ਰੂਆਲ ਛੰਦ

ਸਾਜਿ ਸਾਜਿ ਚਲੇ ਤਹਾ ਰਣਿ ਰਾਛਸੇਾਂਦ੍ਰ ਅਨੇਕ

ਅਰਧ ਮੁੰਡਿਤ ਮੁੰਡਿਤੇਕ ਜਟਾ ਧਰੇ ਸੁ ਅਰੇਕ

ਕੋਪਿ ਓਪੰ ਦੈ ਸਬੈ ਕਰਿ ਸਸਤ੍ਰ ਅਸਤ੍ਰ ਨਚਾਇ

ਧਾਇ ਧਾਇ ਕਰੈ ਪ੍ਰਹਾਰਨ ਤਿਛ ਤੇਗ ਕੰਪਾਇ ॥੪॥੬੮॥

ਸਸਤ੍ਰ ਅਸਤ੍ਰ ਲਗੇ ਜਿਤੇ ਸਬ ਫੂਲ ਮਾਲ ਹੁਐ ਗਏ

ਕੋਪ ਓਪ ਬਿਲੋਕਿ ਅਤਿਭੁਤ ਦਾਨਵੰ ਬਿਸਮੈ ਭਏ

ਦਉਰ ਦਉਰ ਅਨੇਕ ਆਯੁਧ ਫੇਰਿ ਫੇਰਿ ਪ੍ਰਹਾਰਹੀ

ਜੂਝਿ ਜੂਝਿ ਗਿਰੈ ਅਰੇਕ ਸੁ ਮਾਰ ਮਾਰ ਪੁਕਾਰਹੀ ॥੫॥੬੯॥

ਰੇਲਿ ਰੇਲਿ ਚਲੇ ਹਏਾਂਦ੍ਰਨ ਪੇਲਿ ਪੇਲਿ ਗਜੇਾਂਦ੍ਰ

ਝੇਲਿ ਝੇਲਿ ਅਨੰਤ ਆਯੁਧ ਹੇਲਿ ਹੇਲਿ ਰਿਪੇਾਂਦ੍ਰ

ਗਾਹਿ ਗਾਹਿ ਫਿਰੇ ਫਵਜਨ ਬਾਹਿ ਬਾਹਿ ਖਤੰਗ

ਅੰਗ ਭੰਗ ਗਿਰੇ ਕਹੂੰ ਰਣਿ ਰੰਗ ਸੂਰ ਉਤੰਗ ॥੬॥੭੦॥

ਝਾਰਿ ਝਾਰਿ ਫਿਰੇ ਸਰੋਤਮ ਡਾਰਿ ਝਾਰਿ ਕ੍ਰਿਪਾਨ

ਸੈਲ ਸੇ ਰਣਿ ਪੁੰਜ ਕੁੰਜਰ ਸੂਰ ਸੀਸ ਬਖਾਨ

ਬਕ੍ਰ ਨਕ੍ਰ ਭੁਜਾ ਸੁ ਸੋਭਿਤ ਚਕ੍ਰ ਸੇ ਰਥ ਚਕ੍ਰ

ਕੇਸ ਪਾਸਿ ਸਿਬਾਲ ਸੋਹਤ ਅਸਥ ਚੂਰ ਸਰਕ੍ਰ ॥੭॥੭੧॥

ਸਜਿ ਸਜਿ ਚਲੇ ਹਥਿਆਰਨ ਗਜਿ ਗਜਿ ਗਜੇਾਂਦ੍ਰ

ਬਜਿ ਬਜਿ ਸਬਜ ਬਾਜਨ ਭਜਿ ਭਜਿ ਹਏਾਂਦ੍ਰ

ਮਾਰ ਮਾਰ ਪੁਕਾਰ ਕੈ ਹਥੀਆਰ ਹਾਥਿ ਸੰਭਾਰ

ਧਾਇ ਧਾਇ ਪਰੇ ਨਿਸਾਚ ਬਾਇ ਸੰਖ ਅਪਾਰ ॥੮॥੭੨॥

ਸੰਖ ਗੋਯਮੰ ਗਜੀਯੰ ਅਰੁ ਸਜੀਯੰ ਰਿਪੁਰਾਜ

ਭਾਜਿ ਭਾਜਿ ਚਲੇ ਕਿਤੇ ਤਜਿ ਲਾਜ ਬੀਰ ਨਿਲਾਜ

ਭੀਮ ਭੇਰੀ ਭੁੰਕੀਅੰ ਅਰੁ ਧੁੰਕੀਅੰ ਸੁ ਨਿਸਾਣ

ਗਾਹਿ ਗਾਹਿ ਫਿਰੇ ਫਵਜਨ ਬਾਹਿ ਬਾਹਿ ਗਦਾਣ ॥੯॥੭੩॥

ਬੀਰ ਕੰਗਨੇ ਬੰਧਹੀ ਅਰੁ ਅਛਰੈ ਸਿਰ ਤੇਲੁ

ਬੀਰ ਬੀਨਿ ਬਰੇ ਬਰੰਗਨ ਡਾਰਿ ਡਾਰਿ ਫੁਲੇਲ

ਘਾਲਿ ਘਾਲਿ ਬਿਵਾਨ ਲੇਗੀ ਫੇਰਿ ਫੇਰਿ ਸੁ ਬੀਰ

ਕੂਦਿ ਕੂਦਿ ਪਰੇ ਤਹਾ ਤੇ ਝਾਗਿ ਝਾਗਿ ਸੁ ਤੀਰ ॥੧੦॥੭੪॥

