ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਹੋਵੈ ਸੋਈ ਭਲ ਮਾਨੁ ॥
Whatever happens, accept that as good.
ਹੇ ਭਾਈ! ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ਉਸੇ ਨੂੰ ਭਲਾ ਮੰਨ, ਹੋਵੈ = ਜੋ ਕੁਝ ਪ੍ਰਭੂ ਦੀ ਰਜ਼ਾ ਅਨੁਸਾਰ ਹੋ ਰਿਹਾ ਹੈ। ਸੋਈ = ਉਸੇ ਨੂੰ। ਭਲ = ਭਲਾ, ਚੰਗਾ। ਮਾਨੁ = ਮੰਨ।
ਆਪਨਾ ਤਜਿ ਅਭਿਮਾਨੁ ॥
Leave your egotistical pride behind.
ਆਪਣਾ (ਸਿਆਣਪ ਦਾ) ਮਾਣ ਛੱਡ ਦੇਹ। ਤਜਿ = ਛੱਡ।
ਦਿਨੁ ਰੈਨਿ ਸਦਾ ਗੁਨ ਗਾਉ ॥
Day and night, continually sing the Glorious Praises of the Lord.
ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹੁ; ਰੈਨਿ = ਰਾਤ। ਗਾਉ = ਗਾਂਦਾ ਰਹੁ।
ਪੂਰਨ ਏਹੀ ਸੁਆਉ ॥੧॥
This is the perfect purpose of human life. ||1||
ਬੱਸ! ਇਹੀ ਹੈ ਠੀਕ ਜੀਵਨ-ਮਨੋਰਥ ॥੧॥ ਸੁਆਉ = ਜੀਵਨ-ਮਨੋਰਥ। ਪੂਰਨ = ਮੁਕੰਮਲ, ਠੀਕ ॥੧॥
ਆਨੰਦ ਕਰਿ ਸੰਤ ਹਰਿ ਜਪਿ ॥
Meditate on the Lord, O Saints, and be in bliss.
ਹੇ ਭਾਈ! (ਸ਼ਾਂਤੀ ਦੇ ਸੋਮੇ) ਸੰਤ-ਹਰੀ ਦਾ ਨਾਮ ਜਪਿਆ ਕਰ ਤੇ (ਇਸ ਤਰ੍ਹਾਂ) ਆਤਮਕ ਆਨੰਦ (ਸਦਾ) ਮਾਣ। ਸੰਤ ਹਰਿ ਜਪਿ = ਸੰਤ-ਪ੍ਰਭੂ ਦਾ ਨਾਮ ਜਪਦਾ ਰਹੁ।
ਛਾਡਿ ਸਿਆਨਪ ਬਹੁ ਚਤੁਰਾਈ ਗੁਰ ਕਾ ਜਪਿ ਮੰਤੁ ਨਿਰਮਲ ॥੧॥ ਰਹਾਉ ॥
Renounce your cleverness and all your tricks. Chant the Immaculate Chant of the Guru's Mantra. ||1||Pause||
ਗੁਰੂ ਦਾ ਪਵਿੱਤਰ ਸ਼ਬਦ-ਮੰਤ੍ਰ ਜਪਿਆ ਕਰ। ਇਹ ਖ਼ਿਆਲ ਛੱਡ ਦੇਹ ਕਿ ਗੁਰੂ ਦੀ ਅਗਵਾਈ ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤੂੰ ਬੜਾ ਸਿਆਣਾ ਤੇ ਚਤੁਰ ਹੈਂ ॥੧॥ ਰਹਾਉ ॥ ਮੰਤੁ = ਮੰਤਰ, ਸ਼ਬਦ। ਨਿਰਮਲ = ਪਵਿੱਤਰ ॥੧॥ ਰਹਾਉ ॥
ਏਕ ਕੀ ਕਰਿ ਆਸ ਭੀਤਰਿ ॥
Place the hopes of your mind in the One Lord.
ਹੇ ਭਾਈ! ਇਕ ਪਰਮਾਤਮਾ ਦੀ (ਸਹਾਇਤਾ ਦੀ) ਆਸ ਆਪਣੇ ਮਨ ਵਿਚ ਟਿਕਾਈ ਰੱਖ, ਭੀਤਰਿ = ਆਪਣੇ ਅੰਦਰ।
ਨਿਰਮਲ ਜਪਿ ਨਾਮੁ ਹਰਿ ਹਰਿ ॥
Chant the Immaculate Name of the Lord, Har, Har.
