ਸਤਿਗੁਰ ਪ੍ਰਸਾਦਿ

The Lord is One and He can be attained through the grace of the true Guru.

ਅਥ ਬ੍ਰਹਮਾ ਅਵਤਾਰ ਕਥਨੰ

Now being the description of Brahma Incarnation

ਹੁਣ ਬ੍ਰਹਮਾ ਅਵਤਾਰ ਦਾ ਕਥਨ:

ਪਾਤਿਸਾਹੀ ੧੦

ਪਾਤਸ਼ਾਹੀ ੧੦:

ਤੋਮਰ ਛੰਦ

TOMAR STANZA

ਤੋਮਰ ਛੰਦ:

ਸਤਿਜੁਗਿ ਫਿਰਿ ਉਪਰਾਜਿ

ਸਤਿਯੁਗ ਫਿਰ (ਧਰਤੀ ਉਤੇ) ਸਥਾਪਿਤ ਹੋ ਗਿਆ।

ਸਬ ਨਉਤਨੈ ਕਰਿ ਸਾਜ

The age the truth was established again and all the new creation appeared

ਸਾਰੇ ਸਾਜ ਨਵੇਂ ਕਰ ਲਏ ਗਏ।

ਸਬ ਦੇਸ ਅਉਰ ਬਿਦੇਸ

ਸਾਰੇ ਦੇਸਾਂ ਅਤੇ ਬਿਦੇਸਾਂ ਦੇ

ਉਠਿ ਧਰਮ ਲਾਗਿ ਨਰੇਸ ॥੧॥

The kings of all the countries because religious.1.

ਰਾਜੇ ਉਠ ਕੇ ਧਰਮ-ਕਰਮ ਵਿਚ ਲਗ ਗਏ ॥੧॥

ਕਲਿ ਕਾਲ ਕੋਪਿ ਕਰਾਲ

ਕਲਿਯੁਗ ਦਾ ਭਿਆਨਕ ਅਤੇ ਕ੍ਰੋਧਵਾਨ ਸਮਾਂ ਹੈ।

ਜਗੁ ਜਾਰਿਆ ਤਿਹ ਜ੍ਵਾਲ

O the Lord of breadful fury! there is none else except thee,

ਉਸ ਨੇ ਜਗਤ ਨੂੰ (ਆਪਣੀ) ਅੱਗ ਵਿਚ ਸਾੜ ਦਿੱਤਾ ਹੈ।

ਬਿਨੁ ਤਾਸੁ ਔਰ ਕੋਈ

ਉਸ (ਪਰਮ ਸੱਤਾ) ਤੋਂ ਬਿਨਾ ਹੋਰ ਕੋਈ ਨਹੀਂ ਹੈ।

ਸਬ ਜਾਪ ਜਾਪੋ ਸੋਇ ॥੨॥

Who created the Iron Age and its fires burning the word, everyone should repeat His Name.2.

(ਇਸ ਲਈ) ਸਾਰੇ ਉਸ (ਇਕ) ਦਾ ਜਾਪ ਜਪੋ ॥੨॥

ਜੇ ਜਾਪ ਹੈ ਕਲਿ ਨਾਮੁ

ਜੋ ਕਲਿਯੁਗ ਵਿਚ ਨਾਮ ਨੂੰ ਜਪਦੇ ਹਨ,

ਤਿਸੁ ਪੂਰਨ ਹੁਇ ਹੈ ਕਾਮ

Those who will remember the Name of the Lord in the Iron Age, all their tasks will be fulfilled

ਉਨ੍ਹਾਂ ਦੀਆਂ ਕਾਮਨਾਵਾਂ (ਮਨੋਰਥ) ਪੂਰਨ ਹੋ ਜਾਂਦੀਆਂ ਹਨ।

ਤਿਸੁ ਦੂਖ ਭੂਖ ਪਿਆਸ

(ਫਿਰ) ਉਨ੍ਹਾਂ ਨੂੰ ਦੁਖ, ਭੁਖ ਅਤੇ ਪਿਆਸ ਨਹੀਂ ਲਗਦੀ।

ਨਿਤਿ ਹਰਖੁ ਕਹੂੰ ਉਦਾਸ ॥੩॥

They will never experience suffering, hunger and anxiety and will always remain happy.3.

