ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਦੁਲਭ ਦੇਹ ਸਵਾਰਿ ॥
Make this invaluable human life fruitful.
(ਹੇ ਭਾਈ! ਪਰਮਾਤਮਾ ਦੇ ਗੁਣ ਗਾ ਕੇ) ਇਸ ਮਨੁੱਖਾ ਸਰੀਰ ਨੂੰ ਸਫਲ ਕਰ ਲੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਦੁਲਭ = ਦੁਰਲੱਭ, ਜੋ ਮੁਸ਼ਕਿਲ ਨਾਲ ਮਿਲੀ ਹੈ। ਦੇਹ = ਦੇਹੀ, ਸਰੀਰ। ਸਵਾਰਿ = ਸਵਾਰ ਲੈ, ਸਫਲ ਕਰ ਲੈ।
ਜਾਹਿ ਨ ਦਰਗਹ ਹਾਰਿ ॥
You shall not be destroyed when you go to the Lord's Court.
(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਤੂੰ ਇਥੋਂ ਮਨੁੱਖਾ ਜਨਮ ਦੀ ਬਾਜੀ) ਹਾਰ ਕੇ ਦਰਗਾਹ ਵਿਚ ਨਹੀਂ ਜਾਏਂਗਾ। ਹਾਰਿ = ਹਾਰ ਕੇ।
ਹਲਤਿ ਪਲਤਿ ਤੁਧੁ ਹੋਇ ਵਡਿਆਈ ॥
In this world and the next, you shall obtain honor and glory.
ਤੈਨੂੰ ਇਸ ਲੋਕ ਵਿਚ ਅਤੇ ਪਰਲੋਕ ਵਿਚ ਸੋਭਾ ਮਿਲੇਗੀ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ।
ਅੰਤ ਕੀ ਬੇਲਾ ਲਏ ਛਡਾਈ ॥੧॥
At the very last moment, He will save you. ||1||
(ਪਰਮਾਤਮਾ ਦੀ ਸਿਫ਼ਤਿ-ਸਾਲਾਹ) ਤੈਨੂੰ ਅਖ਼ੀਰ ਵੇਲੇ ਭੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਛਡਾ ਲਏਗੀ ॥੧॥ ਬੇਲਾ = ਵੇਲੇ ॥੧॥
ਰਾਮ ਕੇ ਗੁਨ ਗਾਉ ॥
Sing the Glorious Praises of the Lord.
(ਹੇ ਭਾਈ!) ਪਰਮਾਤਮਾ ਦੇ ਗੁਣ ਗਾਇਆ ਕਰ। ਗਾਉ = ਗਾਂਦਾ ਰਹੁ।
ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥੧॥ ਰਹਾਉ ॥
In both this world and the next, you shall be embellished with beauty, meditating on the wondrous Primal Lord God. ||1||Pause||
ਅਚਰਜ-ਰੂਪ ਅਕਾਲ ਪੁਰਖ ਦਾ ਧਿਆਨ ਧਰਿਆ ਕਰ, (ਇਸ ਤਰ੍ਹਾਂ ਤੇਰਾ) ਇਹ ਲੋਕ (ਅਤੇ ਤੇਰਾ) ਪਰਲੋਕ ਦੋਵੇਂ ਸੁਖੀ ਹੋ ਜਾਣਗੇ ॥੧॥ ਰਹਾਉ ॥ ਹਲਤੁ = ਇਹ ਲੋਕ। ਪਲਤੁ = ਪਰਲੋਕ। ਹੋਹਿ = ਹੋ ਜਾਣ। ਸੁਹੇਲੇ = ਸੌਖੇ। ਧਿਆਉ = ਧਿਆਇਆ ਕਰ, ਧਿਆਨ ਧਰਿਆ ਕਰ ॥੧॥ ਰਹਾਉ ॥
ਊਠਤ ਬੈਠਤ ਹਰਿ ਜਾਪੁ ॥
While standing up and sitting down, meditate on the Lord,
(ਹੇ ਭਾਈ!) ਉਠਦਿਆਂ ਬੈਠਦਿਆਂ (ਹਰ ਵੇਲੇ) ਪਰਮਾਤਮਾ ਦਾ ਨਾਮ ਜਪਿਆ ਕਰ, ਜਾਪੁ = ਭਜਨ ਕਰ।
ਬਿਨਸੈ ਸਗਲ ਸੰਤਾਪੁ ॥
and all your troubles shall depart.
(ਨਾਮ ਦੀ ਬਰਕਤਿ ਨਾਲ) ਸਾਰਾ ਦੁੱਖ-ਕਲੇਸ਼ ਮਿਟ ਜਾਂਦਾ ਹੈ। ਸਗਲ = ਸਾਰਾ। ਸੰਤਾਪੁ = ਦੁੱਖ-ਕਲੇਸ਼।
ਬੈਰੀ ਸਭਿ ਹੋਵਹਿ ਮੀਤ ॥
All your enemies will become friends.
