ਰਾਗੁ ਗਉੜੀ ਮਾਝ ਮਹਲਾ

Raag Gauree Maajh, Fourth Mehl:

ਰਾਗ ਗਊੜੀ ਮਾਝ ਪਾਤਸ਼ਾਹੀ ਚੋਥੀ।

ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ

O my soul, as Gurmukh, do this deed: chant the Naam, the Name of the Lord.

ਹੇ (ਮੇਰੀ) ਜਿੰਦੇ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਜਪੋ, (ਤੇਰੇ) ਭਾਗ (ਜਾਗ ਪਏ ਹਨ)। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਜਿੰਦੂ = ਹੇ ਜਿੰਦੇ! ਕਰੰਮਾ = ਭਾਗ (ਜਾਗ ਪਏ ਹਨ)।

ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ

Make that teaching your mother, that it may teach you to keep the Lord's Name in your mouth.

(ਹੇ ਜਿੰਦੇ! ਗੁਰੂ ਦੀ ਦਿੱਤੀ) ਮਤਿ ਨੂੰ (ਆਪਣੀ) ਮਾਂ ਬਣਾ, ਤੇ ਮਤਿ ਨੂੰ ਹੀ ਜੀਵਨ (ਦਾ ਆਸਰਾ ਬਣਾ), ਰਾਮ ਦਾ ਨਾਮ ਮੂੰਹ ਨਾਲ ਜਪ। ਮਤਿ = (ਗੁਰੂ ਦੀ ਦਿੱਤੀ ਹੋਈ) ਅਕਲ। ਜੀਉ = ਜੀਵਨ (ਦਾ ਆਸਰਾ)। ਮੁਖਿ = ਮੂੰਹ ਨਾਲ।

ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ

Let contentment be your father; the Guru is the Primal Being, beyond birth or incarnation.

(ਹੇ ਜਿੰਦੇ!) ਸੰਤੋਖ ਨੂੰ ਪਿਤਾ ਬਣਾ, ਅਜੋਨੀ ਅਕਾਲ ਪੁਰਖ ਦੇ ਰੂਪ ਗੁਰੂ ਦੀ ਸਰਨ ਪਉ। ਅਜਨਮਾ = ਜਨਮ-ਰਹਿਤ।

ਵਡਭਾਗੀ ਮਿਲੁ ਰਾਮਾ ॥੧॥

By great good fortune, you shall meet with the Lord. ||1||

ਹੇ ਜਿੰਦੇ! ਮਿਲ ਰਾਮ ਨੂੰ, ਤੇਰੇ ਭਾਗ ਚੰਗੇ ਹੋ ਗਏ ਹਨ ॥੧॥

ਗੁਰੁ ਜੋਗੀ ਪੁਰਖੁ ਮਿਲਿਆ ਰੰਗੁ ਮਾਣੀ ਜੀਉ

I have met the Guru, the Yogi, the Primal Being; I am delighted with His Love.

(ਹੇ ਭਾਈ!) ਪ੍ਰਭੂ ਦਾ ਰੂਪ ਜੋਗੀ-ਰੂਪ ਮਿਲ ਪਿਆ ਹੈ (ਉਸ ਦੀ ਕਿਰਪਾ ਨਾਲ) ਮੈਂ ਆਤਮਕ ਆਨੰਦ ਮਾਣਦਾ ਹਾਂ। ਜੋਗੀ = (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ। ਰੰਗੁ = ਆਤਮਕ ਆਨੰਦ। ਮਾਣੀ = ਮੈਂ ਮਾਣਦਾ ਹਾਂ।

ਗੁਰੁ ਹਰਿ ਰੰਗਿ ਰਤੜਾ ਸਦਾ ਨਿਰਬਾਣੀ ਜੀਉ

The Guru is imbued with the Love of the Lord; He dwells forever in Nirvaanaa.

ਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਗੁਰੂ ਸਦਾ ਵਾਸਨਾ-ਰਹਿਤ ਹੈ। ਰੰਗਿ = ਆਨੰਦ ਵਿਚ। ਨਿਰਬਾਣੀ = ਵਾਸਨਾ-ਰਹਿਤ।

ਵਡਭਾਗੀ ਮਿਲੁ ਸੁਘੜ ਸੁਜਾਣੀ ਜੀਉ

By great good fortune, I met the most accomplished and all-knowing Lord.

