ਸਵੈਯਾ

Savaiyya

ਸਵੈਯਾ:

ਗਾੜ ਪਰੀ ਇਹ ਭਾਤਿ ਤਹਾ ਇਤ ਸੁੰਦ ਉਤੇ ਅਪਸੁੰਦ ਹਕਾਰੋ

The stampede was heightened as Sandh on the one side and Apsandh on the other stormed.

ਉਥੇ ਇਸ ਤਰ੍ਹਾਂ ਮੁਠਭੇੜ ਹੋਈ, ਇਧਰ ਸੁੰਦ ਅਤੇ ਉਧਰ ਉਪਸੁੰਦ ਨੇ ਲਲਕਾਰੇ ਮਾਰੇ।

ਪਟਿਸਿ ਲੋਹਹਥੀ ਪਰਸੇ ਅਮਿਤਾਯੁਧ ਲੈ ਕਰ ਕੋਪ ਪ੍ਰਹਾਰੇ

In great furry they raided each other with various arms.

ਪਟੇ, ਲੋਹ-ਹੱਥੀ, ਫਰਸੇ ਆਦਿ ਬੇਸ਼ੁਮਾਰ ਹਥਿਆਰ ਲੈ ਕੇ ਗੁੱਸੇ ਨਾਲ (ਇਕ ਦੂਜੇ ਤੇ) ਵਾਰ ਕੀਤੇ।

ਰਾਜ ਪਰੇ ਕਹੂੰ ਤਾਜ ਹਿਰੇ ਤਰਫੈ ਕਹੂੰ ਬੀਰ ਕ੍ਰਿਪਾਨਨ ਮਾਰੇ

Dead Rajas along with their crowns were found lying down.

ਕਿਤੇ ਰਾਜੇ ਪਏ ਸਨ, ਕਿਤੇ ਤਾਜ ਡਿਗੇ ਹੋਏ ਸਨ ਅਤੇ ਕਿਤੇ ਕ੍ਰਿਪਾਨਾਂ ਨਾਲ ਮਾਰੇ ਹੋਏ ਸੂਰਮੇ ਤੜਪ ਰਹੇ ਸਨ।

ਆਪਸ ਮੈ ਲਰਿ ਬੀਰ ਦੋਊ ਬਸਿ ਕਾਲ ਭਏ ਕਰਤਾਰ ਸੰਘਾਰੇ ॥੧੯॥

Punished by the Creator, the fighters from both sides had taken shelter under Kaal, the god of death.(19)

ਉਹ ਦੋਵੇਂ ਸ਼ੂਰਵੀਰ ਆਪਸ ਵਿਚ ਲੜ ਕੇ ਕਾਲ ਦੇ ਵਸ ਵਿਚ ਹੋ ਗਏ। ਕਰਤਾਰ ਨੇ (ਉਨ੍ਹਾਂ ਨੂੰ) ਸੰਘਾਰ ਦਿੱਤਾ ॥੧੯॥