ਭੁਜੰਗ ਪ੍ਰਯਾਤ ਛੰਦ ॥
ਉਧਿਤ ਸਟਾਯੰ ਉਤੈ ਸਿੰਘ ਧਾਯੋ ॥
ਇਤੇ ਸੰਖ ਲੈ ਹਾਥਿ ਦੇਵੀ ਬਜਾਯੋ ॥
ਪੁਰੀ ਚਉਦਹੂੰਯੰ ਰਹਿਯੋ ਨਾਦ ਪੂਰੰ ॥
ਚਮਕਿਯੋ ਮੁਖੰ ਜੁਧ ਕੇ ਮਧਿ ਨੂਰੰ ॥੧੭॥੫੫॥
ਤਬੈ ਧੂਮ੍ਰ ਨੈਣੰ ਮਚਿਯੋ ਸਸਤ੍ਰ ਧਾਰੀ ॥
ਲਏ ਸੰਗ ਜੋਧਾ ਬਡੇ ਬੀਰ ਭਾਰੀ ॥
ਲਯੋ ਬੇੜਿ ਪਬੰ ਕੀਯੋ ਨਾਦ ਉਚੰ ॥
ਸੁਣੇ ਗਰਭਣੀਆਨਿ ਕੇ ਗਰਭ ਮੁਚੰ ॥੧੮॥੫੬॥
ਸੁਣਿਯੋ ਨਾਦ ਸ੍ਰਵਣੰ ਕੀਯੋ ਦੇਵਿ ਕੋਪੰ ॥
ਸਜੇ ਚਰਮ ਬਰਮੰ ਧਰੇ ਸੀਸਿ ਟੋਪੰ ॥
ਭਈ ਸਿੰਘ ਸੁਆਰੰ ਕੀਯੋ ਨਾਦ ਉਚੰ ॥
ਸੁਨੇ ਦੀਹ ਦਾਨਵਾਨ ਕੇ ਮਾਨ ਮੁਚੰ ॥੧੯॥੫੭॥
ਮਹਾ ਕੋਪਿ ਦੇਵੀ ਧਸੀ ਸੈਨ ਮਧੰ ॥
ਕਰੇ ਬੀਰ ਬੰਕੇ ਤਹਾ ਅਧੁ ਅਧੰ ॥
ਜਿਸੈ ਧਾਇ ਕੈ ਸੂਲ ਸੈਥੀ ਪ੍ਰਹਾਰਿਯੋ ॥
ਤਿਨੇ ਫੇਰਿ ਪਾਣੰ ਨ ਬਾਣੰ ਸੰਭਾਰਿਯੋ ॥੨੦॥੫੮॥
ਰਸਾਵਲ ਛੰਦ ॥
ਜਿਸੈ ਬਾਣ ਮਾਰ︀ਯੋ ॥
ਤਿਸੈ ਮਾਰਿ ਡਾਰ︀ਯੋ ॥
ਜਿਤੈ ਸਿੰਘ ਧਾਯੋ ॥
ਤਿਤੈ ਸੈਨ ਘਾਯੋ ॥੨੧॥੫੯॥
ਜਿਤੈ ਘਾਇ ਡਾਲੇ ॥
ਤਿਤੈ ਘਾਰਿ ਘਾਲੇ ॥
ਸਮੁਹਿ ਸਤ੍ਰੁ ਆਯੋ ॥
ਸੁ ਜਾਨੇ ਨ ਪਾਯੋ ॥੨੨॥੬੦॥
ਜਿਤੇ ਜੁਝ ਰੁਝੇ ॥
ਤਿਤੇ ਅੰਤ ਜੁਝੇ ॥
ਜਿਨੈ ਸਸਤ੍ਰ ਘਾਲੇ ॥
ਤਿਤੇ ਮਾਰ ਡਾਲੇ ॥੨੩॥੬੧॥
ਤਬੈ ਮਾਤ ਕਾਲੀ ॥
ਤਪੀ ਤੇਜ ਜੁਵਾਲੀ ॥
ਜਿਸੈ ਘਾਵ ਡਾਰਿਯੋ ॥
ਸੁ ਸੁਰਗੰ ਸਿਧਾਰਿਯੋ ॥੨੪॥੬੨॥
ਘਰੀ ਅਧ ਮਧੰ ॥
ਹਨਿਯੋ ਸੈਨ ਸੁਧੰ ॥
ਹਨਿਯੋ ਧੂਮ੍ਰ ਨੈਣੰ ॥
ਸੁਨਿਯੋ ਦੇਵ ਗੈਣੰ ॥੨੫॥੬੩॥
ਦੋਹਰਾ ॥
ਭਜੀ ਬਿਰੂਥਨਿ ਦਾਨਵੀ ਗਈ ਭੂਪ ਕੇ ਪਾਸ ॥
ਧੂਮ੍ਰਨੈਣ ਕਾਲੀ ਹਨਿਯੋ ਭਜੀਯੋ ਸੈਨ ਨਿਰਾਸ ॥੨੬॥੬੪॥
ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰ ਧੂਮ੍ਰਨੈਨ ਬਧਤ ਦੁਤੀਆ ਧਿਆਇ ਸੰਪੂਰਨਮ ਸਤੁ ਸੁਭਮ ਸਤੁ ॥੨॥
ਅਥ ਚੰਡ ਮੁੰਡ ਜੁਧ ਕਥਨੰ ॥
ਦੋਹਰਾ ॥
ਇਹ ਬਿਧ ਦੈਤ ਸੰਘਾਰ ਕਰ ਧਵਲਾ ਚਲੀ ਅਵਾਸ ॥
ਜੋ ਯਹ ਕਥਾ ਪੜੈ ਸੁਨੈ ਰਿਧਿ ਸਿਧਿ ਗ੍ਰਿਹਿ ਤਾਸ ॥੧॥੬੫॥
ਚੌਪਈ ॥
ਧੂਮ੍ਰਨੈਣ ਜਬ ਸੁਣੇ ਸੰਘਾਰੇ ॥
ਚੰਡ ਮੁੰਡ ਤਬ ਭੂਪਿ ਹਕਾਰੇ ॥
ਬਹੁ ਬਿਧਿ ਕਰ ਪਠਏ ਸਨਮਾਨਾ ॥
ਹੈ ਗੈ ਪਤਿ ਦੀਏ ਰਥ ਨਾਨਾ ॥੨॥੬੬॥
ਪ੍ਰਿਥਮ ਨਿਰਖਿ ਦੇਬੀਅਹਿ ਜੇ ਆਏ ॥
ਤੇ ਧਵਲਾ ਗਿਰਿ ਓਰਿ ਪਠਾਏ ॥
ਤਿਨ ਕੀ ਤਨਿਕ ਭਨਕ ਸੁਨਿ ਪਾਈ ॥
ਨਿਸਿਰੀ ਸਸਤ੍ਰ ਅਸਤ੍ਰ ਲੈ ਮਾਈ ॥੩॥੬੭॥