ਦੋਹਰਾ

ਦੋਹਰਾ:

ਮੋੜਤੇਸ ਅੰਬੇਰ ਪਤਿ ਅਮਿਤ ਸੈਨ ਲੈ ਸਾਥ

(ਹੁਣ) ਮੋੜ (ਮੇੜਤਾ) ਅਤੇ ਆਮੇਰ ਦੇ ਰਾਜੇ ਅਮਿਤ ਸੈਨਾ ਨਾਲ

ਬਾਲ ਨਿਮਿਤਿ ਆਵਤ ਭਏ ਗਹੇ ਬਰਛਿਯੈ ਹਾਥ ॥੩੭॥

ਹੱਥਾਂ ਵਿਚ ਬਰਛੇ ਪਕੜੇ ਹੋਏ ਰਾਜ ਕੁਮਾਰੀ (ਨੂੰ ਪ੍ਰਾਪਤ ਕਰਨ ਲਈ) ਆ ਪਹੁੰਚੇ ਸਨ ॥੩੭॥

ਬਿਕਟ ਸਿੰਘ ਅੰਬੇਰ ਪਤਿ ਅਮਿਟ ਸਿੰਘ ਤਿਹ ਨਾਮ

(ਮੋੜਤਾ ਦੇ ਰਾਜੇ ਦਾ ਨਾਂ) ਬਿਕਟ ਸਿੰਘ ਅਤੇ ਆਮੇਰ ਦੇ ਰਾਜੇ ਦਾ ਨਾਂ ਅਮਿਟ ਸਿੰਘ ਸੀ।

ਕਬਹੂੰ ਦਈ ਪੀਠ ਰਨ ਜੀਤੇ ਬਹੁ ਸੰਗ੍ਰਾਮ ॥੩੮॥

ਉਨ੍ਹਾਂ ਨੇ ਬਹੁਤ ਯੁੱਧ ਜਿਤੇ ਸਨ ਅਤੇ ਰਣ ਵਿਚ ਕਦੇ ਪਿਠ ਨਹੀਂ ਵਿਖਾਈ ਸੀ ॥੩੮॥