ਸਵੈਯਾ

SWAYYA

ਸਵੈਯਾ:

ਇਹ ਭਾਤਿ ਕੋ ਜੁਧੁ ਭਯੋ ਲਖਿ ਕੈ ਭਟ ਕ੍ਰੁਧਤ ਹ੍ਵੈ ਰਿਪੁ ਓਰਿ ਚਹੈ

Seeing such-like fighting, the warriors, getting enraged, are looking towards the enemy

ਇਸ ਪ੍ਰਕਾਰ ਦਾ ਯੁੱਧ ਹੋਇਆ ਵੇਖ ਕੇ ਯੋਧੇ ਕ੍ਰੋਧਿਤ ਹੋਏ ਵੈਰੀ ਵਲ ਵੇਖਦੇ ਹਨ।

ਬਰਛੀ ਕਰਿ ਬਾਨ ਕਮਾਨ ਕ੍ਰਿਪਾਨ ਗਦਾ ਪਰਸੇ ਤਿਰਸੂਲ ਗਹੈ

They, holding in their hands lances, arrows, bows, swords, maces, tridents etc., are fearlessly striking blows

ਹੱਥ ਵਿਚ ਬਰਛੀ, ਧਨੁਸ਼ ਬਾਣ, ਕ੍ਰਿਪਾਨ, ਗਦਾ, ਕੁਹਾੜਾ, ਤ੍ਰਿਸ਼ੂਲ (ਆਦਿ ਸ਼ਸਤ੍ਰ) ਪਕੜੇ ਹੋਏ ਹਨ।

ਰਿਪੁ ਸਾਮੁਹੇ ਧਾਇ ਕੈ ਘਾਇ ਕਰੈ ਟਰੈ ਬਰ ਤੀਰ ਸਰੀਰ ਸਹੈ

Going in front of the enemy and are also enduring their blows on their bodies

ਵੈਰੀ ਦੇ ਸਾਹਮਣੇ ਜਾ ਕੇ ਵਾਰ ਕਰਦੇ ਹਨ, (ਉਹ) ਸ੍ਰੇਸ਼ਠ ਯੋਧੇ ਸ਼ਰੀਰ ਉਤੇ ਤੀਰ ਸਹਿੰਦੇ ਹਨ, ਪਰ ਪਿਛੇ ਨਹੀਂ ਹਟਦੇ ਹਨ।

ਪੁਰਜੇ ਪੁਰਜੇ ਤਨ ਹ੍ਵੈ ਰਨ ਮੈ ਦੁਖੁ ਤੋ ਮਨ ਮੈ ਮੁਖ ਤੇ ਕਹੈ ॥੧੮੧੭॥

The bodies have been penetrated and cut into parts, still the warriors are not uttering the word ‘alas’ from their mouths.1817.

ਰਣ-ਭੂਮੀ ਵਿਚ ਸ਼ਰੀਰ ਟੋਟੇ ਹੋ ਕੇ ਡਿਗ ਰਹੇ ਹਨ (ਪਰ ਜੋ) ਦੁਖ ਉਨ੍ਹਾਂ ਦੇ ਮਨ ਵਿਚ ਹੈ, ਉਹ ਮੁਖ ਤੋਂ ਨਹੀਂ ਕਹਿੰਦੇ (ਅਰਥਾਤ ਮੂੰਹ ਤੋਂ 'ਹਾਇ' ਦੀ ਆਵਾਜ਼ ਤਕ ਨਹੀਂ ਕਢਦੇ) ॥੧੮੧੭॥

ਜੇ ਭਟ ਆਇ ਅਯੋਧਨ ਮੈ ਕਰਿ ਕੋਪ ਭਿਰੇ ਨਹਿ ਸੰਕਿ ਪਧਾਰੇ

The warriors who fought fearlessly and unhesitatingly in the battlefield and forsaking the attachment for their life, taking their weapons, they clashed with their opponents