ਸਦਾ ਖੁਸ਼ ਰਹਿੰਦੇ ਹਨ ਅਤੇ ਕਦੇ ਵੀ ਉਦਾਸ ਨਹੀਂ ਹੁੰਦੇ ॥੩॥

ਬਿਨੁ ਏਕ ਦੂਸਰ ਨਾਹਿ

(ਉਸ) ਇਕ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ;

ਸਭ ਰੰਗ ਰੂਪਨ ਮਾਹਿ

There is none else except the One Lord pervanding all the colours and forms

ਸਭ ਰੂਪਾਂ, ਰੰਗਾਂ ਵਿਚ (ਉਹੀ) ਹੈ।

ਜਿਨ ਜਾਪਿਆ ਤਿਹਿ ਜਾਪੁ

ਜਿਨ੍ਹਾਂ ਨੇ ਉਸ ਦੇ ਜਾਪ ਨੂੰ ਜਪਿਆ ਹੈ,

ਤਿਨ ਕੇ ਸਹਾਈ ਆਪ ॥੪॥

He helps those who repeat His Name.4.

ਉਨ੍ਹਾਂ ਦੇ ਸਹਾਈ (ਉਹ) ਆਪ ਹੀ (ਹੋਏ ਹਨ) ॥੪॥

ਜੇ ਤਾਸੁ ਨਾਮ ਜਪੰਤ

ਜੋ ਉਸ ਦੇ ਨਾਮ ਨੂੰ ਜਪਦੇ ਹਨ,

ਕਬਹੂੰ ਭਾਜਿ ਚਲੰਤ

Those who remember His Name, never run away

ਉਹ ਕਦੇ (ਬਨਾਂ ਵਿਚ) ਭਜ ਕੇ ਨਹੀਂ ਜਾਂਦੇ।

ਨਹਿ ਤ੍ਰਾਸੁ ਤਾ ਕੋ ਸਤ੍ਰ

ਉਨ੍ਹਾਂ ਨੂੰ ਵੈਰੀ ਦਾ ਡਰ ਨਹੀਂ ਹੁੰਦਾ।

ਦਿਸਿ ਜੀਤਿ ਹੈ ਗਹਿ ਅਤ੍ਰ ॥੫॥

They do not fear the enemies and wearing their arms and weapons, they conquer all the direction.5.

ਉਹ ਹਥਿਆਰ ਪਕੜ ਕੇ ਦਿਸ਼ਾਵਾਂ ਨੂੰ ਜਿਤ ਲੈਂਦੇ ਹਨ ॥੫॥

ਤਿਹ ਭਰੇ ਧਨ ਸੋ ਧਾਮ

ਉਨ੍ਹਾਂ ਦੇ ਘਰ ਧਨ ਨਾਲ ਭਰੇ ਰਹਿੰਦੇ ਹਨ।

ਸਭ ਹੋਹਿ ਪੂਰਨ ਕਾਮ

Their houses are filled with wealth and all their tasks are fulfilled

(ਉਨ੍ਹਾਂ ਦੀਆਂ) ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

ਜੇ ਏਕ ਨਾਮੁ ਜਪੰਤ

ਜੋ ਇਕ ਨਾਮ ਦਾ ਸਿਮਰਨ ਕਰਦੇ ਹਨ,

ਨਾਹਿ ਕਾਲ ਫਾਸਿ ਫਸੰਤ ॥੬॥

Those who remember the Name of one Lord, they are not entrapped in the noose of death.6.

