ਚੌਪਈ

Chaupaee

ਚੌਪਈ:

ਬਨਿਯੋ ਗ੍ਵਾਰਿਏਰ ਕੇ ਮਾਹੀ

ਗਵਾਲੀਅਰ ਵਿਚ ਇਕ ਬਨੀਆ (ਰਹਿੰਦਾ) ਸੀ।

ਘਰ ਧਨ ਬਹੁ ਖਰਚਤ ਕਛੁ ਨਾਹੀ

A Shah used to live in Gwalior and he had lot of wealth in his house.

(ਉਸ ਦੇ) ਘਰ ਬਹੁਤ ਧਨ ਸੀ, ਪਰ ਖਰਚਦਾ ਕੁਝ ਵੀ ਨਹੀਂ ਸੀ।

ਤਾ ਕੋ ਘਰ ਤਸਕਰ ਇਕ ਆਯੋ

ਉਸ ਦੇ ਘਰ ਇਕ ਚੋਰ ਆ ਗਿਆ।

ਤਿਨ ਸਾਹੁਨਿ ਸੋ ਬਚਨ ਸੁਨਾਯੋ ॥੧॥

Once, when a thief came to his house and he discussed with his wife.(1)

(ਤਦ) ਉਸ ਨੇ ਸ਼ਾਹਣੀ ਨੂੰ ਕਿਹਾ ॥੧॥

ਬਨਿਕ ਬੋਲਿ ਸਾਹੁਨਿ ਸੋ ਭਾਖ︀ਯੋ

ਬਨੀਏ ਨੇ ਸ਼ਾਹਣੀ ਨੂੰ ਆਖਿਆ।

ਰਾਮ ਹਮੈ ਨਿਪੂਤ ਕਰਿ ਰਾਖ︀ਯੋ

The Shah told his wife, ‘God has not bestowed us with a son.

ਪਰਮਾਤਮਾ ਨੇ ਸਾਨੂੰ ਨਿਪੁਤਾ ਰਖਿਆ ਹੈ।

ਧਨ ਬਹੁ ਧਾਮ ਕਾਮ ਕਿਹ ਆਵੈ

ਸਾਡੇ ਘਰ ਦਾ ਬਹੁਤ ਧਨ ਕਿਸ ਕੰਮ ਆਵੇਗਾ।

ਪੁਤ੍ਰ ਬਿਨਾ ਮੁਰ ਬੰਸ ਲਜਾਵੈ ॥੨॥

‘What use is all this in our house without a son. Without progeny I feel ashamed of myself.(2)

ਪੁੱਤਰ ਤੋਂ ਬਿਨਾ ਮੇਰਾ ਬੰਸ ਲਜਾਉਂਦਾ ਹੈ ॥੨॥