ਰਸਾਵਲ ਛੰਦ

ਚਹੂੰ ਓਰ ਢੂਕੇ

ਮੁਖੰ ਮਾਰੁ ਕੂਕੇ

ਝੰਡਾ ਗਡ ਗਾਢੇ

ਮਚੇ ਰੋਸ ਬਾਢੇ ॥੧੩॥੯੦॥

ਭਰੇ ਬੀਰ ਹਰਖੰ

ਕਰੀ ਬਾਣ ਬਰਖੰ

ਚਵੰ ਚਾਰ ਢੁਕੇ

ਪਛੇ ਆਹੁ ਰੁਕੇ ॥੧੪॥੯੧॥

ਪਰੀ ਸਸਤ੍ਰ ਝਾਰੰ

ਚਲੀ ਸ੍ਰੋਣ ਧਾਰੰ

ਉਠੇ ਬੀਰ ਮਾਨੀ

ਧਰੇ ਬਾਨ ਹਾਨੀ ॥੧੫॥੯੨॥

ਮਹਾ ਰੋਸਿ ਗਜੇ

ਤੁਰੀ ਨਾਦ ਬਜੇ

ਭਏ ਰੋਸ ਭਾਰੀ

ਮਚੇ ਛਤ੍ਰਧਾਰੀ ॥੧੬॥੯੩॥

ਹਕੰ ਹਾਕ ਬਜੀ

ਫਿਰੈ ਸੈਣ ਭਜੀ

ਪਰਿਯੋ ਲੋਹ ਕ੍ਰੋਹੰ

ਛਕੇ ਸੂਰ ਸੋਹੰ ॥੧੭॥੯੪॥

ਗਿਰੇ ਅੰਗ ਭੰਗੰ

ਦਵੰ ਜਾਨੁ ਦੰਗੰ

ਕੜੰਕਾਰ ਛੁਟੇ

ਝਣੰਕਾਰ ਉਠੇ ॥੧੮॥੯੫॥

ਕਟਾ ਕਟ ਬਾਹੇ

ਉਭੈ ਜੀਤ ਚਾਹੈ

ਮਹਾ ਮਦ ਮਾਤੇ

ਤਪੇ ਤੇਜ ਤਾਤੇ ॥੧੯॥੯੬॥

ਰਸੰ ਰੁਦ੍ਰ ਰਾਚੇ

ਉਭੈ ਜੁਧ ਮਾਚੇ

ਕਰੈ ਬਾਣ ਅਰਚਾ

ਧਨੁਰ ਬੇਦ ਚਰਚਾ ॥੨੦॥੯੭॥

ਮਚੇ ਬੀਰ ਬੀਰੰ

ਉਠੀ ਝਾਰ ਤੀਰੰ

ਗਲੋ ਗਡ ਫੋਰੈ

ਨਹੀ ਨੈਨ ਮੋਰੈ ॥੨੧॥੯੮॥

ਸਮੁਹ ਸਸਤ੍ਰ ਬਰਖੇ

ਮਹਿਖੁਆਸੁ ਕਰਖੇ

ਕਰੈ ਤੀਰ ਮਾਰੰ

ਬਹੈ ਲੋਹ ਧਾਰੰ ॥੨੨॥੯੯॥

ਨਦੀ ਸ੍ਰੋਣ ਪੂਰੰ

ਫਿਰੀ ਗੈਣ ਹੂਰੰ

ਗਜੈ ਗੈਣਿ ਕਾਲੀ

ਹਸੀ ਖਪਰਾਲੀ ॥੨੩॥੧੦੦॥

ਕਹੂੰ ਬਾਜ ਮਾਰੇ

ਕਹੂੰ ਸੂਰ ਭਾਰੇ

ਕਹੂੰ ਚਰਮ ਟੂਟੈ

ਫਿਰੇ ਗਜ ਫੂਟੈ ॥੨੪॥੧੦੧॥

ਕਹੂੰ ਬਰਮ ਬੇਧੇ

ਕਹੂੰ ਚਰਮ ਛੇਦੇ

ਕਹੂੰ ਪੀਲ ਪਰਮੰ

ਕਟੇ ਬਾਜ ਬਰਮੰ ॥੨੫॥੧੦੨॥

ਬਲੀ ਬੈਰ ਰੁਝੇ

ਸਮੁਹਿ ਸਾਰ ਜੁਝੇ

ਲਖੇ ਬੀਰ ਖੇਤੰ

ਨਚੇ ਭੂਤ ਪ੍ਰੇਤੰ ॥੨੬॥੧੦੩॥

ਨਚੇ ਮਾਸਹਾਰੀ

ਹਸੇ ਬ੍ਰਯੋਮਚਾਰੀ

ਕਿਲਕ ਕਾਰ ਕੰਕੰ

ਮਚੇ ਬੀਰ ਬੰਕੰ ॥੨੭॥੧੦੪॥

ਛੁਭੇ ਛਤ੍ਰਧਾਰੀ

ਮਹਿਖੁਆਸ ਚਾਰੀ

ਉਠੇ ਛਿਛ ਇਛੰ

ਚਲੇ ਤੀਰ ਤਿਛੰ ॥੨੮॥੧੦੫॥

ਗਣੰ ਗਾਧ੍ਰਬੇਯੰ

ਚਰੰ ਚਾਰਣੇਸੰ

ਹਸੇ ਸਿਧ ਸਿਧੰ

ਮਚੇ ਬੀਰ ਕ੍ਰੁਧੰ ॥੨੯॥੧੦੬॥

ਡਕਾ ਡਕ ਡਾਕੈ

ਹਕਾ ਹਕ ਹਾਕੈ

ਭਕਾ ਭੁੰਕ ਭੇਰੀ

ਡਮਕ ਡਾਕ ਡੇਰੀ ॥੩੦॥੧੦੭॥

ਮਹਾ ਬੀਰ ਗਾਜੇ

ਨਵੰ ਨਾਦ ਬਾਜੇ

ਧਰਾ ਗੋਮ ਗਜੇ

ਦ੍ਰੁਗਾ ਦੈਤ ਬਜੇ ॥੩੧॥੧੦੮॥