ਬਿਜੈ ਛੰਦ
ਜੇਤਕ ਬਾਣ ਚਲੇ ਅਰਿ ਓਰ ਤੇ ਫੂਲ ਕੀ ਮਾਲ ਹੁਐ ਕੰਠਿ ਬਿਰਾਜੇ ॥
ਦਾਨਵ ਪੁੰਗਵ ਪੇਖਿ ਅਚੰਭਵ ਛੋਡਿ ਭਜੇ ਰਣ ਏਕ ਨ ਗਾਜੇ ॥
ਕੁੰਜਰ ਪੁੰਜ ਗਿਰੇ ਤਿਹ ਠਉਰ ਭਰੇ ਸਭ ਸ੍ਰੋਣਤ ਪੈ ਗਨ ਤਾਜੇ ॥
ਜਾਨੁਕ ਨੀਰਧ ਮਧਿ ਛਪੇ ਭ੍ਰਮਿ ਭੂਧਰ ਕੇ ਭਯ ਤੇ ਨਗ ਭਾਜੇ ॥੩੨॥੧੦੯॥
ਮਨੋਹਰ ਛੰਦ
ਸ੍ਰੀ ਜਗਮਾਤ ਕਮਾਨ ਲੈ ਹਾਥਿ ਪ੍ਰਮਾਥਨਿ ਸੰਖ ਪ੍ਰਜ੍ਰਯੋ ਜਬ ਜੁਧੰ ॥
ਗਾਤਹ ਸੈਣ ਸੰਘਾਰਤ ਸੂਰ ਬਬਕਤਿ ਸਿੰਘ ਭ੍ਰਮ︀ਯੋ ਰਣਿ ਕ੍ਰੁਧੰ ॥
ਕਉਚਹਿ ਭੇਦਿ ਅਭੇਦਿਤ ਅੰਗ ਸੁਰੰਗ ਉਤੰਗ ਸੋ ਸੋਭਿਤ ਸੁਧੰ ॥
ਮਾਨੋ ਬਿਸਾਲ ਬੜਵਾਨਲ ਜੁਆਲ ਸਮੁਦ੍ਰ ਕੇ ਮਧਿ ਬਿਰਾਜਤ ਉਧੰ ॥੩੩॥੧੧੦॥
ਪੂਰ ਰਹੀ ਭਵਿ ਭੂਰ ਧਨੁਰ ਧੁਨਿ ਧੂਰ ਉਡੀ ਨਭ ਮੰਡਲ ਛਾਯੋ ॥
ਨੂਰ ਭਰੇ ਮੁਖ ਮਾਰਿ ਗਿਰੇ ਰਣਿ ਹੂਰਨ ਹੇਰਿ ਹੀਯੋ ਹੁਲਸਾਯੋ ॥
ਪੂਰਣ ਰੋਸ ਭਰੇ ਅਰਿ ਤੂਰਣ ਪੂਰਿ ਪਰੇ ਰਣ ਭੂਮਿ ਸੁਹਾਯੋ ॥
ਚੂਰ ਭਏ ਅਰਿ ਰੂਰੇ ਗਿਰੇ ਭਟ ਚੂਰਣ ਜਾਨੁਕ ਬੈਦ ਬਨਾਯੋ ॥੩੪॥੧੧੧॥
ਸੰਗੀਤ ਭੁਜੰਗ ਪ੍ਰਯਾਤ ਛੰਦ
ਕਾਗੜਦੰ ਕਾਤੀ ਕਟਾਰੀ ਕੜਾਕੰ ॥
ਤਾਗੜਦੰ ਤੀਰੰ ਤੁਪਕੰ ਤੜਾਕੰ ॥
ਝਾਗੜਦੰ ਨਾਗੜਦੰ ਬਾਗੜਦੰ ਬਾਜੇ ॥
ਗਾਗੜਦੰ ਗਾਜੀ ਮਹਾ ਗਜ ਗਾਜੇ ॥੩੫॥੧੧੨॥
ਸਾਗੜਦੰ ਸੂਰੰ ਕਾਗੜਦੰ ਕੋਪੰ ॥
ਪਾਗੜਦੰ ਪਰਮੰ ਰਣੰ ਪਾਵ ਰੋਪੰ ॥
ਸਾਗੜਦੰ ਸਸਤ੍ਰੰ ਝਾਗੜਦੰ ਝਾਰੈ ॥
ਬਾਗੜਦੰ ਬੀਰੰ ਡਾਗੜਦੰ ਡਕਾਰੇ ॥੩੬॥੧੧੩॥
ਚਾਗੜਦੰ ਚਉਪੇ ਬਾਗੜਦੰ ਬੀਰੰ ॥
ਮਾਗੜਦੰ ਮਾਰੇ ਤਨੰ ਤਿਛ ਤੀਰੰ ॥
ਗਾਗੜਦੰ ਗਜੇ ਸੁ ਬਜੇ ਗਹੀਰੈ ॥
ਕਾਗੜੰ ਕਵੀਯਾਨ ਕਥੈ ਕਥੀਰੈ ॥੩੭॥੧੧੪॥
