ਦੋਹਰਾ

Dohira

ਦੋਹਰਾ:

ਪੁਤ੍ਰ ਸੇਜ ਕੇ ਚਹੂੰ ਦਿਸਿ ਲੇਤ ਭਵਰਿਯਾ ਨਿਤ

‘This son kept on going around in the four directions of the bed,

ਪੁੱਤਰ ਦੀ ਸੇਜ ਦੇ ਚੌਹਾਂ ਪਾਸੇ (ਮੈਂ) ਨਿੱਤ ਭੁਆਟਣੀਆਂ ਲੈਂਦੀ ਰਹਿੰਦੀ ਹਾਂ (ਕਿ ਉਹ ਮੁੜ ਪੈਦਾ ਹੋ ਜਾਏ)।

ਵਹੈ ਜਾਨੁ ਤੁਮਰੇ ਫਿਰੀ ਸਤਿ ਸਮਝਿਯਹੁ ਚਿਤ ॥੩੭॥

‘That is why I went away from you. Please do believe, it is true.’(37)

ਇਸ ਕਰ ਕੇ ਤੁਸੀਂ ਮਨ ਵਿਚ ਸਚ ਜਾਣ ਲਵੋ ਕਿ ਮੈਂ ਉਹੀ ਕਰ ਕੇ ਵਾਪਸ ਆ ਗਈ ਹਾਂ ॥੩੭॥

ਪ੍ਰਿਯ ਤ੍ਰਿਯ ਕੌ ਹਨਿ ਸਕਿਯੋ ਮਨ ਤੇ ਖੁਰਕ ਜਾਇ

The Raja could not kill the wife, but his doubt was not eliminated,

ਰਾਜਾ ਇਸਤਰੀ ਨੂੰ ਮਾਰ ਤਾਂ ਨਾ ਸਕਿਆ, ਪਰ ਉਸ ਦੇ ਮਨ ਤੋਂ ਕਰਕ ਨਾ ਗਈ।

ਤਾ ਦਿਨ ਤੇ ਤਿਹ ਨਾਰਿ ਸੌ ਰਮ︀ਯੋ ਰੁਚਿ ਉਪਜਾਇ ॥੩੮॥

And from that day onward he never made love to her.(38)

ਉਸ ਦਿਨ ਤੋਂ ਉਸ ਇਸਤਰੀ ਨਾਲ ਰਾਜੇ ਨੇ ਰੁਚੀ ਪੂਰਵਕ ਭੋਗ ਨਾ ਕੀਤਾ ॥੩੮॥

ਭਾਤਿ ਭਾਤਿ ਨ੍ਰਿਪ ਨਾਰਿ ਕਹ ਭਜਤ ਹੁਤੋ ਸੁਖੁ ਪਾਇ

He did think many a time to enjoy with her,

ਰਾਜਾ ਵਖ ਵਖ ਢੰਗਾਂ ਨਾਲ ਇਸਤਰੀ ਨਾਲ ਭੋਗ ਕਰ ਕੇ ਸੁਖ ਪਾਂਦਾ ਸੀ,

ਬਾਤ ਆਇ ਚਿਤਿ ਜਾਇ ਜਬ ਘਰੀ ਭੋਗਾ ਜਾਇ ॥੩੯॥

But with the same episode in his mind he could not revel sexually.(39)

ਪਰ ਜਦ ਹੀ ਚਿਤ ਵਿਚ (ਉਹ) ਗੱਲ ਆ ਜਾਂਦੀ, ਤਾਂ ਇਕ ਘੜੀ ਲਈ ਵੀ ਭੋਗ ਨਾ ਕਰ ਸਕਦਾ ॥੩੯॥