ਅੜਿਲ

Arril

ਅੜਿਲ:

ਸੂਰਛਟ ਤਿਹ ਨਾਮ ਤਰੁਨਿ ਕੋ ਜਾਨਿਯੈ

ਉਸ ਇਸਤਰੀ ਦਾ ਨਾਂ ਸੂਰਛਟ ਸੀ

ਛਤ੍ਰ ਕੇਤੁ ਨ੍ਰਿਪ ਭਏ ਅਧਿਕ ਹਿਤ ਮਾਨਿਯੈ

She was known as Soorchhat and name of the Raja was Chatarket.

ਅਤੇ ਜਿਸ ਰਾਜੇ ਨਾਲ ਉਸ ਦਾ ਅਧਿਕ ਹਿਤ ਸੀ, (ਉਸ ਦਾ ਨਾਂ) ਛਤ੍ਰ ਕੇਤੁ ਸੀ।

ਚੰਦ੍ਰਭਗਾ ਸਰਿਤਾ ਤਟ ਭੈਸ ਚਰਾਵਈ

The buffaloes were grazed at the banks of the Chandrabhaga Stream

ਚੰਦ੍ਰਭਗਾ (ਝੰਨਾ) ਨਦੀ ਦੇ ਕੰਢੇ ਉਹ ਮਹੀਆਂ ਚਰਾਉਂਦੀ ਸੀ।

ਹੋ ਜਹੀ ਰਾਵ ਨਾਵਨ ਹਿਤ ਨਿਤਪ੍ਰਤ ਆਵਈ ॥੪॥

And the Raja used to come to bathe himself there.(4)

ਉਥੇ ਹੀ ਰਾਜਾ ਨਿੱਤ ਇਸ਼ਨਾਨ ਕਰਨ ਲਈ ਆਉਂਦਾ ਸੀ ॥੪॥