ਦੋਹਰਾ ॥
Dohira
ਦੋਹਰਾ:
ਬਜਵਾਰੇ ਬਨਿਯਾ ਰਹੈ ਕੇਵਲ ਤਾ ਕੋ ਨਾਮ ॥
In the city of Bajwara, a Shah, named Kewal, used to live.
ਬਜਵਾਰਾ (ਨਾਂ ਦੇ ਇਕ ਨਗਰ) ਵਿਚ ਕੇਵਲ ਨਾਂ ਦਾ ਇਕ ਬਨੀਆ ਰਹਿੰਦਾ ਸੀ।
ਨਿਸੁ ਦਿਨੁ ਕਰੈ ਪਠਾਨ ਕੇ ਗ੍ਰਿਹ ਕੋ ਸਗਰੋ ਕਾਮ ॥੧॥
Day and night, he used to do all types of work in the house of a Pathan.(1)
ਉਹ ਦਿਨ ਰਾਤ ਪਠਾਣ ਦੇ ਘਰ ਦੇ ਸਾਰੇ ਕੰਮ ਕਰਦਾ ਸੀ ॥੧॥