ਉਹ ਕਾਲ ਦੇ ਫੰਧੇ ਵਿਚ ਨਹੀਂ ਫਸਦੇ ॥੬॥

ਜੇ ਜੀਵ ਜੰਤ ਅਨੇਕ

ਜੋ ਅਨੇਕ ਤਰ੍ਹਾਂ ਦੇ ਜੀਵ ਜੰਤ ਹਨ,

ਤਿਨ ਮੋ ਰਹ︀ਯੋ ਰਮਿ ਏਕ

ਉਨ੍ਹਾਂ ਸਾਰਿਆਂ ਵਿਚ ਇਕ (ਪ੍ਰਭੂ) ਰਮ ਰਿਹਾ ਹੈ।

ਬਿਨੁ ਏਕ ਦੂਸਰ ਨਾਹਿ

ਇਕ (ਪ੍ਰਭੂ) ਦੇ ਹੋਰ ਦੂਜਾ ਕੋਈ ਨਹੀਂ ਹੈ।

ਜਗਿ ਜਾਨਿ ਲੈ ਜੀਅ ਮਾਹਿ ॥੭॥

That One Lord is pervading all the created beings and the whole world should know that there is none else except Him.7.

ਜਗਤ ਨੂੰ ਇਹ ਗੱਲ ਮਨ ਵਿਚ ਸਮਝ ਲੈਣੀ ਚਾਹੀਦੀ ਹੈ ॥੭॥

ਭਵ ਗੜਨ ਭੰਜਨ ਹਾਰ

ਸੰਸਾਰ ਨੂੰ ਘੜਨ ਅਤੇ ਭੰਨਣ ਵਾਲਾ

ਹੈ ਏਕ ਹੀ ਕਰਤਾਰ

(ਉਹ) ਇਕ ਹੀ ਕਰਤਾਰ ਹੈ।

ਬਿਨੁ ਏਕ ਅਉਰੁ ਕੋਇ

(ਉਸ) ਇਕ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ।

ਸਬ ਰੂਪ ਰੰਗੀ ਸੋਇ ॥੮॥

The One Lord is the creator as well as the Destroyer of the whole world and there is one other in all the colours and forms.8.

ਸਭ ਰੂਪਾਂ ਰੰਗਾਂ ਵਾਲਾ ਉਹੀ ਹੈ ॥੮॥

ਕਈ ਇੰਦ੍ਰ ਪਾਨਪਹਾਰ

(ਉਸ ਦੇ ਦੁਆਰ ਉਤੇ) ਕਈ ਇੰਦਰ ਪਾਣੀ ਪਿਲਾਉਣ ਵਾਲੇ ਸੁਰਾਹੀ-ਬਰਦਾਰ ਹਨ,

ਕਈ ਬ੍ਰਹਮ ਬੇਦ ਉਚਾਰ

ਕਈ ਬ੍ਰਹਮੇ ਵੇਦਾਂ ਦਾ ਉਚਾਰਨ ਕਰਨ ਵਾਲੇ ਹਨ।

ਕਈ ਬੈਠਿ ਦੁਆਰਿ ਮਹੇਸ

ਕਿਤਨੇ ਮਹੇਸ਼ ਦੁਆਰ ਉਤੇ ਬੈਠੇ ਹਨ।

ਕਈ ਸੇਸਨਾਗ ਅਸੇਸ ॥੯॥

Many indras are in His service, many Brahmas recite the Vedas, many Shivas sit at His Gate and many Sheshnagas remain present in order to become His bed.9.