ਜੋ ਯੋਧੇ ਰਣ-ਭੂਮੀ ਵਿਚ ਆਇ ਹਨ, ਉਹ ਕ੍ਰੋਧਿਤ ਹੋ ਕੇ ਲੜਦੇ ਹਨ ਅਤੇ ਡਰ ਕੇ ਭਜਦੇ ਨਹੀਂ ਹਨ।

ਸਸਤ੍ਰ ਸੰਭਾਰਿ ਸਬੈ ਕਰ ਮੈ ਤਨ ਸਉਹੇ ਕਰੈ ਨਹਿ ਪ੍ਰਾਨ ਪਿਆਰੇ

Those who in great fury, fought and died in the battlefield

ਸਾਰਿਆਂ ਸ਼ਸਤ੍ਰਾਂ ਨੂੰ ਹੱਥ ਵਿਚ ਸੰਭਾਲ ਕੇ, ਸ਼ਰੀਰਾਂ ਨੂੰ (ਵੈਰੀ ਦੇ) ਸਾਹਮਣੇ ਕਰਦੇ ਹਨ ਅਤੇ ਪ੍ਰਾਣਾਂ ਨੂੰ ਪਿਆਰਾ ਨਹੀਂ ਕਰਦੇ ਹਨ।

ਰੋਸ ਭਰੇ ਜੋਊ ਜੂਝ ਮਰੇ ਕਬਿ ਸ︀ਯਾਮ ਰਰੇ ਸੁਰ ਲੋਗਿ ਸਿਧਾਰੇ

According to the poet, all of them went to abide in heaven

ਕ੍ਰੋਧ ਦੇ ਭਰੇ ਹੋਏ ਜੋ ਲੜ ਮੋਏ ਹਨ, ਕਵੀ ਸ਼ਿਆਮ ਕਹਿੰਦੇ ਹਨ (ਉਹ) ਸੁਅਰਗ ਲੋਕ ਨੂੰ ਚਲੇ ਗਏ ਹਨ।

ਤੇ ਇਹ ਭਾਤਿ ਕਹੈ ਮੁਖ ਤੇ ਸੁਰ ਧਾਮਿ ਬਸੇ ਬਡੇ ਭਾਗ ਹਮਾਰੇ ॥੧੮੧੮॥

They are all considering themselves fortunate because they have attained an abode in heave.1818.

ਉਹ ਮੁਖ ਤੋਂ ਇਸ ਤਰ੍ਹਾਂ ਕਹਿੰਦੇ ਹਨ ਕਿ (ਅਸੀਂ) ਸੁਅਰਗ ਵਿਚ ਆ ਵਸੇ ਹਾਂ, ਸਾਡੇ ਭਾਗ ਬਹੁਤ ਚੰਗੇ ਹਨ ॥੧੮੧੮॥

ਏਕ ਅਯੋਧਨ ਮੈ ਭਟ ਯੌ ਅਰਿ ਕੈ ਬਰਿ ਕੈ ਲਰਿ ਭੂਮਿ ਪਰੈ

ਯੁੱਧ-ਭੂਮੀ ਵਿਚ ਕਈ ਅਜਿਹੇ ਸੂਰਮੇ ਹਨ ਜਿਹੜੇ ਵੈਰੀ ਨਾਲ ਬਲ ਪੂਰਵਕ ਲੜ ਕੇ ਧਰਤੀ ਉਤੇ ਡਿਗੇ ਪਏ ਹਨ।

ਇਕ ਦੇਖ ਦਸਾ ਭਟ ਆਪਨ ਕੀ ਕਬਿ ਸ︀ਯਾਮ ਕਹੈ ਜੀਅ ਕੋਪ ਲਰੈ

Some warriors fell on the earth while fighting and someone seeing this plight of the co-warriors, began to fight in great anger

ਇਕ (ਅਜਿਹੇ ਹਨ ਜਿਹੜੇ) ਆਪਣੇ ਸੂਰਮਿਆਂ ਦੀ ਹਾਲਤ ਵੇਖ ਕੇ ਕਵੀ ਸ਼ਿਆਮ ਕਹਿੰਦੇ ਹਨ, ਮਨ ਵਿਚ ਕ੍ਰੋਧ ਕਰ ਕੇ ਲੜ ਰਹੇ ਹਨ।