ਹਾਕਿ ਹਾਕਿ ਲਰੇ ਤਹਾ ਰਣਿ ਰੀਝਿ ਰੀਝਿ ਭਟੇਾਂਦ੍ਰ

ਜੀਤਿ ਜੀਤਿ ਲਯੋ ਜਿਨੈ ਕਈ ਬਾਰ ਇੰਦ੍ਰ ਉਪੇਾਂਦ੍ਰ

ਕਾਟਿ ਕਾਟਿ ਦਏ ਕਪਾਲੀ ਬਾਟਿ ਬਾਟਿ ਦਿਸਾਨ

ਡਾਟਿ ਡਾਟਿ ਕਰਿ ਦਲੰ ਸੁਰ ਪਗੁ ਪਬ ਪਿਸਾਨ ॥੧੧॥੭੫॥

ਧਾਇ ਧਾਇ ਸੰਘਾਰੀਅੰ ਰਿਪੁ ਰਾਜ ਬਾਜ ਅਨੰਤ

ਸ੍ਰੋਣ ਕੀ ਸਰਤਾ ਉਠੀ ਰਣ ਮਧਿ ਰੂਪ ਦੁਰੰਤ

ਬਾਣ ਅਉਰ ਕਮਾਣ ਸੈਹਥੀ ਸੂਲ ਤਿਛੁ ਕੁਠਾਰ

ਚੰਡ ਮੁੰਡ ਹਣੇ ਦੋਊ ਕਰਿ ਕੋਪ ਕਾਲਿ ਕ੍ਰਵਾਰ ॥੧੨॥੭੬॥

ਦੋਹਰਾ

ਚੰਡ ਮੁੰਡ ਮਾਰੇ ਦੋਊ ਕਾਲੀ ਕੋਪਿ ਕ੍ਰਵਾਰਿ

ਅਉਰ ਜਿਤੀ ਸੈਨਾ ਹੁਤੀ ਛਿਨ ਮੋ ਦਈ ਸੰਘਾਰ ॥੧੩॥੭੭॥

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਚੰਡ ਮੁੰਡ ਬਧਹ ਤ੍ਰਿਤਯੋ ਧਿਆਇ ਸੰਪੂਰਨਮ ਸਤੁ ਸੁਭਮ ਸਤ ॥੩॥

ਅਥ ਰਕਤ ਬੀਰਜ ਜੁਧ ਕਥਨੰ

ਸੋਰਠਾ

ਸੁਨੀ ਭੂਪ ਇਮ ਗਾਥ ਚੰਡ ਮੁੰਡ ਕਾਲੀ ਹਨੇ

ਬੈਠ ਭ੍ਰਾਤ ਸੋ ਭ੍ਰਾਤ ਮੰਤ੍ਰ ਕਰਤ ਇਹ ਬਿਧਿ ਭਏ ॥੧॥੭੮॥

ਚੌਪਈ

ਰਕਤਬੀਜ ਤਪ ਭੂਪਿ ਬੁਲਾਯੋ

ਅਮਿਤ ਦਰਬੁ ਦੇ ਤਹਾ ਪਠਾਯੋ

ਬਹੁ ਬਿਧਿ ਦਈ ਬਿਰੂਥਨ ਸੰਗਾ

ਹੈ ਗੈ ਰਥ ਪੈਦਲ ਚਤੁਰੰਗਾ ॥੨॥੭੯॥

ਰਕਤਬੀਜ ਦੈ ਚਲਿਯੋ ਨਗਾਰਾ

ਦੇਵ ਲੋਗ ਲਉ ਸੁਨੀ ਪੁਕਾਰਾ

ਕੰਪੀ ਭੂਮਿ ਗਗਨ ਥਹਰਾਨਾ

ਦੇਵਨ ਜੁਤਿ ਦਿਵਰਾਜ ਡਰਾਨਾ ॥੩॥੮੦॥

ਧਵਲਾ ਗਿਰਿ ਕੇ ਜਬ ਤਟ ਆਇ

ਦੁੰਦਭਿ ਢੋਲ ਮ੍ਰਿਦੰਗ ਬਜਾਏ

ਜਬ ਹੀ ਸੁਨਾ ਕੁਲਾਹਲ ਕਾਨਾ

ਉਤਰੀ ਸਸਤ੍ਰ ਅਸਤ੍ਰ ਲੈ ਨਾਨਾ ॥੪॥੮੧॥

ਛਹਬਰ ਲਾਇ ਬਰਖੀਯੰ ਬਾਣੰ

ਬਾਜ ਰਾਜ ਅਰੁ ਗਿਰੇ ਕਿਕਾਣੰ

ਢਹਿ ਢਹਿ ਪਰੇ ਸੁਭਟ ਸਿਰਦਾਰਾ

ਜਨੁ ਕਰ ਕਟੈ ਬਿਰਛ ਸੰਗ ਆਰਾ ॥੫॥੮੨॥

ਜੇ ਜੇ ਸਤ੍ਰ ਸਾਮੁਹੇ ਭਏ

ਬਹੁਰ ਜੀਅਤ ਗ੍ਰਿਹ ਕੇ ਨਹੀ ਗਏ

ਜਿਹ ਪਰ ਪਰਤ ਭਈ ਤਰਵਾਰਾ

ਇਕਿ ਇਕਿ ਤੇ ਭਏ ਦੋ ਦੋ ਚਾਰਾ ॥੬॥੮੩॥