ਕਿਤਨੇ ਹੀ ਸ਼ੇਸ਼ਨਾਗ ਅਣਗਿਣਤ (ਨਾਮ ਜਪਦੇ ਹਨ) ॥੯॥

ਕਈ ਸੂਰ ਚੰਦ ਸਰੂਪ

ਸੂਰਜਾਂ ਅਤੇ ਚੰਦ੍ਰਮਾਂ ਦੇ ਕਿਤਨੇ ਹੀ ਸਰੂਪ ਹਨ।

ਕਈ ਇੰਦ੍ਰ ਕੀ ਸਮ ਭੂਪ

ਇੰਦਰ ਵਰਗੇ ਕਿਤਨੇ ਰਾਜੇ ਹਨ।

ਕਈ ਇੰਦ੍ਰ ਉਪਿੰਦ੍ਰ ਮੁਨਿੰਦ੍ਰ

ਕਿਤਨੇ ਹੀ ਇੰਦਰ, ਉਪਿੰਦ੍ਰ (ਬਾਵਨ ਅਵਤਾਰ) ਅਤੇ ਕਿਤਨੇ ਹੀ ਮਹਾ ਮੁਨੀ ਹਨ।

ਕਈ ਮਛ ਕਛ ਫਨਿੰਦ੍ਰ ॥੧੦॥

Many kings like Surya, Chandra and Indra and many Indras, upendras, great sages, the Fish incarnation, the Tortoise incarnation and sheshnagas remain ever present before Him.10.

ਕਿਤਨੇ ਹੀ ਮੱਛ ਅਵਤਾਰ, ਕੱਛ ਅਵਤਾਰ ਅਤੇ ਸ਼ੇਸ਼ਨਾਗ ਹਨ ॥੧੦॥

ਕਈ ਕੋਟਿ ਕ੍ਰਿਸਨ ਅਵਤਾਰ

ਕਈ ਕਰੋੜ ਕ੍ਰਿਸ਼ਨ ਅਵਤਾਰ ਹਨ।

ਕਈ ਰਾਮ ਬਾਰ ਬੁਹਾਰ

ਕਿਤਨੇ ਹੀ ਰਾਮ (ਉਸ ਦੇ) ਦੁਆਰ ਉਤੇ ਝਾੜੂ ਦਿੰਦੇ ਹਨ।

ਕਈ ਮਛ ਕਛ ਅਨੇਕ

ਕਿਤਨੇ ਹੀ ਮੱਛ ਅਤੇ ਅਨੇਕ ਹੀ ਕੱਛ (ਅਵਤਾਰ) ਹਨ

ਅਵਿਲੋਕ ਦੁਆਰਿ ਬਿਸੇਖ ॥੧੧॥

Many Krishna and Rama incarnation sweep His Door many Fish and Tortoise incarnations are seen standing at His special gate.11.

ਜੋ (ਉਸ ਦੇ) ਵਿਸ਼ੇਸ਼ ਦੁਆਰ ਨੂੰ ਵੇਖ ਰਹੇ ਹਨ ॥੧੧॥

ਕਈ ਸੁਕ੍ਰ ਬ੍ਰਸਪਤਿ ਦੇਖਿ

ਕਿਤਨੇ ਹੀ ਸ਼ੁਕ੍ਰ ਅਤੇ ਬ੍ਰਹਮਪਤੀ ਵੇਖੇ ਜਾਂਦੇ ਹਨ।

ਕਈ ਦਤ ਗੋਰਖ ਭੇਖ

ਕਿਤਨੇ ਹੀ ਦੱਤਾਤ੍ਰੇਯ ਅਤੇ ਗੋਰਖ ਦੇ ਭੇਖ ਹਨ।

ਕਈ ਰਾਮ ਕ੍ਰਿਸਨ ਰਸੂਲ

ਕਈ ਰਾਮ, ਕ੍ਰਿਸ਼ਨ ਅਤੇ ਰਸੂਲ (ਮੁਹੰਮਦ) ਹਨ,

ਬਿਨੁ ਨਾਮ ਕੋ ਕਬੂਲ ॥੧੨॥

There are many Shukras, Brahaspatis, Datts, Gorakhs, Rama Krishnas, Rasult ect, but none is acceptable at His gate wightout the remembrance of His Name.12.

