ਚੌਪਈ ॥
ਸੁੰਭ ਨਿਸੁੰਭ ਚੜੇ ਲੈ ਕੈ ਦਲ ॥
ਅਰਿ ਅਨੇਕ ਜੀਤੇ ਜਿਨ ਜਲਿ ਥਲਿ ॥
ਦੇਵ ਰਾਜ ਕੋ ਰਾਜ ਛਿਨਾਵਾ ॥
ਸੇਸਿ ਮੁਕਟ ਮਨਿ ਭੇਟ ਪਠਾਵਾ ॥੬॥੪੪॥
ਛੀਨ ਲਯੋ ਅਲਕੇਸ ਭੰਡਾਰਾ ॥
ਦੇਸ ਦੇਸ ਕੇ ਜੀਤਿ ਨ੍ਰਿਪਾਰਾ ॥
ਜਹਾ ਤਹਾ ਕਰ ਦੈਤ ਪਠਾਏ ॥
ਦੇਸ ਬਿਦੇਸ ਜੀਤੇ ਫਿਰ ਆਏ ॥੭॥੪੫॥
ਦੋਹਰਾ ॥
ਦੇਵ ਸਬੈ ਤ੍ਰਾਸਤਿ ਭਏ ਮਨ ਮੋ ਕੀਯੋ ਬਿਚਾਰ ॥
ਸਰਨ ਭਵਾਨੀ ਕੀ ਸਬੈ ਭਾਜਿ ਪਰੇ ਨਿਰਧਾਰ ॥੮॥੪੬॥
ਨਰਾਜ ਛੰਦ ॥
ਸੁ ਤ੍ਰਾਸ ਦੇਵ ਭਾਜੀਅੰ ॥
ਬਸੇਖ ਲਾਜ ਲਾਜੀਅੰ ॥
ਬਿਸਿਖ ਕਾਰਮੰ ਕਸੇ ॥
ਸੁ ਦੇਵਿ ਲੋਕ ਮੋ ਬਸੇ ॥੯॥੪੭॥
ਤਬੈ ਪ੍ਰਕੋਪ ਦੇਬਿ ਹੁਐ ॥
ਚਲੀ ਸੁ ਸਸਤ੍ਰ ਅਸਤ੍ਰ ਲੈ ॥
ਸੁ ਮੁਦ ਪਾਨਿ ਪਾਨ ਕੈ ॥
ਗਜੀ ਕ੍ਰਿਪਾਨ ਪਾਨਿ ਲੈ ॥੧੦॥੪੮॥
ਰਸਾਵਲ ਛੰਦ ॥
ਸੁਨੀ ਦੇਵ ਬਾਨੀ ॥
ਚੜੀ ਸਿੰਘ ਰਾਨੀ ॥
ਸੁਭੰ ਸਸਤ੍ਰ ਧਾਰੇ ॥
ਸਭੇ ਪਾਪ ਟਾਰੇ ॥੧੧॥੪੯॥
ਕਰੋ ਨਦ ਨਾਦੰ ॥
ਮਹਾ ਮਦ ਮਾਦੰ ॥
ਭਯੋ ਸੰਖ ਸੋਰੰ ॥
ਸੁਣਿਯੋ ਚਾਰ ਓਰੰ ॥੧੨॥੫੦॥
ਉਤੇ ਦੈਤ ਧਾਏ ॥
ਬਡੀ ਸੈਨ ਲਿਆਏ ॥
ਮੁਖੰ ਰਕਤ ਨੈਣੰ ॥
ਬਕੇ ਬੰਕ ਬੈਣੰ ॥੧੩॥੫੧॥
ਚਵੰ ਚਾਰ ਢੂਕੇ ॥
ਮੁਖੰ ਮਾਰੁ ਕੂਕੇ ॥
ਲਏ ਬਾਣ ਪਾਣੰ ॥
ਸੁ ਕਾਤੀ ਕ੍ਰਿਪਾਣੰ ॥੧੪॥੫੨॥
ਮੰਡੇ ਮਧ ਜੰਗੰ ॥
ਪ੍ਰਹਾਰੰ ਖਤੰਗੰ ॥
ਕਰਉਤੀ ਕਟਾਰੰ ॥
ਉਠੀ ਸਸਤ੍ਰ ਝਾਰੰ ॥੧੫॥੫੩॥
ਮਹਾ ਬੀਰ ਢਾਏ ॥
ਸਰੋਘੰ ਚਲਾਏ ॥
ਕਰੈ ਬਾਰਿ ਬੈਰੀ ॥
ਫਿਰੇ ਜ︀ਯੋ ਗੰਗੈਰੀ ॥੧੬॥੫੪॥