ਹੇ ਵੱਡੇ ਭਾਗਾਂ ਵਾਲੇ! ਉਸ ਸੋਹਣੇ ਜੀਵਨ ਵਾਲੇ ਸੁਜਾਨ ਗੁਰੂ ਨੂੰ ਮਿਲ। ਸੁਘੜ = (ਜੀਵਨ ਦੀ) ਸੋਹਣੀ ਘਾੜਤ ਵਾਲਾ। ਸੁਜਾਣੀ = ਸਿਆਣਾ।

ਮੇਰਾ ਮਨੁ ਤਨੁ ਹਰਿ ਰੰਗਿ ਭਿੰਨਾ ॥੨॥

My mind and body are drenched in the Love of the Lord. ||2||

(ਗੁਰੂ ਦੀ ਕਿਰਪਾ ਨਾਲ ਹੀ) ਮੇਰਾ ਮਨ ਮੇਰਾ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ ਹੈ ॥੨॥

ਆਵਹੁ ਸੰਤਹੁ ਮਿਲਿ ਨਾਮੁ ਜਪਾਹਾ

Come, O Saints - let's meet together and chant the Naam, the Name of the Lord.

ਹੇ ਸੰਤ ਜਨੋ! ਆਓ, ਅਸੀਂ ਰਲ ਕੇ ਪਰਮਾਤਮਾ ਦਾ ਨਾਮ ਜਪੀਏ। ਜਪਾਹਾ = ਅਸੀਂ ਜਪੀਏ। ਮਿਲਿ = ਮਿਲ ਕੇ (ਨੋਟ: ਲਫ਼ਜ਼ 'ਮਿਲੁ' ਅਤੇ 'ਮਿਲਿ' ਦੇ ਅਰਥ ਵਿਚ ਫ਼ਰਕ ਚੇਤੇ ਰੱਖਣ ਦੀ ਲੋੜ ਹੈ)।

ਵਿਚਿ ਸੰਗਤਿ ਨਾਮੁ ਸਦਾ ਲੈ ਲਾਹਾ ਜੀਉ

In the Sangat, the Holy Congregation, let's earn the lasting profit of the Naam.

(ਹੇ ਭਾਈ!) ਸਾਧ ਸੰਗਤਿ ਵਿਚ ਮਿਲ ਕੇ ਸਦਾ ਹਰਿ-ਨਾਮ ਦੀ ਖੱਟੀ ਖੱਟ। ਲਾਹਾ = ਲਾਭ, ਖੱਟੀ।

ਕਰਿ ਸੇਵਾ ਸੰਤਾ ਅੰਮ੍ਰਿਤੁ ਮੁਖਿ ਪਾਹਾ ਜੀਉ

Let's serve the Saints, and drink in the Ambrosial Nectar.

(ਹੇ ਭਾਈ! ਆਓ, ਸਾਧ ਸੰਗਤਿ ਵਿਚ) ਗੁਰਮੁਖਾਂ ਦੀ ਸੇਵਾ ਕਰ ਕੇ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਭੋਜਨ ਪਾਈਏ। ਪਾਹਾ = ਅਸੀਂ ਪਾਈਏ।

ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ ॥੩॥

By one's karma and pre-ordained destiny, they are met. ||3||

(ਹੇ ਜਿੰਦੇ!) ਮਿਲ ਪ੍ਰਭੂ ਨੂੰ, ਪ੍ਰਭੂ ਦੀ ਦਰਗਾਹ ਤੋਂ ਉਸ ਦੀ ਬਖ਼ਸ਼ਸ਼ ਦੇ ਪੂਰਬਲੇ ਸਮੇ ਦੇ ਲੇਖ ਜਾਗ ਪਏ ਹਨ ॥੩॥ ਧੁਰਿ = ਧੁਰੋਂ, ਪ੍ਰਭੂ ਦੀ ਹਜ਼ੂਰੀ ਤੋਂ। ਕਰਮਾ = ਬਖ਼ਸ਼ਸ਼ (ਦਾ ਲੇਖ) ॥੩॥

ਸਾਵਣਿ ਵਰਸੁ ਅੰਮ੍ਰਿਤਿ ਜਗੁ ਛਾਇਆ ਜੀਉ

In the month of Saawan, the clouds of Ambrosial Nectar hang over the world.