ਪਰ ਨਾਮ ਤੋਂ ਬਿਨਾ (ਉਸ ਦੇ ਦੁਆਰ ਤੇ) ਕੋਈ ਵੀ ਪ੍ਰਵਾਨ ਨਹੀਂ ਹੈ ॥੧੨॥

ਬਿਨੁ ਏਕੁ ਆਸ੍ਰੈ ਨਾਮ

ਇਕ (ਪ੍ਰਭੂ ਦੇ) ਨਾਮ ਦੇ ਆਸਰੇ ਤੋਂ ਬਿਨਾ

ਨਹੀ ਔਰ ਕੌਨੈ ਕਾਮ

No other work is appropriate except the support of the one Name

ਹੋਰ ਸਾਰੇ (ਸਾਧਨ, ਧਰਮ-ਕਰਮ) ਕਿਸੇ ਕੰਮ ਦੇ ਨਹੀਂ ਹਨ।

ਜੇ ਮਾਨਿ ਹੈ ਗੁਰਦੇਵ

ਜੋ ਗੁਰੂ ਦੇ ਉਪਦੇਸ਼ ਨੂੰ ਮੰਨਦੇ ਹਨ,

ਤੇ ਜਾਨਿ ਹੈ ਅਨਭੇਵ ॥੧੩॥

Those who will believe in the one Guru-Lord, they will only comprehend His myself.13.

ਉਹੀ (ਉਸ) ਭੇਦ ਰਹਿਤ (ਪ੍ਰਭੂ) ਨੂੰ ਪਛਾਣ ਸਕਦੇ ਹਨ ॥੧੩॥

ਬਿਨੁ ਤਾਸੁ ਔਰ ਜਾਨੁ

ਉਸ ਤੋਂ ਬਿਨਾ ਕਿਸੇ ਨੂੰ (ਕੁਝ) ਨਾ ਸਮਝੋ

ਚਿਤ ਆਨ ਭਾਵ ਆਨੁ

We should not know anyone else except Him and none other should be kept in mind

ਅਤੇ ਚਿਤ ਵਿਚ ਹੋਰ ਭਾਵ (ਦ੍ਵੈਤ ਭਾਵ) ਨਾ ਲਿਆਓ।

ਇਕ ਮਾਨਿ ਜੈ ਕਰਤਾਰ

(ਸਦਾ) ਇਕ ਕਰਤਾਰ ਦੀ ਜੈ ਨੂੰ ਹੀ ਮੰਨੋ,

ਜਿਤੁ ਹੋਇ ਅੰਤਿ ਉਧਾਰੁ ॥੧੪॥

Only one Lord should be worshipped, so that we may be redeemed at the end.14.

ਜਿਸ ਕਰ ਕੇ ਅੰਤ ਵਿਚ ਉੱਧਾਰ ਹੋਏਗਾ ॥੧੪॥

ਬਿਨੁ ਤਾਸ ਯੌ ਉਧਾਰੁ

ਉਸ ਤੋਂ ਬਿਨਾ ਇਸ ਤਰ੍ਹਾਂ (ਦੇ ਕਰਮ ਕਰਨ ਨਾਲ) ਉੱਧਾਰ ਨਹੀਂ ਹੋਵੇਗਾ।

ਜੀਅ ਦੇਖਿ ਯਾਰ ਬਿਚਾਰਿ

O being! You may consider that without Him you cannot be redeemed

ਹੇ ਮਿਤਰ! ਮਨ ਵਿਚ ਵਿਚਾਰ ਪੂਰਵਕ ਵੇਖ ਲੈ।

ਜੋ ਜਾਪਿ ਹੈ ਕੋਈ ਔਰ

ਜੋ ਕਿਸੇ ਹੋਰ ਦਾ ਜਾਪ ਕਰਦਾ ਹੈ,

ਤਬ ਛੂਟਿ ਹੈ ਵਹ ਠੌਰ ॥੧੫॥

If you adore anyone else, then you will get away from that Lord.15.

ਤਦ (ਉਸ ਪਾਸੋਂ) ਉਹ ਸਥਾਨ (ਪ੍ਰਭੂ ਦੀ ਦਰਗਾਹ) ਛੁਟ ਜਾਂਦੀ ਹੈ ॥੧੫॥

ਜਿਹ ਰਾਗ ਰੰਗ ਰੂਪ

ਜਿਸ ਦਾ (ਕੋਈ) ਰਾਗ, ਰੰਗ ਅਤੇ ਰੂਪ ਨਹੀਂ ਹੈ,

ਸੋ ਮਾਨੀਐ ਸਮ ਰੂਪ

Only that Lord should be adored consistently, who is beyond attachment, colours and form

