ਮਧੁਭਾਰ ਛੰਦ ॥
ਮੁਖਿ ਬਮਤ ਜੁਆਲ ॥
ਨਿਕਸੀ ਕਪਾਲਿ ॥
ਮਾਰੇ ਗਜੇਸ ॥
ਛੁਟੇ ਹੈਏਸ ॥੨੮॥
ਛੁਟੰਤ ਬਾਣ ॥
ਝਮਕਤ ਕ੍ਰਿਪਾਣ ॥
ਸਾਗੰ ਪ੍ਰਹਾਰ ॥
ਖੇਲਤ ਧਮਾਰ ॥੨੯॥
ਬਾਹੈ ਨਿਸੰਗ ॥
ਉਠੇ ਝੜੰਗ ॥
ਤੁਪਕ ਤੜਾਕ ॥
ਉਠਤ ਕੜਾਕ ॥੩੦॥
ਬਰਕੰਤ ਮਾਇ ॥
ਭਭਕੰਤ ਘਾਇ ॥
ਜੁਝੇ ਜੁਆਣ ॥
ਨਚੇ ਕਿਕਾਣ ॥੩੧॥
ਰੂਆਮਲ ਛੰਦ ॥
ਧਾਈਯੋ ਅਸੁਰੇਾਂਦ੍ਰ ਤਹਿ ਨਿਜ ਕੋਪ ਓਪ ਬਢਾਇ ॥
ਸੰਗ ਲੈ ਚਤੁਰੰਗ ਸੈਨਾ ਸੁਧ ਸਸਤ੍ਰ ਨਚਾਇ ॥
ਦੇਬਿ ਸਸਤ੍ਰ ਲਗੈ ਗਿਰੈ ਰਣਿ ਰੁਝਿ ਜੁਝਿ ਜੁਆਣ ॥
ਪੀਲਰਾਜ ਫਿਰੇ ਕਹੂੰ ਰਣ ਸੁਛ ਛੁਛ ਕਿਕਾਣ ॥੩੨॥
ਚੀਰ ਚਾਮਰ ਪੁੰਜ ਕੁੰਜਰ ਬਾਜ ਰਾਜ ਅਨੇਕ ॥
ਸਸਤ੍ਰ ਅਸਤ੍ਰ ਸੁਭੇ ਕਹੂੰ ਸਰਦਾਰ ਸੁਆਰ ਅਨੇਕ ॥
ਤੇਗੁ ਤੀਰ ਤੁਫੰਗ ਤਬਰ ਕੁਹੁਕ ਬਾਨ ਅਨੰਤ ॥
ਬੇਧਿ ਬੇਧਿ ਗਿਰੈ ਬਰਛਿਨ ਸੂਰ ਸੋਭਾਵੰਤ ॥੩੩॥
ਗ੍ਰਿਧ ਬ੍ਰਿਧ ਉਡੇ ਤਹਾ ਫਿਕਰੰਤ ਸੁਆਨ ਸ੍ਰਿੰਗਾਲ ॥
ਮਤ ਦੰਤਿ ਸਪਛ ਪਬੈ ਕੰਕ ਬੰਕ ਰਸਾਲ ॥
ਛੁਦ੍ਰ ਮੀਨ ਛੁਰੁਧ੍ਰਕਾ ਅਰੁ ਚਰਮ ਕਛਪ ਅਨੰਤ ॥
ਨਕ੍ਰ ਬਕ੍ਰ ਸੁ ਬਰਮ ਸੋਭਿਤ ਸ੍ਰੋਣ ਨੀਰ ਦੁਰੰਤ ॥੩੪॥
ਨਵ ਸੂਰ ਨਵਕਾ ਸੇ ਰਥੀ ਅਤਿਰਥੀ ਜਾਨੁ ਜਹਾਜ ॥
ਲਾਦਿ ਲਾਦਿ ਮਨੋ ਚਲੇ ਧਨ ਧੀਰ ਬੀਰ ਸਲਾਜ ॥
ਮੋਲੁ ਬੀਚ ਫਿਰੈ ਚੁਕਾਤ ਦਲਾਲ ਖੇਤ ਖਤੰਗ ॥
ਗਾਹਿ ਗਾਹਿ ਫਿਰੇ ਫਵਜਨਿ ਝਾਰਿ ਦਿਰਬ ਨਿਖੰਗ ॥੩੫॥
