਹੈ।

ਜੋਗਿਨ ਭੂਤ ਪਿਸਾਚ ਸਿੰਗਾਲਨ ਸ੍ਰਉਨਤ ਸਾਗਰ ਮਾਝ ਅਨਾਏ ॥੧੮੬੦॥

And the Yoginis, ghosts, fiends, jackals etc., began to bathe in the sea of blood in the battlefield.1860.

ਜੋਗਣਾਂ, ਭੂਤ, ਪਿਸ਼ਾਚ ਅਤੇ ਗਿਦੜ ਲਹੂ ਦੇ ਸਾਗਰ ਵਿਚ ਨ੍ਹਾਤੇ ਹਨ ॥੧੮੬੦॥

ਬੀਰ ਸੰਘਾਰ ਕੈ ਸ੍ਰੀ ਜਦੁਬੀਰ ਕੇ ਭੂਪ ਭਯੋ ਅਤਿ ਕੋਪਮਈ ਹੈ

After killing the warriors of Krishna, the king became extremely angry and

ਸ੍ਰੀ ਕ੍ਰਿਸ਼ਨ ਦੇ ਯੋਧਿਆਂ ਨੂੰ ਮਾਰ ਕੇ, ਰਾਜਾ ਬਹੁਤ ਕ੍ਰੋਧਵਾਨ ਹੋ ਗਿਆ ਹੈ।

ਜੁਧ ਬਿਖੈ ਮਨ ਦੇਤ ਭਯੋ ਤਨ ਕੀ ਸਿਗਰੀ ਸੁਧਿ ਭੂਲਿ ਗਈ ਹੈ

He was absorbed in fighting to such an extent that he forgot the consciousness of his body and mind

(ਉਸ ਨੇ) ਯੁੱਧ ਵਿਚ (ਆਪਣਾ) ਮਨ ਅਰਪਿਤ ਕਰ ਦਿੱਤਾ ਹੈ ਅਤੇ ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲਾ ਦਿੱਤੀ ਹੈ।

ਐਨ ਹੀ ਸੈਨ ਹਨੀ ਪ੍ਰਭ ਕੀ ਸੁ ਪਰੀ ਛਿਤ ਮੈ ਬਿਨ ਪ੍ਰਾਨ ਭਈ ਹੈ

ਸ੍ਰੀ ਕ੍ਰਿਸ਼ਨ ਦੀ ਸਾਰੀ ਦੀ ਸਾਰੀ ('ਐਨ') ਸੈਨਾ ਪ੍ਰਾਣਾਂ ਤੋਂ ਬਿਨਾ ਧਰਤੀ ਉਤੇ ਵਿੱਛੀ ਪਈ ਹੈ।

ਭੂਪਤਿ ਮਾਨਹੁ ਸੀਸਨ ਕੀ ਸਭ ਸੂਰਨ ਹੂੰ ਕੀ ਜਗਾਤਿ ਲਈ ਹੈ ॥੧੮੬੧॥

He destroyed the army of Krishna and scattered it on the earth, it appeared that the king had realized the tax of their heads from the warriors.1861.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਜੇ ਨੇ ਸਾਰਿਆਂ ਸੂਰਮਿਆਂ ਤੋਂ ਸਿਰਾਂ ਦੇ ਰੂਪ ਵਿਚ ਕਰ ਵਸੂਲ ਕੀਤਾ ਹੋਵੇ ॥੧੮੬੧॥

ਛਾਡਿ ਦਏ ਜਿਤ ਸਾਚ ਕੈ ਮਾਨਹੁ ਮਾਰਿ ਦਏ ਮਨ ਝੂਠ ਭਾਯੋ

Those who wanted to be on the side of truth, they were released and those who sided with falsehood, they were knocked down

(ਇਥੇ ਇਕ ਰੂਪਕ ਰਾਹੀਂ ਕਵੀ ਨੇ ਦਸਿਆ ਹੈ ਕਿ ਰਾਜੇ ਨੇ) ਜਿਨ੍ਹਾਂ ਨੂੰ ਸੱਚਾ ਮੰਨਿਆ ਹੈ, (ਉਨ੍ਹਾਂ ਨੂੰ) ਛਡ ਦਿੱਤਾ ਹੈ ਅਤੇ (ਜਿਨ੍ਹਾਂ ਨੂੰ ਝੂਠਾ ਸਮਝਿਆ ਹੈ ਉਨ੍ਹਾਂ ਨੂੰ) ਮਾਰ ਦਿੱਤਾ ਹੈ (ਕਿਉਂਕਿ ਉਸ ਦੇ) ਮਨ ਨੂੰ ਝੂਠ ਚੰਗਾ ਨਹੀਂ ਲਗਦਾ।