ਤਬ ਸਸਤ੍ਰ ਸੰਭਾਰਿ ਹਕਾਰਿ ਪਰੈ ਘਨ ਸ︀ਯਾਮ ਸੋ ਆਇ ਅਰੈ ਟਰੈ

And holding his weapons and challenging fell upon Krishna

ਤਦ ਸ਼ਸਤ੍ਰ ਸੰਭਾਲ ਕੇ ਅਤੇ ਲਲਕਾਰਾ ਮਾਰ ਕੇ ਪੈ ਗਏ ਹਨ ਅਤੇ ਸ੍ਰੀ ਕ੍ਰਿਸ਼ਨ ਨਾਲ ਆ ਕੇ ਅੜ ਖੜੋਤੇ ਹਨ ਅਤੇ ਟਲੇ ਨਹੀਂ ਹਨ।

ਤਜਿ ਸੰਕ ਲਰੈ ਰਨ ਮਾਝ ਮਰੈ ਤਤਕਾਲ ਬਰੰਗਨ ਜਾਇ ਬਰੈ ॥੧੮੧੯॥

The warriors fell as martyrs unhesitatingly and began to wed the heavenly damsels.1819.

(ਉਹ) ਸੰਸੇ ਨੂੰ ਛਡ ਕੇ ਲੜੇ ਹਨ ਅਤੇ ਰਣ-ਭੂਮੀ ਵਿਚ ਮਰ ਗਏ ਹਨ। (ਉਨ੍ਹਾਂ ਨੂੰ) ਅਪੱਛਰਾਵਾਂ ਨੇ ਜਾ ਕੇ ਤੁਰਤ ਵਰ ਲਿਆ ਹੈ ॥੧੮੧੯॥

ਇਕ ਜੂਝਿ ਪਰੈ ਇਕ ਦੇਖਿ ਡਰੈ ਇਕ ਤਉ ਚਿਤ ਮੈ ਅਤਿ ਕੋਪ ਭਰੈ

Someone died, someone fell and someone got infuriated

ਇਕ ਲੜ ਮਰੇ ਹਨ, ਇਕ (ਸਥਿਤੀ ਨੂੰ) ਵੇਖ ਕੇ ਡਰ ਗਏ ਹਨ ਅਤੇ ਇਕਨਾਂ ਦੇ ਚਿਤ ਵਿਚ ਤਾਂ ਬਹੁਤ ਕ੍ਰੋਧ ਭਰ ਗਿਆ ਹੈ।

ਕਹਿ ਆਪਨੇ ਆਪਨੇ ਸਾਰਥੀ ਸੋ ਸੁ ਧਵਾਇ ਕੈ ਸ︀ਯੰਦਨ ਆਇ ਅਰੈ

The warriors are resisting one another, getting their chariots driven by their charioteers

ਆਪਣੇ ਆਪਣੇ ਰਥਵਾਨਾਂ ਨੂੰ ਕਹਿ ਕੇ ਅਤੇ ਰਥਾਂ ਨੂੰ ਭਜਾ ਕੇ (ਯੁੱਧ-ਭੂਮੀ) ਵਿਚ ਆ ਡਟੇ ਹਨ।

ਤਲਵਾਰ ਕਟਾਰਨ ਸੰਗ ਲਰੈ ਅਤਿ ਸੰਗਰ ਮੋ ਨਹਿ ਸੰਕ ਧਰੈ

They are fighting fearlessly with their swords and daggers

(ਉਹ) ਤਲਵਾਰਾਂ, ਕਟਾਰਾਂ (ਆਦਿ ਸ਼ਸਤ੍ਰਾਂ) ਨਾਲ ਬਹੁਤ ਲੜੇ ਹਨ ਅਤੇ ਯੁੱਧ-ਭੂਮੀ ਵਿਚ ਕੋਈ ਡਰ ਨਹੀਂ ਮੰਨਿਆ ਹੈ।

ਕਬਿ ਸ︀ਯਾਮ ਕਹੈ ਜਦੁਬੀਰ ਕੇ ਸਾਮੁਹੇ ਮਾਰਿ ਹੀ ਮਾਰਿ ਕਰੈ ਟਰੈ ॥੧੮੨੦॥

They are even confronting Krishna fearlessly shouting “kill, kill”.1820.