ਅੰਗ ਭੰਗ ਗਿਰੇ ਕਹੂੰ ਬਹੁਰੰਗ ਰੰਗਿਤ ਬਸਤ੍ਰ ॥
ਚਰਮ ਬਰਮ ਸੁਭੰ ਕਹੂੰ ਰਣੰ ਸਸਤ੍ਰ ਰੁ ਅਸਤ੍ਰ ॥
ਮੁੰਡ ਤੁੰਡ ਧੁਜਾ ਪਤਾਕਾ ਟੂਕ ਟਾਕ ਅਰੇਕ ॥
ਜੂਝ ਜੂਝ ਪਰੇ ਸਬੈ ਅਰਿ ਬਾਚਿਯੋ ਨਹੀ ਏਕ ॥੩੬॥
ਕੋਪ ਕੈ ਮਹਿਖੇਸ ਦਾਨੋ ਧਾਈਯੋ ਤਿਹ ਕਾਲ ॥
ਅਸਤ੍ਰ ਸਸਤ੍ਰ ਸੰਭਾਰ ਸੂਰੋ ਰੂਪ ਕੈ ਬਿਕਰਾਲ ॥
ਕਾਲ ਪਾਣਿ ਕ੍ਰਿਪਾਣ ਲੈ ਤਿਹ ਮਾਰਿਯੋ ਤਤਕਾਲ ॥
ਜੋਤਿ ਜੋਤਿ ਬਿਖੈ ਮਿਲੀ ਤਜ ਬ੍ਰਹਮਰੰਧ੍ਰਿ ਉਤਾਲ ॥੩੭॥
ਦੋਹਰਾ ॥
ਮਹਿਖਾਸੁਰ ਕਹ ਮਾਰ ਕਰਿ ਪ੍ਰਫੁਲਤ ਭੀ ਜਗ ਮਾਇ ॥
ਤਾ ਦਿਨ ਤੇ ਮਹਿਖੇ ਬਲੈ ਦੇਤ ਜਗਤ ਸੁਖ ਪਾਇ ॥੩੮॥
ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਮਹਿਖਾਸੁਰ ਬਧਹ ਪ੍ਰਥਮ ਧਿਆਇ ਸੰਪੂਰਨੰਮ ਸਤੁ ਸੁਭਮ ਸਤੁ ॥੧॥
ਅਥ ਧੂਮਨੈਨ ਜੁਧ ਕਥਨ ॥
ਕੁਲਕ ਛੰਦ ॥
ਦੇਵ ਸੁ ਤਬ ਗਾਜੀਯ ॥
ਅਨਹਦ ਬਾਜੀਯ ॥
ਭਈ ਬਧਾਈ ॥
ਸਭ ਸੁਖਦਾਈ ॥੧॥੩੯॥
ਦੁੰਦਭ ਬਾਜੇ ॥
ਸਭ ਸੁਰ ਗਾਜੇ ॥
ਕਰਤ ਬਡਾਈ ॥
ਸੁਮਨ ਬ੍ਰਖਾਈ ॥੨॥੪੦॥
ਕੀਨੀ ਬਹੁ ਅਰਚਾ ॥
ਜਸ ਧੁਨਿ ਚਰਚਾ ॥
ਪਾਇਨ ਲਾਗੇ ॥
ਸਭ ਦੁਖ ਭਾਗੇ ॥੩॥੪੧॥
ਗਾਏ ਜੈ ਕਰਖਾ ॥
ਪੁਹਪਨਿ ਬਰਖਾ ॥
ਸੀਸ ਨਿਵਾਏ ॥
ਸਭ ਸੁਖ ਪਾਏ ॥੪॥੪੨॥
ਦੋਹਰਾ ॥
ਲੋਪ ਚੰਡਿਕਾ ਜੂ ਭਈ ਦੈ ਦੇਵਨ ਕੋ ਰਾਜੁ ॥
ਬਹੁਰ ਸੁੰਭ ਨੈਸੁੰਭ ਦੁਐ ਦੈਤ ਬੜੇ ਸਿਰਤਾਜ ॥੫॥੪੩॥