ਜੋ ਭਟ ਘਾਇਲ ਭੂਮਿ ਪਰੇ ਮਨੋ ਦੋਸ ਕੀਯੋ ਕਛੁ ਦੰਡੁ ਦਿਵਾਯੋ

The wounded warriors were lying in the battlefield like the punished criminals

ਜਿਹੜੇ ਸੂਰਮੇ ਘਾਇਲ ਹੋ ਕੇ ਧਰਤੀ ਉਤੇ ਪਏ ਹਨ, ਮਾਨੋ (ਉਨ੍ਹਾਂ ਨੇ) ਕੁਝ ਦੋਸ਼ ਕੀਤਾ ਹੋਵੇਗਾ (ਇਸ ਲਈ) ਦੰਡ ਦਿੱਤਾ ਗਿਆ ਹੈ।

ਏਕ ਹਨੇ ਕਰ ਪਾਇਨ ਤੇ ਜਿਨ ਜੈਸੋ ਕੀਯੋ ਫਲ ਤੈਸੋ ਪਾਯੋ

Many were killed by cutting their hands and feet, everyone received the reward of his actions

ਇਕ ਹੱਥਾਂ ਪੈਰਾਂ ਤੋਂ ਵਢੇ ਹੋਏ ਹਨ, ਜਿਨ੍ਹਾਂ ਨੇ ਜਿਹੋ ਜਿਹਾ ਕੀਤਾ ਹੈ ਉਹੋ ਜਿਹਾ ਫਲ ਪਾਇਆ ਹੈ।

ਰਾਜ ਸਿੰਘਾਸਨ ਸ︀ਯੰਦਨ ਬੈਠ ਕੈ ਸੂਰਨ ਕੇ ਨ੍ਰਿਪ ਨਿਆਉ ਚੁਕਾਯੋ ॥੧੮੬੨॥

It appeared that king sitting on chariot as throne was imparting justice regarding the sinner and sinless.1862.