ਪਰਮਾਤਮਾ ਦਾ ਪਵਿੱਤਰ ਨਾਮ ਸਦਾ ਜਪਦਾ ਰਹੁ।
ਗੁਰ ਕੇ ਚਰਨ ਨਮਸਕਾਰਿ ॥
Bow down to the Guru's Feet,
ਗੁਰੂ ਦੇ ਚਰਨਾਂ ਉਤੇ ਆਪਣਾ ਸਿਰ ਨਿਵਾਈ ਰੱਖ। ਨਮਸਕਾਰਿ = ਸਿਰ ਨਿਵਾਇਆ ਕਰ।
ਭਵਜਲੁ ਉਤਰਹਿ ਪਾਰਿ ॥੨॥
and cross over the terrifying world-ocean. ||2||
(ਇਸ ਤਰ੍ਹਾਂ) ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥ ਭਵਜਲੁ = ਸੰਸਾਰ-ਸਮੁੰਦਰ ॥੨॥
ਦੇਵਨਹਾਰ ਦਾਤਾਰ ॥
The Lord God is the Great Giver.
(ਹੇ ਭਾਈ! ਇਹ ਯਾਦ ਰੱਖ ਕਿ) ਦਾਤਾਂ ਦੇਣ ਵਾਲਾ ਪ੍ਰਭੂ (ਸਭ ਕੁਝ) ਦੇਣ ਦੇ ਸਮਰੱਥ ਹੈ, ਦੇਵਨਹਾਰ = ਸਭ ਕੁਝ ਦੇਣ ਦੀ ਤਾਕਤ ਵਾਲਾ।
ਅੰਤੁ ਨ ਪਾਰਾਵਾਰ ॥
He has no end or limitation.
ਉਸ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਪਾਰਾਵਾਰ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।
ਜਾ ਕੈ ਘਰਿ ਸਰਬ ਨਿਧਾਨ ॥
All treasures are in His home.
ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਸਾਰੇ ਖ਼ਜ਼ਾਨੇ ਮੌਜੂਦ ਹਨ, ਜਾ ਕੈ ਘਰਿ = ਜਿਸ (ਪ੍ਰਭੂ) ਦੇ ਘਰ ਵਿਚ। ਸਰਬ = ਸਾਰੇ।
ਰਾਖਨਹਾਰ ਨਿਦਾਨ ॥੩॥
He will be your Saving Grace in the end. ||3||
ਉਹੀ ਆਖ਼ਰ ਰੱਖਿਆ ਕਰਨ ਜੋਗਾ ਹੈ ॥੩॥ ਨਿਦਾਨ = ਆਖ਼ਰ ਨੂੰ, ਜਦੋਂ ਹੋਰ ਸਾਰੀਆਂ ਆਸਾਂ ਮੁੱਕ ਜਾਣ ॥੩॥
ਨਾਨਕ ਪਾਇਆ ਏਹੁ ਨਿਧਾਨ ॥
Nanak has obtained this treasure,
ਨਾਨਕ ਨੇ ਇਹ ਖ਼ਜ਼ਾਨਾ ਪ੍ਰਾਪਤ ਕਰ ਲਿਆ,
ਹਰੇ ਹਰਿ ਨਿਰਮਲ ਨਾਮ ॥
the immaculate Name of the Lord, Har, Har.
ਜਿਸ ਵਿੱਚ ਪਰਮਾਤਮਾ ਦਾ ਪਵਿੱਤਰ ਨਾਮ (ਮਾਨੋ ਧਨ ਹੈ)।
ਜੋ ਜਪੈ ਤਿਸ ਕੀ ਗਤਿ ਹੋਇ ॥
Whoever chants it, is emancipated.
ਜੋ ਮਨੁੱਖ ਇਸ ਨਾਮ ਨੂੰ (ਸਦਾ) ਜਪਦਾ ਹੈ ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ। ਜੋ = ਜਿਹੜਾ ਮਨੁੱਖ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ।
ਨਾਨਕ ਕਰਮਿ ਪਰਾਪਤਿ ਹੋਇ ॥੪॥੨੯॥੪੦॥
It is obtained only by His Grace. ||4||29||40||
ਪਰ, ਹੇ ਨਾਨਕ! ਇਹ ਨਾਮ-ਖ਼ਜ਼ਾਨਾ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦਾ ਹੈ ॥੪॥੨੯॥੪੦॥ ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਦੀ ਰਾਹੀਂ ॥੪॥੨੯॥੪੦॥