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਸਾਹਮਣੇ 'ਮਾਰੋ-ਮਾਰੋ' ਪੁਕਾਰਦੇ ਹਨ ਅਤੇ ਟਲਦੇ ਨਹੀਂ ਹਨ ॥੧੮੨੦॥

ਜਬ ਯੌ ਭਟ ਆਵਤ ਸ੍ਰੀ ਹਰਿ ਸਾਮੁਹੇ ਤਉ ਸਬ ਹੀ ਪ੍ਰਭ ਸਸਤ੍ਰ ਸੰਭਾਰੇ

ਜਦ ਇਸ ਤਰ੍ਹਾਂ ਸੂਰਮੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆਉਂਦੇ ਹਨ ਤਾਂ ਉਹ ਸਾਰੇ ਸ਼ਸਤ੍ਰ ਸੰਭਾਲ ਲੈਂਦੇ ਹਨ।

ਕੋਪ ਬਢਾਇ ਚਿਤੈ ਤਿਨ ਕਉ ਇਕ ਬਾਰ ਹੀ ਬੈਰਨ ਕੇ ਤਨ ਝਾਰੇ

Seeing the warriors coming in front of him, Krishna held his weapons and getting enraed, he showered arrows on the enemies

ਉਨ੍ਹਾਂ ਨੂੰ ਵੇਖ ਕੇ ਕ੍ਰੋਧ ਨੂੰ ਵਧਾ ਲੈਂਦੇ ਹਨ ਅਤੇ ਇਕੋ ਵਾਰ (ਸ਼ਸਤ੍ਰਾਂ ਨੂੰ) ਵੈਰੀਆਂ ਦੇ ਸ਼ਰੀਰਾਂ ਉਤੇ ਛਡ ਦਿੰਦੇ ਹਨ।

ਏਕ ਹਨੇ ਅਰਿ ਪਾਇਨ ਸੋ ਇਕ ਦਾਇਨ ਸੋ ਗਹਿ ਭੂਮਿ ਪਛਾਰੇ

He crushed some of them under his feet and knocked down some others catching them his hands

ਇਕਨਾਂ (ਵੈਰੀਆਂ ਨੂੰ) ਪੈਰਾਂ ਨਾਲ ਮਾਰ ਦਿੱਤਾ ਹੈ ਅਤੇ ਇਕਨਾਂ ਨੂੰ ਦਾਉ ਨਾਲ ਪਕੜ ਕੇ ਭੂਮੀ ਉਤੇ ਪਟਕਾ ਮਾਰਿਆ ਹੈ।

ਤਾਹੀ ਸਮੈ ਤਿਹ ਆਹਵ ਮੈ ਬਹੁ ਸੂਰ ਬਿਨਾ ਕਰਿ ਪ੍ਰਾਨਨ ਡਾਰੇ ॥੧੮੨੧॥

He made many warriors lifeless in the battlefield.1821.