ਉਸ ਨੂੰ (ਸਭ ਲਈ) ਸਮਾਨ ਰੂਪ ਵਿਚ ਮੰਨਣਾ ਚਾਹੀਦਾ ਹੈ।

ਬਿਨੁ ਏਕ ਤਾ ਕਰ ਨਾਮ

ਉਸ ਇਕ (ਪ੍ਰਭੂ) ਦੇ ਨਾਮ ਤੋਂ ਬਿਨਾ

ਨਹਿ ਜਾਨ ਦੂਸਰ ਧਾਮ ॥੧੬॥

None other except the One Lord should be kept in view .16.

ਕਿਸੇ ਹੋਰ ਘਰ ਨੂੰ ਨਾ ਪਛਾਣੋ ॥੧੬॥

ਜੋ ਲੋਕ ਅਲੋਕ ਬਨਾਇ

ਜੋ ਲੋਕ ਅਤੇ ਪਰਲੋਕ ('ਅਲੋਕ') ਨੂੰ ਸਿਰਜਦਾ ਹੈ

ਫਿਰ ਲੇਤ ਆਪਿ ਮਿਲਾਇ

ਅਤੇ ਫਿਰ (ਸਭ ਨੂੰ) ਆਪਣੇ ਵਿਚ ਮਿਲਾ ਲੈਂਦਾ ਹੈ।

ਜੋ ਚਹੈ ਦੇਹ ਉਧਾਰੁ

ਜੋ ਆਪਣੇ ਸ਼ਰੀਰ ਦੇ ਉੱਧਾਰ ਦੀ ਇੱਛਾ ਰਖਦਾ ਹੈ,

ਸੋ ਭਜਨ ਏਕੰਕਾਰ ॥੧੭॥

He who creates this and the next word and merges them within himself, if you want the salvation of your body, then worship only that One Lord.17.

ਉਸ ਨੂੰ ਇਕ ਪਰਮਸੱਤਾ ਦਾ ਭਜਨ ਕਰਨਾ ਚਾਹੀਦਾ ਹੈ ॥੧੭॥

ਜਿਨਿ ਰਾਚਿਯੋ ਬ੍ਰਹਮੰਡ

ਜਿਸ ਨੇ ਬ੍ਰਹਮੰਡ,

ਸਬ ਲੋਕ ਨਵ ਖੰਡ

ਸਾਰੇ ਲੋਕਾਂ ਅਤੇ ਨੌਂ ਖੰਡਾਂ ਦੀ ਰਚਨਾ ਕੀਤੀ ਹੈ,

ਤਿਹ ਕਿਉ ਜਾਪ ਜਪੰਤ

ਉਸ ਦੇ ਜਾਪ ਨੂੰ ਕਿਉਂ ਨਹੀਂ ਜਪਦਾ

ਕਿਮ ਜਾਨ ਕੂਪਿ ਪਰੰਤ ॥੧੮॥

He who has created the nine regions, all the worlds and the universe, why do you not meditate on him and how do you fall in the well deliberately? 18.

ਅਤੇ ਕਿਉਂ (ਆਪਣੀ) ਜਾਨ ਨੂੰ ਖੂਹ ਵਿਚ ਪਾਉਂਦਾ ਹੈ ॥੧੮॥

ਜੜ ਜਾਪ ਤਾ ਕਰ ਜਾਪ

ਹੇ ਮੂਰਖ! ਉਸ ਦੇ ਜਾਪ ਨੂੰ ਜਪ

ਜਿਨਿ ਲੋਕ ਚਉਦਹੰ ਥਾਪ

O foolish being! you should adore Him who was established all the fourteen worlds

ਜਿਸ ਨੇ ਚੌਦਾਂ ਲੋਕਾਂ ਦੀ ਸਥਾਪਨਾ ਕੀਤੀ ਹੈ।

ਤਿਸੁ ਜਾਪੀਐ ਨਿਤ ਨਾਮ

ਉਸ ਦੇ ਨਾਮ ਨੂੰ ਨਿੱਤ ਜਪਣਾ ਚਾਹੀਦਾ ਹੈ।

ਸਭ ਹੋਹਿ ਪੂਰਨ ਕਾਮ ॥੧੯॥

With His meditation all the wishes are fulfilled.19.