(ਜਿਵੇਂ) ਸਾਵਣ (ਦੇ ਮਹੀਨੇ) ਵਿਚ ਬੱਦਲ (ਵਰ੍ਹਦਾ ਹੈ ਤੇ) ਜਗਤ ਨੂੰ (ਧਰਤੀ ਨੂੰ) ਜਲ ਨਾਲ ਭਰਪੂਰ ਕਰ ਦੇਂਦਾ ਹੈ, ਸਾਵਣਿ = ਸਾਵਣ ਵਿਚ। ਵਰਸੁ = ਬੱਦਲ। ਅੰਮ੍ਰਿਤਿ = ਅੰਮ੍ਰਿਤ ਨਾਲ, ਜਲ ਨਾਲ।

ਮਨੁ ਮੋਰੁ ਕੁਹੁਕਿਅੜਾ ਸਬਦੁ ਮੁਖਿ ਪਾਇਆ

The peacock of the mind chirps, and receives the Word of the Shabad, in its mouth;

(ਉਸ ਬੱਦਲ ਨੂੰ ਵੇਖ ਵੇਖ ਕੇ) ਮੋਰ ਆਪਣੀ ਮਿੱਠੀ ਬੋਲੀ ਬੋਲਦਾ ਹੈ, (ਤਿਵੇਂ ਗੁਰੂ) ਨਾਮ-ਅੰਮ੍ਰਿਤ ਨਾਲ ਜਗਤ ਨੂੰ ਪ੍ਰਭਾਵਿਤ ਕਰਦਾ ਹੈ (ਜਿਸ ਵਡ-ਭਾਗੀ ਉਤੇ ਮਿਹਰ ਹੁੰਦੀ ਹੈ ਉਸ ਦਾ) ਮਨ ਉਛਾਲੇ ਮਾਰਦਾ ਹੈ (ਉਹ ਮਨੁੱਖ ਗੁਰੂ ਦੇ) ਸ਼ਬਦ ਨੂੰ ਆਪਣੇ ਮੂੰਹ ਵਿਚ ਪਾਂਦਾ ਹੈ। ਕੁਹੁਕਿਅੜਾ = 'ਕੁਹ ਕੁਹ' ਕਰਦਾ ਹੈ, ਆਪਣੀ ਮਿੱਠੀ ਬੋਲੀ ਬੋਲਦਾ ਹੈ। ਮੁਖਿ = ਮੂੰਹ ਵਿਚ।

ਹਰਿ ਅੰਮ੍ਰਿਤੁ ਵੁਠੜਾ ਮਿਲਿਆ ਹਰਿ ਰਾਇਆ ਜੀਉ

the Ambrosial Nectar of the Lord rains down, and the Sovereign Lord King is met.

(ਜਿਸ ਮਨੁੱਖ ਦੇ ਹਿਰਦੇ ਵਿਚ) ਨਾਮ ਅੰਮ੍ਰਿਤ ਆ ਵੱਸਦਾ ਹੈ, (ਜਿਸ ਨੂੰ) ਪਰਮਾਤਮਾ ਮਿਲ ਪੈਂਦਾ ਹੈ, ਵੁਠੜਾ = ਆ ਵੱਸਿਆ।

ਜਨ ਨਾਨਕ ਪ੍ਰੇਮਿ ਰਤੰਨਾ ॥੪॥੧॥੨੭॥੬੫॥

Servant Nanak is imbued with the Love of the Lord. ||4||1||27||65||

ਹੇ ਦਾਸ ਨਾਨਕ! ਉਹ ਪ੍ਰਭੂ-ਪ੍ਰੇਮ ਵਿਚ ਰੰਗਿਆ ਜਾਂਦਾ ਹੈ ॥੪॥੧॥੨੭॥੬੫॥ ਪ੍ਰੇਮਿ = ਪ੍ਰੇਮ ਵਿਚ। ਰਤੰਨਾ = ਰੱਤਾ ਹੋਇਆ ॥੪॥