ਦਾਗੜਦੰ ਦਾਨੋ ਭਾਗੜਦੰ ਭਾਜੇ ॥
ਗਾਗੜਦੰ ਗਾਜੀ ਜਾਗੜਦੰ ਗਾਜੇ ॥
ਛਾਗੜਦੰ ਛਉਹੀ ਛੁਰੇ ਪ੍ਰੇਛੜਾਕੇ ॥
ਤਾਗੜਦੰ ਤੀਰੰ ਤੁਪਕੰ ਤੜਾਕੇ ॥੩੮॥੧੧੫॥
ਗਾਗੜਦੰ ਗੋਮਾਯ ਗਜੇ ਗਹੀਰੰ ॥
ਸਾਗੜਦੰ ਸੰਖੰ ਨਾਗੜਦੰ ਨਫੀਰੰ ॥
ਬਾਗੜਦੰ ਬਾਜੇ ਬਜੇ ਬੀਰ ਖੇਤੰ ॥
ਨਾਗੜਦੰ ਨਾਚੇ ਸੁ ਭੂਤੰ ਪਰੇਤੰ ॥੩੯॥੧੧੬॥
ਤਾਗੜਦੰ ਤੀਰੰ ਬਾਗੜਦੰ ਬਾਣੰ ॥
ਕਾਗੜਦੰ ਕਾਤੀ ਕਟਾਰੀ ਕ੍ਰਿਪਾਣੰ ॥
ਨਾਗੜਦੰ ਨਾਦੰ ਬਾਗੜਦੰ ਬਾਜੇ ॥
ਸਾਗੜਦੰ ਸੂਰੰ ਰਾਗੜਦੰ ਰਾਜੇ ॥੪੦॥੧੧੭॥
ਸਾਗੜਦੰ ਸੰਖੰ ਨਾਗੜਦੰ ਨਫੀਰੰ ॥
ਗਾਗੜਦੰ ਗੋਮਾਯ ਗਜੇ ਗਹੀਰੰ ॥
ਨਾਗੜਦੰ ਨਗਾਰੇ ਬਾਗੜਦੰ ਬਾਜੇ ॥
ਜਾਗੜਦੰ ਜੋਧਾ ਗਾਗੜਦੰ ਗਾਜੇ ॥੪੧॥੧੧੮॥
ਨਰਾਜ ਛੰਦ ॥
ਜਿਤੇਕੁ ਰੂਪ ਧਾਰੀਯੰ ॥
ਤਿਤੇਕੁ ਦੇਬਿ ਮਾਰੀਯੰ ॥
ਜਿਤੇਕੇ ਰੂਪ ਧਾਰਹੀ ॥
ਤਿਤਿਓ ਦ੍ਰੁਗਾ ਸੰਘਾਰਹੀ ॥੪੨॥੧੧੯॥
ਜਿਤੇਕੁ ਸਸਤ੍ਰ ਵਾ ਝਰੇ ॥
ਪ੍ਰਵਾਹ ਸ੍ਰੋਨ ਕੇ ਪਰੇ ॥
ਜਿਤੀਕਿ ਬਿੰਦਕਾ ਗਿਰੈ ॥
ਸੁ ਪਾਨ ਕਾਲਿਕਾ ਕਰੈ ॥੪੩॥੧੨੦॥
ਰਸਾਵਲ ਛੰਦ ॥
ਹੂਓ ਸ੍ਰੋਣ ਹੀਨੰ ॥
ਭਯੋ ਅੰਗ ਛੀਨੰ ॥
ਗਿਰਿਯੋ ਅੰਤਿ ਝੂਮੰ ॥
ਮਨੋ ਮੇਘ ਭੂਮੰ ॥੪੪॥੧੨੧॥
ਸਬੇ ਦੇਵ ਹਰਖੇ ॥
ਸੁਮਨ ਧਾਰ ਬਰਖੇ ॥
ਰਕਤ ਬਿੰਦ ਮਾਰੇ ॥
ਸਬੈ ਸੰਤ ਉਬਾਰੇ ॥੪੫॥੧੨੨॥
ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਰਕਤ ਬੀਰਜ ਬਧਹ ਚਤੁਰਥ ਧਿਆਯ ਸੰਪੂਰਨਮ ਸਤੁ ਸੁਭਮ ਸਤੁ ॥੪॥
ਅਥ ਨਿਸੁੰਭ ਜੁਧ ਕਥਨੰ ॥
ਦੋਹਰਾ ॥
ਸੁੰਭ ਨਿਸੁੰਭ ਸੁਣਿਯੋ ਜਬੈ ਰਕਤਬੀਰਜ ਕੋ ਨਾਸ ॥
ਆਪ ਚੜਤ ਭੈ ਜੋਰਿ ਦਲ ਸਜੇ ਪਰਸੁ ਅਰੁ ਪਾਸਿ ॥੧॥੧੨੩॥