ਉਸ ਵੇਲੇ ਉਸ ਯੁੱਧ-ਭੂਮੀ ਵਿਚ ਬਹੁਤ ਸੂਰਮਿਆਂ ਨੂੰ ਬਿਨਾ ਪ੍ਰਾਣ ਕਰ ਦਿੱਤਾ ਹੈ ॥੧੮੨੧॥

ਏਕ ਲਗੇ ਭਟ ਘਾਇਨ ਕੇ ਤਜਿ ਦੇਹ ਕੋ ਪ੍ਰਾਨ ਗਏ ਜਮ ਕੇ ਘਰਿ

Many warriors, getting wounded, went to the abode of Yama

ਕਈ ਸੂਰਮੇ ਘਾਉ ਲਗਣ ਕਾਰਨ ਦੇਹ ਨੂੰ ਛਡ ਕੇ ਪ੍ਰਾਣਾਂ ਨੂੰ ਯਮਰਾਜ ਦੇ ਘਰ ਲੈ ਗਏ ਹਨ।

ਸੁੰਦਰ ਅੰਗ ਸੁ ਏਕਨਿ ਕੇ ਕਬਿ ਸ︀ਯਾਮ ਕਹੈ ਰਹੇ ਸ੍ਰੋਨਤ ਸੋ ਭਰਿ

The elegant limbs of many were filled with blood, having their heads chopped

ਕਵੀ ਸ਼ਿਆਮ ਕਹਿੰਦੇ ਹਨ, ਇਕਨਾਂ ਦੇ ਸੁੰਦਰ ਸ਼ਰੀਰ ਲਹੂ ਨਾਲ ਲੱਥ ਪੱਥ ਹੋਏ ਪਏ ਹਨ।

ਏਕ ਕਬੰਧ ਫਿਰੈ ਰਨ ਮੈ ਜਿਨ ਕੇ ਬ੍ਰਿਜ ਨਾਇਕ ਸੀਸ ਕਟੇ ਬਰ

Many warriors are roaming as headless trunks in the field

ਕਈ ਧੜ ਯੁੱਧ-ਭੂਮੀ ਵਿਚ ਫਿਰ ਰਹੇ ਹਨ ਜਿਨ੍ਹਾਂ ਦੇ ਸੁੰਦਰ ਸਿਰ ਸ੍ਰੀ ਕ੍ਰਿਸ਼ਨ ਨੇ ਕਟ ਦਿੱਤੇ ਹਨ।

ਏਕ ਸੁ ਸੰਕਤਿ ਹ੍ਵੈ ਚਿਤ ਮੈ ਤਜਿ ਆਹਵ ਕੋ ਨ੍ਰਿਪ ਤੀਰ ਗਏ ਡਰਿ ॥੧੮੨੨॥

Many getting afraid of war, forsaking it, reached before the king.1822.

ਕਈ ਇਕ ਮਨ ਵਿਚ ਡਰ ਕੇ ਅਤੇ ਰਣ-ਭੂਮੀ ਨੂੰ ਛਡ ਕੇ ਰਾਜਾ (ਜਰਾਸੰਧ) ਪਾਸ ਚਲੇ ਗਏ ਹਨ ॥੧੮੨੨॥

ਭਾਜਿ ਤਬੈ ਭਟ ਆਹਵ ਤੇ ਮਿਲਿ ਭੂਪ ਪੈ ਜਾਇ ਕੈ ਐਸੇ ਪੁਕਾਰੇ

ਯੁੱਧ-ਭੂਮੀ ਤੋਂ ਉਦੋਂ ਭਜ ਕੇ ਗਏ ਸਾਰੇ ਸੂਰਮੇ ਇਕੱਠੇ ਹੋ ਕੇ ਰਾਜੇ ਪਾਸ ਇਸ ਤਰ੍ਹਾਂ ਪੁਕਾਰਦੇ ਹਨ,

ਜੇਤੇ ਸੁ ਬੀਰ ਪਠੇ ਤੁਮ ਰਾਜ ਗਏ ਹਰਿ ਪੈ ਹਥਿਆਰ ਸੰਭਾਰੇ

All the warriors, abandoning the war, reached before the king and said, “o king! all the warriors whom you sent bedecked with weapons,

ਹੇ ਰਾਜਨ! ਜਿਤਨੇ ਹੀ ਸੂਰਮੇ ਤੁਸੀਂ ਭੇਜੇ ਸਨ, ਉਹ ਸਾਰੇ ਹਥਿਆਰ ਸੰਭਾਲ ਕੇ ਸ੍ਰੀ ਕ੍ਰਿਸ਼ਨ ਉਪਰ ਜਾ ਪਏ ਸਨ।

ਜੀਤ ਕੋਊ ਸਕੇ ਤਿਹ ਕੋ ਹਮ ਤੋ ਸਬ ਹੀ ਬਲ ਕੈ ਰਨ ਹਾਰੇ

“They have been defeated and none of us had been victorious

ਪਰ (ਉਨ੍ਹਾਂ ਵਿਚੋਂ) ਕੋਈ ਵੀ ਉਸ ਨੂੰ ਜਿਤ ਨਹੀਂ ਸਕਿਆ ਹੈ। ਅਸੀਂ ਸਾਰੇ ਬਲ ਪੂਰਵਕ (ਯੁੱਧ ਕਰ ਕੇ) ਰਣਭੂਮੀ ਵਿਚ ਹਾਰ ਗਏ ਹਾਂ।

ਬਾਨ ਕਮਾਨ ਸੁ ਤਾਨ ਕੈ ਪਾਨਿ ਸਬੈ ਤਿਨ ਪ੍ਰਾਨ ਬਿਨਾ ਕਰਿ ਡਾਰੇ ॥੧੮੨੩॥

With the discharge of his arrows, he has made all of them lifeless.”1823.