(ਜਿਸ ਦੇ ਫਲਸਰੂਪ) ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ॥੧੯॥

ਗਨਿ ਚਉਬਿਸੈ ਅਵਤਾਰ

(ਜੋ) ਚੌਬੀਸ ਅਵਤਾਰ ਗਿਣੇ ਜਾਂਦੇ ਹਨ,

ਬਹੁ ਕੈ ਕਹੇ ਬਿਸਥਾਰ

(ਉਨ੍ਹਾਂ ਨੂੰ ਮੈਂ) ਬਹੁਤ ਵਿਸਥਾਰ ਨਾਲ ਕਿਹਾ ਹੈ।

ਅਬ ਗਨੋ ਉਪ ਅਵਤਾਰ

ਹੁਣ ਉਪ-ਅਵਤਾਰਾਂ ਦਾ ਵਰਣਨ ਕਰਦਾ ਹਾਂ

ਜਿਮਿ ਧਰੇ ਰੂਪ ਮੁਰਾਰ ॥੨੦॥

All the twenty-four incarnations have been enumerated in detail and now I am going to enumerate the smaller incarnations how the Lord assumed the other forms.20.

ਜਿਵੇਂ ਮੁਰਾਰ (ਪ੍ਰਭੂ) ਨੇ (ਉਹ) ਰੂਪ ਧਾਰਨ ਕੀਤੇ ਹਨ ॥੨੦॥

ਜੇ ਧਰੇ ਬ੍ਰਹਮਾ ਰੂਪ

ਬ੍ਰਹਮਾ ਨੇ ਜੋ ਰੂਪ ਧਾਰਨ ਕੀਤੇ ਹਨ,

ਤੇ ਕਹੋਂ ਕਾਬਿ ਅਨੂਪ

ਉਨ੍ਹਾਂ ਨੂੰ ਅਨੂਪਮ ਕਵਿਤਾ ਵਿਚ ਕਹਿੰਦਾ ਹਾਂ।

ਜੇ ਧਰੇ ਰੁਦ੍ਰ ਅਵਤਾਰ

ਜੋ ਰੁਦ੍ਰ ਨੇ ਅਵਤਾਰ ਧਾਰਨ ਕੀਤੇ ਹਨ,

ਅਬ ਕਹੋਂ ਤਾਹਿ ਬਿਚਾਰ ॥੨੧॥

Those forms which Brahma assumed, I have narrated them in poetry and not after reflection, I narrated the incarnation of Rudra (Shiva).21.

ਹੁਣ ਉਨ੍ਹਾਂ ਨੂੰ ਵੀ ਵਿਚਾਰ ਕੇ ਕਹਿੰਦਾ ਹਾਂ ॥੨੧॥

ਕਲਿ ਤਾਸੁ ਆਗਿਆ ਦੀਨ

(ਜਦ) ਕਾਲ ਪੁਰਖ ਨੇ ਉਸ ਨੂੰ ਆਗਿਆ ਦਿੱਤੀ

ਤਬ ਬੇਦ ਬ੍ਰਹਮਾ ਕੀਨ

When the Lord commended, then Brahma preprared the Vedas

ਤਦ ਬ੍ਰਹਮਾ ਨੇ ਵੇਦਾਂ ਨੂੰ ਉਚਾਰਿਆ।

ਤਬ ਤਾਸੁ ਬਾਢ︀ਯੋ ਗਰਬ

ਤਦ ਉਸ ਨੂੰ ਹੰਕਾਰ ਹੋ ਗਿਆ (ਤਾਂ ਉਸ ਨੇ)

ਸਰਿ ਆਪੁ ਜਾਨ ਸਰਬ ॥੨੨॥

At that time his pride was increased and he did not consider anyone else like himself.22.

