ਦੋਹਰਾ ॥
Dohira
ਦੋਹਰਾ:
ਮੁਸਟ ਜੁਧ ਪੰਚਮ ਭਯੋ ਬਰਖਿਯੋ ਲੋਹ ਅਪਾਰ ॥
Then came the turn of the boxing, and the hands swung like steel.
ਪੰਜਵਾਂ ਯੁੱਧ ਮੁਕਿਆਂ ਦਾ ਹੋਇਆ ਅਤੇ ਬਹੁਤ ਲੋਹਾ ਖੜਕਿਆ
ਊਚ ਨੀਚ ਕਾਤਰ ਸੁਭਟ ਸਭ ਕੀਨੇ ਇਕ ਸਾਰ ॥੧੭॥
The strong, the weak, the brave and the coward were becoming indistinguishable.( 17)
ਜਿਸ ਕਰ ਕੇ ਉੱਚੇ ਨੀਵੇਂ, ਬਹਾਦਰ ਅਤੇ ਡਰਪੋਕ ਸਭ ਇਕ ਸਮਾਨ ਹੋ ਗਏ ॥੧੭॥
ਬਜ੍ਰ ਬਾਨ ਬਰਛਾ ਬਿਛੂਆ ਬਰਖੇ ਬਿਸਿਖ ਅਨੇਕ ॥
ਬਜ੍ਰ-ਬਾਣ, ਬਰਛੇ, ਬਿਛੂਏ ਅਤੇ ਅਨੇਕ ਤਰ੍ਹਾਂ ਦੇ ਤੀਰ ਵਰ੍ਹੇ
ਊਚ ਨੀਚ ਕਾਤਰ ਸੁਭਟ ਜਿਯਤ ਨ ਉਬਰਿਯੋ ਏਕ ॥੧੮॥
ਅਤੇ ਉੱਚੇ ਨੀਵੇਂ, ਡਰਪੋਕ ਅਤੇ ਬਹਾਦਰ ਕੋਈ ਵੀ ਜੀਵਿਤ ਨਾ ਬਚ ਸਕਿਆ ॥੧੮॥