(ਨਾਮ ਜਪਿਆਂ ਤੇਰੇ) ਸਾਰੇ ਵੈਰੀ (ਤੇਰੇ) ਮਿੱਤਰ ਬਣ ਜਾਣਗੇ, ਸਭਿ = ਸਾਰੇ।
ਨਿਰਮਲੁ ਤੇਰਾ ਹੋਵੈ ਚੀਤ ॥੨॥
Your consciousness shall be immaculate and pure. ||2||
ਤੇਰਾ ਆਪਣਾ ਮਨ (ਵੈਰ ਆਦਿਕ ਤੋਂ) ਪਵਿੱਤਰ ਹੋ ਜਾਏਗਾ ॥੨॥ ਚੀਤ = ਚਿੱਤ ॥੨॥
ਸਭ ਤੇ ਊਤਮ ਇਹੁ ਕਰਮੁ ॥
This is the most exalted deed.
(ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਾਰੇ ਕੰਮਾਂ ਤੋਂ ਚੰਗਾ ਕੰਮ ਹੈ, ਤੇ = ਤੋਂ।
ਸਗਲ ਧਰਮ ਮਹਿ ਸ੍ਰੇਸਟ ਧਰਮੁ ॥
Of all faiths, this is the most sublime and excellent faith.
ਸਾਰੇ ਧਰਮਾਂ ਵਿਚੋਂ ਇਹੀ ਵਧੀਆ ਧਰਮ ਹੈ।
ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥
Meditating in remembrance on the Lord, you shall be saved.
ਹੇ ਭਾਈ! ਪਰਮਾਤਮਾ ਦਾ ਸਿਮਰਨ ਕਰਨ ਨਾਲ ਤੇਰਾ ਪਾਰ-ਉਤਾਰਾ ਹੋ ਜਾਏਗਾ। ਸਿਮਰਨਿ = ਸਿਮਰਨ ਦੀ ਰਾਹੀਂ। ਉਧਾਰੁ = ਪਾਰ-ਉਤਾਰਾ।
ਜਨਮ ਜਨਮ ਕਾ ਉਤਰੈ ਭਾਰੁ ॥੩॥
You shall be rid of the burden of countless incarnations. ||3||
(ਸਿਮਰਨ ਦੀ ਬਰਕਤਿ ਨਾਲ) ਅਨੇਕਾਂ ਜਨਮਾਂ (ਦੇ ਵਿਕਾਰਾਂ ਦੀ ਮੈਲ) ਦਾ ਭਾਰ ਲਹਿ ਜਾਂਦਾ ਹੈ ॥੩॥
ਪੂਰਨ ਤੇਰੀ ਹੋਵੈ ਆਸ ॥
Your hopes shall be fulfilled,
(ਹੇ ਭਾਈ! ਸਿਮਰਨ ਕਰਦਿਆਂ) ਤੇਰੀ (ਹਰੇਕ) ਆਸ ਪੂਰੀ ਹੋ ਜਾਏਗੀ,
ਜਮ ਕੀ ਕਟੀਐ ਤੇਰੀ ਫਾਸ ॥
and the noose of the Messenger of Death will be cut away.
ਤੇਰੀ ਜਮਾਂ ਵਾਲੀ ਫਾਹੀ (ਭੀ) ਕੱਟੀ ਜਾਏਗੀ। ਕਟੀਐ = ਕੱਟੀ ਜਾਂਦੀ ਹੈ, ਕੱਟੀ ਜਾਇਗੀ।
ਗੁਰ ਕਾ ਉਪਦੇਸੁ ਸੁਨੀਜੈ ॥
So listen to the Guru's Teachings.
(ਹੇ ਭਾਈ!) ਗੁਰੂ ਦਾ (ਇਹ ਨਾਮ ਸਿਮਰਨ ਦਾ) ਉਪਦੇਸ਼ (ਸਦਾ) ਸੁਣਨਾ ਚਾਹੀਦਾ ਹੈ। ਸੁਨੀਜੈ = ਸੁਣਨਾ ਚਾਹੀਦਾ ਹੈ।
ਨਾਨਕ ਸੁਖਿ ਸਹਜਿ ਸਮੀਜੈ ॥੪॥੩੦॥੪੧॥
O Nanak, you shall be absorbed in celestial peace. ||4||30||41||
ਹੇ ਨਾਨਕ! (ਆਖ-) ਇਸ ਦੀ ਬਰਕਤਿ ਨਾਲ) ਆਤਮਕ ਸੁਖ ਵਿਚ ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ ॥੪॥੩੦॥੪੧॥ ਸੁਖਿ = ਸੁਖ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮੀਜੈ = ਟਿਕ ਜਾਈਦਾ ਹੈ ॥੪॥੩੦॥੪੧॥