ਆਪਣੇ ਸਮਾਨ ਸਾਰਿਆਂ ਨੂੰ ਨਾ ਸਮਝਿਆ ॥੨੨॥

ਸਰਿ ਮੋਹ ਕਬਿ ਨਹਿ ਕੋਇ

ਮੇਰੇ ਵਰਗਾ ਹੋਰ ਕੋਈ ਕਵੀ ਨਹੀਂ ਹੈ।

ਇਕ ਆਪ ਹੋਇ ਹੋਇ

He thought that there was none other like him and there was no other poet like him

ਇਕ (ਮੈਂ) ਆਪ (ਆਪਣੇ ਵਰਗਾ) ਹੋਵਾਂ ਤਾਂ ਹੋਵਾਂ।

ਕਛੁ ਕਾਲ ਕੀ ਭੂਅ ਬਕ੍ਰ

(ਉਸ ਦੀ ਅਜਿਹੀ ਮਨੋ-ਸਥਿਤੀ ਕਰ ਕੇ) ਕਾਲ ਪੁਰਖ ਦੀਆਂ ਭਵਾਂ ਟੇਢੀਆਂ ਹੋ ਗਈਆਂ

ਛਿਤਿ ਡਾਰੀਆ ਜਿਮ ਸਕ੍ਰ ॥੨੩॥

On the Lord-God because unhappay and threw him on the ground like the Vajra of Indra.23.

ਅਤੇ ਇੰਦਰ ('ਸਕ੍ਰ') ਵਾਂਗ ਧਰਤੀ ਉਤੇ ਸੁਟ ਦਿੱਤਾ ॥੨੩॥

ਜਬ ਗਿਰ︀ਯੋ ਭੂ ਤਰਿ ਆਨਿ

ਜਦ ਉਹ ਧਰਤੀ ਉਤੇ ਆ ਕੇ ਡਿਗਿਆ,

ਮੁਖ ਚਾਰ ਬੇਦ ਨਿਧਾਨ

When Brahma, the ocean of four Vedas fell upon the earth,

(ਤਦ) ਚਾਰ ਮੂੰਹਾਂ ਵਾਲੇ ਅਤੇ ਵੇਦਾਂ (ਦੇ ਗਿਆਨ) ਦੇ ਖ਼ਜ਼ਾਨੇ ਬ੍ਰਹਮਾ ਨੇ

ਉਠਿ ਲਾਗਿਆ ਫਿਰ ਸੇਵ

ਫਿਰ ਸੇਵਾ ਸ਼ੁਰੂ ਕਰ ਦਿੱਤੀ

ਜੀਅ ਜਾਨਿ ਦੇਵਿ ਅਭੇਵ ॥੨੪॥

He began to worship with the fullness of his heart the mysterious Lord, who is beyond the ken of gods.24.

ਜੀ ਜਾਨ ਨਾਲ ਅਭੇਵ ਪ੍ਰਭੂ ਦੀ ॥੨੪॥

ਦਸ ਲਖ ਬਰਖ ਪ੍ਰਮਾਨ

ਦਸ ਲੱਖ ਵਰ੍ਹਿਆਂ ਤਕ (ਉਸ ਨੇ)

ਕੀਅ ਦੇਵਿ ਸੇਵ ਮਹਾਨ

ਮਹਾਨ ਦੇਵ (ਪ੍ਰਭੂ) ਦੀ ਸੇਵਾ ਕੀਤੀ

ਕਿਮਿ ਹੋਇ ਮੋਹਿ ਉਧਾਰ

ਮੇਰਾ ਜਿਵੇਂ ਕਿਵੇਂ ਉਧਾਰ ਹੋਵੇ

ਅਸ ਦੇਹੁ ਦੇਵ ਬਿਚਾਰ ॥੨੫॥

He worshipped the Lord for ten Lakh years and he to the Lord of gods to redeem him in any in any way.25.

(ਅਤੇ ਕਿਹਾ) ਹੇ ਦੇਵ! (ਮੈਨੂੰ) ਅਜਿਹਾ ਵਿਚਾਰ ਦਿਓ ॥੨੫॥