ਭੁਜੰਗ ਪ੍ਰਯਾਤ ਛੰਦ ॥
ਝਿਮੀ ਤੇਜ ਤੇਗੰ ਸੁਰੋਸੰ ਪ੍ਰਹਾਰੰ ॥
ਖਿਮੀ ਦਾਮਿਨੀ ਜਾਣ ਭਾਦੋ ਮਝਾਰੰ ॥
ਉਦੇ ਨਦ ਨਾਦੰ ਕੜਕੇ ਕਮਾਣੰ ॥
ਮਚਿਯੋ ਲੋਹ ਕ੍ਰੋਹੰ ਅਭੂਤੰ ਭਯਾਣੰ ॥੭॥੮੪॥
ਬਜੇ ਭੇਰਿ ਭੇਰੀ ਜੁਝਾਰੇ ਝਣੰਕੇ ॥
ਪਰੀ ਕੁਟ ਕੁਟੰ ਲਗੇ ਧੀਰ ਧਕੇ ॥
ਚਵੀ ਚਾਵਡੀਯੰ ਨਫੀਰੰ ਰਣੰਕੰ ॥
ਮਨੋ ਬਿਚਰੰ ਬਾਘ ਬੰਕੇ ਬਬਕੰ ॥੮॥੮੫॥
ਉਤੇ ਕੋਪੀਯੰ ਸ੍ਰੋਣਬਿੰਦੰ ਸੁ ਬੀਰੰ ॥
ਪ੍ਰਹਾਰੇ ਭਲੀ ਭਾਤਿ ਸੋ ਆਨਿ ਤੀਰੰ ॥
ਉਤੇ ਦਉਰ ਦੇਵੀ ਕਰਿਯੋ ਖਗ ਪਾਤੰ ॥
ਗਰਿਯੋ ਮੂਰਛਾ ਹੁਐ ਭਯੋ ਜਾਨੁ ਘਾਤੰ ॥੯॥੮੬॥
ਛੁਟੀ ਮੂਰਛਨਾਯੰ ਮਹਾਬੀਰ ਗਜਿਯੋ ॥
ਘਰੀ ਚਾਰ ਲਉ ਸਾਰ ਸੋ ਸਾਰ ਬਜਿਯੋ ॥
ਲਗੇ ਬਾਣ ਸ੍ਰੋਣੰ ਗਿਰਿਯੋ ਭੂਮਿ ਜੁਧੇ ॥
ਉਠੇ ਬੀਰ ਤੇਤੇ ਕੀਏ ਨਾਦ ਕ੍ਰੁਧੰ ॥੧੦॥੮੭॥
ਉਠੇ ਬੀਰ ਜੇਤੇ ਤਿਤੇ ਕਾਲ ਕੂਟੇ ॥
ਪਰੇ ਚਰਮ ਬਰਮੰ ਕਹੂੰ ਗਾਤ ਟੂਟੇ ॥
ਜਿਤੀ ਭੂਮਿ ਮਧੰ ਪਰੀ ਸ੍ਰੋਣ ਧਾਰੰ ॥
ਜਗੇ ਸੂਰ ਤੇਤੇ ਕੀਏ ਮਾਰ ਮਾਰੰ ॥੧੧॥੮੮॥
ਪਰੀ ਕੁਟ ਕੁਟੰ ਰੁਲੇ ਤਛ ਮੁਛੰ ॥
ਕਹੂੰ ਮੁੰਡ ਤੁੰਡੰ ਕਹੂੰ ਮਾਸੁ ਮੁਛੰ ॥
ਭਯੋ ਚਾਰ ਸੈ ਕੋਸ ਲਉ ਬੀਰ ਖੇਤੰ ॥
ਬਿਦਾਰੇ ਪਰੇ ਬੀਰ ਬ੍ਰਿੰਦ੍ਰੰ ਬਿਚੇਤੰ ॥੧੨॥੮੯॥