ਰਾਜੇ (ਜਰਾਸੰਧ) ਨੇ ਰਥ ਦੇ ਰਾਜ ਸਿੰਘਾਸਨ ਉਤੇ ਬੈਠ ਕੇ ਸੂਰਮਿਆਂ ਦਾ ਨਿਆਂ ਚੁਕਾਇਆ ਹੈ ॥੧੮੬੨॥

ਜਬ ਭੂਪ ਇਤੋ ਰਨ ਪਾਵਤ ਭਯੋ ਤਬ ਸ੍ਰੀ ਬ੍ਰਿਜ ਨਾਇਕ ਕੋਪ ਭਰਿਯੋ

Seeing such a dreadful war of the king, Krishna was filled with rage and

ਜਦ ਰਾਜੇ ਨੇ ਇਸ ਤਰ੍ਹਾਂ ਦਾ ਯੁੱਧ ਕੀਤਾ, ਤਦ ਸ੍ਰੀ ਕ੍ਰਿਸ਼ਨ ਕ੍ਰੋਧ ਨਾਲ ਭਰ ਗਏ।

ਨ੍ਰਿਪ ਸਾਮੁਹੇ ਜਾਇ ਕੇ ਜੂਝ ਮਚਾਤ ਭਯੋ ਚਿਤ ਮੈ ਰਤੀ ਕੁ ਡਰਿਯੋ

Abandoning the fear began terrible fighting in front if the king

(ਉਨ੍ਹਾਂ ਨੇ) ਰਾਜੇ ਦੇ ਸਾਹਮਣੇ ਜਾ ਕੇ ਰਣ ਮੰਡਿਆ ਅਤੇ ਚਿਤ ਵਿਚ ਰਤਾ ਜਿੰਨਾ ਵੀ ਡਰ ਨਾ ਮੰਨਿਆ।

ਬ੍ਰਿਜ ਨਾਇਕ ਸਾਇਕ ਏਕ ਹਨ︀ਯੋ ਨ੍ਰਿਪ ਕੋ ਉਰਿ ਲਾਗ ਕੈ ਭੂਮਿ ਪਰਿਯੋ

An arrow of Krishna struck the heart of the king and he fell down on the earth

ਸ੍ਰੀ ਕ੍ਰਿਸ਼ਨ ਨੇ ਇਕ ਬਾਣ ਮਾਰਿਆ (ਜੋ) ਰਾਜੇ ਦੀ ਛਾਤੀ ਵਿਚ ਲਗ ਕੇ ਧਰਤੀ ਉਤੇ ਡਿਗ ਪਿਆ।

ਇਮ ਮੇਦ ਸੋ ਬਾਨ ਚਖਿਯੋ ਨ੍ਰਿਪ ਕੋ ਮਨੋ ਪੰਨਗ ਦੂਧ ਕੋ ਪਾਨ ਕਰਿਯੋ ॥੧੮੬੩॥

The arrow of Krishna, penetrated in such a way in the white marrow of the king that it seemed like a snake drinking milk.1863.

ਬਾਣ ਨੇ (ਰਾਜੇ ਨੂੰ ਲਗ ਕੇ ਉਸ ਦੀ) ਚਰਬੀ ਨੂੰ ਇਸ ਤਰ੍ਹਾਂ ਚਖਿਆ ਮਾਨੋਂ ਸੱਪ ਨੇ ਦੁੱਧ ਪੀਤਾ ਹੋਵੇ ॥੧੮੬੩॥

ਸਹਿ ਕੈ ਸਰ ਸ੍ਰੀ ਹਰਿ ਕੋ ਉਰ ਮੈ ਨ੍ਰਿਪ ਸ︀ਯਾਮ ਹੀ ਕਉ ਇਕ ਬਾਨ ਲਗਾਯੋ

(ਆਪਣੀ) ਛਾਤੀ ਉਤੇ ਸ੍ਰੀ ਕ੍ਰਿਸ਼ਨ ਦਾ ਬਾਣ ਸਹਿ ਕੇ ਰਾਜੇ ਨੇ ਕ੍ਰਿਸ਼ਨ ਨੂੰ ਇਕ ਤੀਰ ਮਾਰਿਆ।

ਸੂਤ ਕੇ ਏਕ ਲਗਾਵਤ ਭਯੋ ਸਰ ਦਾਰੁਕ ਲਾਗਤ ਹੀ ਦੁਖੁ ਪਾਯੋ

Enduring the arrow of Krishna, which struck his heart, the king shot an arrow towards Krishna, which hit Daruk, whom it caused great agony

ਇਕ ਤੀਰ (ਕ੍ਰਿਸ਼ਨ ਦੇ) ਰਥਵਾਨ ਨੂੰ ਮਾਰਿਆ, (ਜਿਸ ਦੇ) ਲਗਦਿਆਂ ਰਥਵਾਨ ਨੇ ਬਹੁਤ ਦੁਖ ਪਾਇਆ।

ਹੁਇ ਬਿਸੰਭਾਰ ਗਿਰਿਯੋ ਚਹੈ ਤਿਹ ਕੋ ਰਥੁ ਆਸਨ ਠਹਰਾਯੋ

(ਉਹ) ਬੇਸੁਧ ਹੋ ਕੇ ਡਿਗਣ ਵਾਲਾ ਹੀ ਸੀ (ਕਿਉਂਕਿ) ਉਸ ਪਾਸੋਂ ਰਥ ਉਤੇ ਬੈਠੇ ਰਹਿਣਾ ਔਖਾ ਹੋ ਗਿਆ ਸੀ।

ਤਾਹੀ ਸਮੈ ਚਪਲੰਗ ਤੁਰੰਗਨਿ ਆਪਨੀ ਚਾਲ ਕੋ ਰੂਪ ਦਿਖਾਯੋ ॥੧੮੬੪॥

He was about to fall from his seat in the chariot, when the brisk horses exhibited their speed and fled.1864.

ਉਸੇ ਵੇਲੇ ਅਤਿਅੰਤ ਚੁਸਤ ਘੋੜਿਆਂ ਨੇ ਆਪਣੀ ਚਾਲ ਦਾ ਰੂਪ ਵਿਖਾਇਆ (ਅਰਥਾਤ ਤੀਬਰ ਗਤਿ ਨਾਲ ਦੌੜ ਗਏ) ॥੧੮੬੪॥