ਕਬਿਤੁ

Kabit

ਕਬਿੱਤ:

ਘੋਰਾ ਕਹੂੰ ਭਯੋ ਕਹੂੰ ਹਾਥੀ ਹ੍ਵੈ ਕੈ ਗਯੋ ਕਹੂੰ ਪੰਛੀ ਰੂਪ ਲਯੋ ਕਹੂੰ ਫਲ ਫੂਲ ਰਹਿਯੋ ਹੈ

‘Sometimes He manifests in horses, sometimes in elephants, and sometimes in cows, ‘Sometimes He is there in birds and sometimes in flora,

ਕਿਤੇ ਘੋੜਾ, ਕਿਤੇ ਹਾਥੀ, ਕਿਤੇ ਪੰਛੀ ਦਾ ਰੂਪ ਅਤੇ ਕਿਤੇ ਫਲ ਫੁਲ ਬਣਿਆ ਹੋਇਆ ਹੈ।

ਪਾਵਕ ਹ੍ਵੈ ਦਹਿਯੋ ਕਹੂੰ ਪੌਨ ਰੂਪ ਕਹਿਯੋ ਕਹੂੰ ਚੀਤ ਹ੍ਵੈ ਕੈ ਗਹਿਯੋ ਕਹੂੰ ਪਾਨੀ ਹ੍ਵੈ ਕੈ ਬਹਿਯੋ ਹੈ

‘He burns in the shape of fire and then comes over as air, ‘Sometimes he dwells in the minds and sometimes flows in the shape of water.

ਕਿਤੇ ਅੱਗ ਬਣ ਕੇ ਸਾੜਦਾ ਹੈ, ਕਿਤੇ ਪਵਨ ਰੂਪ ਅਖਵਾਂਦਾ ਹੈ, ਕਿਤੇ ਚਿਤਰਾ ਹੋ ਕੇ (ਹਿਰਨਾਂ ਨੂੰ) ਪਕੜਦਾ ਹੈ ਅਤੇ ਕਿਤੇ ਪਾਣੀ ਹੋ ਕੇ ਵਗਦਾ ਹੈ।

ਅੰਬਰ ਉਤਾਰੇ ਰਾਵਨਾਦਿਕ ਸੰਘਾਰੇ ਕਹੂੰ ਬਨ ਮੈ ਬਿਹਾਰੇ ਐਸੇ ਬੇਦਨ ਮੈ ਕਹਿਯੋ ਹੈ

‘Sometimes comes down from heaven to annihilate Rawana (devil), ‘In the jungles, which is described in Vedas too.

ਕਿਤੇ (ਰਾਮ ਵਾਂਗ) ਬਸਤ੍ਰ ਉਤਾਰ ਕੇ ਜੰਗਲ ਵਿਚ ਵਿਚਰਦਾ ਹੋਇਆ ਰਾਵਣ ਦਾ ਸੰਘਾਰ ਕਰਦਾ ਹੈ, ਅਜਿਹਾ ਵੇਦਾਂ ਵਿਚ ਲਿਖਿਆ ਹੈ।

ਪੁਰਖ ਹ੍ਵੈ ਆਪੁ ਕਹੂੰ ਇਸਤ੍ਰਿਨ ਕੋ ਰੂਪ ਧਰਿਯੋ ਮੂਰਖਨ ਭੇਦ ਤਾ ਕੋ ਨੈਕ ਹੂੰ ਲਹਿਯੋ ਹੈ ॥੧੮॥

‘Somewhere He is a man and somewhere He takes the shape of woman. ‘Only the fools cannot perceive his mysteries.(18)

ਕਿਤੇ ਉਹ ਆਪ ਪੁਰਸ਼ ਰੂਪ ਹੈ ਅਤੇ ਕਿਤੇ ਇਸਤਰੀਆਂ ਦਾ ਰੂਪ ਧਾਰਨ ਕੀਤਾ ਹੋਇਆ ਹੈ। ਪਰ ਮੂਰਖ ਲੋਕਾਂ ਨੇ ਉਸ ਦਾ ਜ਼ਰਾ ਜਿੰਨਾ ਵੀ ਭੇਦ ਨਹੀਂ ਪਾਇਆ ਹੈ ॥੧੮॥