ਦੋਹਰਾ

ਦੋਹਰਾ:

ਪਰਮ ਸਿੰਘ ਪੂਰੋ ਪੁਰਖ ਕਰਮ ਸਿੰਘ ਸੁਰ ਗ︀ਯਾਨ

ਪਰਮ ਸਿੰਘ ਪੂਰਨ ਪੁਰਸ਼ ਸੀ ਅਤੇ ਕਰਮ ਸਿੰਘ ਦੇਵਤਿਆਂ ਵਾਂਗ ਗਿਆਨਵਾਨ ਸੀ।

ਧਰਮ ਸਿੰਘ ਹਾਠੋ ਹਠੀ ਅਮਿਤ ਜੁਧ ਕੀ ਖਾਨ ॥੪੪॥

ਧਰਮ ਸਿੰਘ ਬਹੁਤ ਹਠੀ ਸੀ ਅਤੇ ਅਮਿਤ ਯੁੱਧ ਦੀ ਖਾਣ ਸੀ ॥੪੪॥

ਅਮਰ ਸਿੰਘ ਅਰੁ ਅਚਲ ਸਿੰਘ ਮਨ ਮੈ ਕੋਪ ਬਢਾਇ

ਅਮਰ ਸਿੰਘ ਅਤੇ ਅਚਲ ਸਿੰਘ ਮਨ ਵਿਚ ਬਹੁਤ ਕ੍ਰੋਧਿਤ ਹੋਏ।

ਪਾਚੌ ਭੂਪ ਪਹਾਰਿਯੈ ਸਨਮੁਖਿ ਪਹੁਚੇ ਆਇ ॥੪੫॥

ਇਹ ਪੰਜੇ ਪਹਾੜੀ ਰਾਜੇ (ਰਾਜ ਕੁਮਾਰੀ ਨਾਲ ਯੁੱਧ ਕਰਨ ਲਈ) ਸਾਹਮਣੇ ਆ ਗਏ ॥੪੫॥