ਦੋਹਰਾ

Dohira

ਦੋਹਰਾ:

ਟਰਿ ਆਗੇ ਤਿਹ ਲੀਜਿਐ ਬਹੁ ਕੀਜੈ ਸਨਮਾਨ

‘We go to see her and give her warm welcome.

ਉਸ ਨੂੰ ਅਗੇ ਜਾ ਕੇ ਮਿਲੀਏ ਅਤੇ ਉਸ ਦਾ ਬਹੁਤ ਸਨਮਾਨ ਕਰੀਏ।

ਮੋਰੇ ਢਿਗ ਬੈਠਾਰਿਯੈ ਅਮਿਤ ਦਰਬੁ ਦੈ ਦਾਨ ॥੭॥

‘Then making her to sit near me, give her lot of wealth.’(7)

ਉਸ ਨੂੰ ਮੇਰੇ ਕੋਲ ਬਿਠਾ ਕੇ ਬਹੁਤ ਸਾਰਾ ਧਨ ਦਾਨ ਦਿਓ ॥੭॥

ਤਿਹ ਨ੍ਰਿਪ ਟਰਿ ਆਗੈ ਲਿਯੋ ਬੈਠਾਰਿਯੋ ਤ੍ਰਿਯ ਤੀਰ

Raja came forward and let his woman take seat near her (sister).

ਰਾਜੇ ਨੇ ਅਗੇ ਹੋ (ਉਸ ਦਾ) ਸਵਾਗਤ ਕੀਤਾ ਅਤੇ (ਆਪਣੀ) ਇਸਤਰੀ ਦੇ ਕੋਲ ਬਿਠਾ ਦਿੱਤਾ।

ਅਤਿ ਧਨੁ ਦੈ ਆਦਰੁ ਕਰਿਯੋ ਭਏ ਤ੍ਰਿਯਨ ਕੀ ਭੀਰ ॥੮॥

With respect, he gave her lot of riches, and many other ladies gathered there, too.(8)

ਬਹੁਤ ਸਾਰਾ ਧਨ ਦੇ ਕੇ ਉਸ ਦਾ ਆਦਰ ਕੀਤਾ ਅਤੇ ਉਥੇ (ਮਿਲਣ ਵਾਲੀਆਂ) ਇਸਤਰੀਆਂ ਦੀ ਭੀੜ ਲਗ ਗਈ ॥੮॥

ਜਬ ਰਾਜਾ ਢਿਗ ਬੈਠ︀ਯੋ ਤਬ ਦੁਹੂੰਅਨ ਲਪਟਾਇ

When Raja took seat among them, both grasped each other.

ਜਦ ਰਾਜਾ ਕੋਲ ਬੈਠ ਗਿਆ ਤਾਂ ਦੋਵੇਂ (ਇਸਤਰੀਆਂ) ਲਿਪਟ ਗਈਆਂ

ਕੂਕਿ ਕੂਕਿ ਰੋਵਤ ਭਈ ਅਧਿਕ ਸਨੇਹ ਬਢਾਇ ॥੯॥

They started to cry loudly and showed great affection for each other.(9)

ਅਤੇ ਅਧਿਕ ਸਨੇਹ ਵਧਾ ਕੇ ਕੂਕਦੀਆਂ ਹੋਈਆਂ ਰੋਣ ਲਗ ਗਈਆਂ ॥੯॥

ਰੰਗ ਰਾਇ ਤਿਹ ਪੁਰਖ ਕੋ ਤ੍ਰਿਯ ਕੋ ਭੇਸ ਸੁਧਾਰਿ

Rang Raae had disguised the man as a woman,

ਰੰਗ ਰਾਇ ਨੇ ਉਸ ਪੁਰਸ਼ ਦਾ ਚੰਗੀ ਤਰ੍ਹਾਂ ਇਸਤਰੀ ਵਾਲਾ ਭੇਸ ਬਣਾ ਦਿੱਤਾ।

ਦਛਿਨੰਗ ਰਾਜਾ ਲਯੋ ਬਾਮੈ ਅੰਗ ਸੁ ਯਾਰ ॥੧੦॥

And made Raja to sit on her right and the lover on the left.(10)

ਸਜੇ ਪਾਸੇ ਰਾਜੇ ਨੂੰ ਅਤੇ ਖਬੇ ਪਾਸੇ ਯਾਰ ਨੂੰ ਬਿਠਾਇਆ ॥੧੦॥

ਯਹ ਭਗਨੀ ਤੋ ਪ੍ਰਾਨ ਪਤਿ ਯਾ ਤੇ ਪ੍ਰੀਤਮ ਕੌਨ

‘She is my sister and you are my revered husband, and there is none other as much pleasing to me.’

ਇਹ ਮੇਰੀ ਭੈਣ ਹੈ ਅਤੇ ਤੁਸੀਂ ਪ੍ਰਾਣ-ਪਤੀ ਹੋ। ਇਸ ਤੋਂ ਵਧ ਮੈਨੂੰ ਪਿਆਰਾ ਕੌਣ ਹੈ?

ਦਿਨ ਦੇਖਤ ਤ੍ਰਿਯ ਛਲਿ ਗਈ ਜਿਹ ਲਖਿ ਭਜਿਯੈ ਮੌਨ ॥੧੧॥

In broad day light the women deceive and we had to keep shut.(11)

ਦਿਨ ਨੂੰ ਵੇਖਦਿਆਂ ਵੇਖਦਿਆਂ ਇਸਤਰੀ ਨੇ ਛਲ ਲਿਆ। ਇਸ ਨੂੰ ਵੇਖ ਕੇ ਚੁਪ ਰਹਿਣਾ ਹੀ ਉਚਿਤ ਹੈ ॥੧੧॥

ਅਤਿਭੁਤ ਗਤਿ ਬਨਿਤਾਨ ਕੀ ਜਿਨੈ ਪਾਵੈ ਕੋਇ

Because the Chritars are unique, and no one can perceive.

ਇਸਤਰੀਆਂ ਦੀ ਸਥਿਤੀ ਬੜੀ ਅਸਚਰਜਮਈ ਹੈ, ਜਿਸ ਨੂੰ ਕੋਈ ਵੀ ਪਾ ਨਹੀਂ ਸਕਦਾ।

ਭੇਦ ਸੁਰਾਸੁਰ ਲਹੈ ਜੋ ਚਾਹੈ ਸੋ ਹੋਇ ॥੧੨॥

Her mysteries no one can grasp, not even the gods and the demons.(12)(1)

(ਇਨ੍ਹਾਂ ਦਾ) ਭੇਦ ਦੈਂਤ ਅਥਵਾ ਦੇਵਤਾ, ਕੋਈ ਵੀ ਨਹੀਂ ਪਾ ਸਕਦਾ। (ਉਹ) ਜੋ ਚਾਹੁੰਦੀਆਂ ਹਨ, ਉਹੀ ਹੁੰਦਾ ਹੈ ॥੧੨॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਾਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੦॥੧੦੯੬॥ਅਫਜੂੰ॥

Sixtieth Parable of Auspicious Chritars Conversation of the Raja and the Minister, Completed with Benediction. (60)(1066)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੬੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੦॥੧੦੯੬॥ ਚਲਦਾ॥