(ਸ੍ਰੀ ਕ੍ਰਿਸ਼ਨ ਨੇ) ਧਨੁਸ਼-ਬਾਣ ਨੂੰ ਹੱਥ ਵਿਚ ਕਸ ਕੇ ਉਨ੍ਹਾਂ ਸਾਰਿਆਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ ॥੧੮੨੩॥

ਇਉ ਨ੍ਰਿਪ ਕਉ ਭਟ ਬੋਲ ਕਹੈ ਹਮਰੀ ਬਿਨਤੀ ਪ੍ਰਭ ਜੂ ਸੁਨਿ ਲੀਜੈ

The warriors said like this to the king, “O King! listen to our request

ਰਾਜਾ (ਜਰਾਸੰਧ) ਨੂੰ ਯੋਧਿਆਂ ਨੇ ਇਸ ਤਰ੍ਹਾਂ ਬੋਲ ਕੇ ਕਿਹਾ, ਹੇ ਸੁਆਮੀ! ਸਾਡੀ ਬੇਨਤੀ ਸੁਣ ਲਵੋ।

ਆਹਵ ਮੰਤ੍ਰਨ ਸਉਪ ਚਲੋ ਗ੍ਰਹਿ ਕੋ ਸਿਗਰੇ ਪੁਰ ਕੋ ਸੁਖ ਦੀਜੈ

Return to your home, authorizing the ministers for the conduct of war, and bestow comfort on all the citizens

ਯੁੱਧ (ਦੀ ਵਿਵਸਥਾ) ਮੰਤਰੀਆਂ ਨੂੰ ਸੌਂਪ ਕੇ ਘਰ ਨੂੰ ਚਲੋ ਅਤੇ ਸਾਰੇ ਨਗਰ ਨੂੰ ਸੁਖ ਦਿਓ।

ਆਜ ਲਉ ਲਾਜ ਰਹੀ ਰਨ ਮੈ ਸਮ ਜੁਧੁ ਭਯੋ ਅਜੋ ਬੀਰ ਛੀਜੈ

“Your honour has remained there till today and you have not confronted Krishna

ਹੁਣ ਤਕ ਤਾਂ ਯੁੱਧ ਵਿਚ ਲਾਜ ਰਹੀ ਹੈ (ਕਿਉਂਕਿ ਹਾਲਾਂ ਤਕ) ਬਰਾਬਰ ਦਾ ਯੁੱਧ ਹੋਇਆ ਹੈ ਅਤੇ ਅਜੇ (ਚੋਣਵੇਂ) ਸੂਰਮੇ ਮੋਏ ਨਹੀਂ ਹਨ।

ਸ︀ਯਾਮ ਤੇ ਜੁਧ ਕੀ ਸ︀ਯਾਮ ਭਨੈ ਸੁਪਨੇ ਹੂ ਮੈ ਜੀਤ ਕੀ ਆਸ ਕੀਜੈ ॥੧੮੨੪॥

We cannot hope for victory even in our dream while fighting with Krishna.”1824.

(ਕਵੀ) ਸ਼ਿਆਮ ਕਹਿੰਦੇ ਹਨ, (ਉਨ੍ਹਾਂ ਯੋਧਿਆਂ ਨੇ ਰਾਜੇ ਨੂੰ ਦਸਿਆ) ਕਿ ਸ਼ਿਆਮ ਕੋਲੋਂ ਯੁੱਧ ਜਿਤਣ ਦੀ ਆਸ ਸੁਪਨੇ ਵਿਚ ਵੀ ਨਾ ਕਰੋ ॥੧੮੨੪॥