ਭੁਜੰਗ ਪ੍ਰਯਾਤ ਛੰਦ

ਚੜੇ ਸੁੰਭ ਨੈਸੁੰਭ ਸੂਰਾ ਅਪਾਰੰ

ਉਠੇ ਨਦ ਨਾਦੰ ਸੁ ਧਉਸਾ ਧੁਕਾਰੰ

ਭਈ ਅਸਟ ਸੈ ਕੋਸ ਲਉ ਛਤ੍ਰ ਛਾਯੰ

ਭਜੇ ਚੰਦ ਸੂਰੰ ਡਰਿਯੋ ਦੇਵ ਰਾਯੰ ॥੨॥੧੨੪॥

ਭਕਾ ਭੁੰਕ ਭੇਰੀ ਢਕਾ ਢੁੰਕ ਢੋਲੰ

ਫਟੀ ਨਖ ਸਿੰਘੰ ਮੁਖੰ ਡਢ ਕੋਲੰ

ਡਮਾ ਡੰਮਿ ਡਉਰੂ ਡਕਾ ਡੁੰਕ ਡੰਕੰ

ਰੜੇ ਗ੍ਰਿਧ ਬ੍ਰਿਧੰ ਕਿਲਕਾਰ ਕੰਕੰ ॥੩॥੧੨੫॥

ਖੁਰੰ ਖੇਹ ਉਠੀ ਰਹਿਯੋ ਗੈਨ ਪੂਰੰ

ਦਲੇ ਸਿੰਧੁ ਬਿਧੰ ਭਏ ਪਬ ਚੂਰੰ

ਸੁਣੋ ਸੋਰ ਕਾਲੀ ਗਹੈ ਸਸਤ੍ਰ ਪਾਣੰ

ਕਿਲਕਾਰ ਜੇਮੀ ਹਨੇ ਜੰਗ ਜੁਆਣੰ ॥੪॥੧੨੬॥

ਰਸਾਵਲ ਛੰਦ

ਗਜੇ ਬੀਰ ਗਾਜੀ

ਤੁਰੇ ਤੁੰਦ ਤਾਜੀ

ਮਹਿਖੁਆਸ ਕਰਖੇ

ਸਰੰ ਧਾਰ ਬਰਖੇ ॥੫॥੧੨੭॥

ਇਤੇ ਸਿੰਘ ਗਜਿਯੋ

ਮਹਾ ਸੰਖ ਬਜਿਯੋ

ਰਹਿਯੋ ਨਾਦ ਪੂਰੰ

ਛੁਹੀ ਗੈਣਿ ਧੂਰੰ ॥੬॥੧੨੮॥

ਸਬੈ ਸਸਤ੍ਰ ਸਾਜੇ

ਘਣੰ ਜੇਮ ਗਾਜੇ

ਚਲੇ ਤੇਜ ਤੈ ਕੈ

ਅਨੰਤ ਸਸਤ੍ਰ ਲੈ ਕੈ ॥੭॥੧੨੯॥

ਚਹੂੰ ਓਰ ਢੂਕੇ

ਮੁਖੰ ਮਾਰ ਕੂਕੇ

ਅਨੰਤ ਸਸਤ੍ਰ ਬਜੇ

ਮਹਾ ਬੀਰ ਗਜੇ ॥੮॥੧੩੦॥

ਮੁਖੰ ਨੈਣ ਰਕਤੰ

ਧਰੇ ਪਾਣਿ ਸਕਤੰ

ਕੀਏ ਕ੍ਰੋਧ ਉਠੇ

ਸਰੰ ਬ੍ਰਿਸਟਿ ਬੁਠੇ ॥੯॥੧੩੧॥

ਕਿਤੇ ਦੁਸਟ ਕੂਟੇ

ਅਨੰਤਾਸਤ੍ਰ ਛੂਟੇ

ਕਰੀ ਬਾਣ ਬਰਖੰ

ਭਰੀ ਦੇਬਿ ਹਰਖੰ ॥੧੦॥੧੩੨॥