ਦੋਹਰਾ

Dohira

ਦੋਹਰਾ:

ਇੰਦ੍ਰ ਦਤ ਰਾਜਾ ਹੁਤੋ ਗੋਖਾ ਨਗਰ ਮਝਾਰ

In the city of Gokha Nagar, there was a Raja named lndra Datt.

ਗੋਖਾ ਨਗਰ ਵਿਚ ਇੰਦ੍ਰ ਦੱਤ ਨਾਂ ਦਾ ਰਾਜਾ ਹੁੰਦਾ ਸੀ।

ਕੰਜ ਪ੍ਰਭਾ ਰਾਨੀ ਰਹੈ ਜਾ ਕੋ ਰੂਪ ਅਪਾਰ ॥੧॥

Kanj Prabha was his wife; she was extremely pretty.(1)

(ਉਸ ਪਾਸ) ਕੰਜ ਪ੍ਰਭਾ ਨਾਂ ਦੀ ਰਾਣੀ ਸੀ ਜਿਸ ਦਾ ਅਪਾਰ ਰੂਪ ਸੀ ॥੧॥

ਸਰਬ ਮੰਗਲਾ ਕੌ ਭਵਨ ਗੋਖਾ ਸਹਿਰ ਮੰਝਾਰ

The temple of goddess, Sarab Mangla, was in Gokha city.

ਗੋਖਾ ਨਗਰ ਵਿਚ ਸਰਬ ਮੰਗਲਾ ਨਾਂ (ਦੀ ਦੇਵੀ) ਦਾ ਭਵਨ (ਮੰਦਿਰ) ਸੀ।

ਊਚ ਨੀਚ ਰਾਜਾ ਪ੍ਰਜਾ ਸਭ ਤਿਹ ਕਰਤ ਜੁਹਾਰ ॥੨॥

Here all, high and low, the Raja and the subject used to pay their obeisance.(2)

ਉੱਚੇ ਨੀਵੇਂ, ਰਾਜਾ ਅਤੇ ਪ੍ਰਜਾ ਸਾਰੇ ਉਥੇ ਨਮਸਕਾਰ ਕਰਦੇ ਸਨ ॥੨॥