ਬੇਲੀ ਬਿੰਦ੍ਰਮ ਛੰਦ

ਕਹ ਕਹ ਸੁ ਕੂਕਤ ਕੰਕੀਯੰ

ਬਹਿ ਬਹਤ ਬੀਰ ਸੁ ਬੰਕੀਯੰ

ਲਹ ਲਹਤ ਬਾਣਿ ਕ੍ਰਿਪਾਣਯੰ

ਗਹ ਗਹਤ ਪ੍ਰੇਤ ਮਸਾਣਯੰ ॥੧੧॥੧੩੩॥

ਡਹ ਡਹਤ ਡਵਰ ਡਮੰਕਯੰ

ਲਹ ਲਹਤ ਤੇਗ ਤ੍ਰਮੰਕਯੰ

ਧ੍ਰਮ ਧ੍ਰਮਤ ਸਾਗ ਧਮੰਕਯੰ

ਬਬਕੰਤ ਬੀਰ ਸੁ ਬੰਕਯੰ ॥੧੨॥੧੩੪॥

ਛੁਟਕੰਤ ਬਾਣ ਕਮਾਣਯੰ

ਹਰਰੰਤ ਖੇਤ ਖਤ੍ਰਾਣਯੰ

ਡਹਕੰਤ ਡਾਮਰ ਡੰਕਣੀ

ਕਹ ਕਹਕ ਕੂਕਤ ਜੁਗਣੀ ॥੧੩॥੧੩੫॥

ਉਫਟੰਤ ਸ੍ਰੋਣਤ ਛਿਛਯੰ

ਬਰਖੰਤ ਸਾਇਕ ਤਿਛਯੰ

ਬਬਕੰਤ ਬੀਰ ਅਨੇਕਯੰ

ਫਿਕਰੰਤ ਸਿਆਰ ਬਸੇਖਯੰ ॥੧੪॥੧੩੬॥

ਹਰਖੰਤ ਸ੍ਰੋਣਤਿ ਰੰਗਣੀ

ਬਿਹਰੰਤ ਦੇਬਿ ਅਭੰਗਣੀ

ਬਬਕੰਤ ਕੇਹਰ ਡੋਲਹੀ

ਰਣਿ ਅਭੰਗ ਕਲੋਲਹੀ ॥੧੫॥੧੩੭॥

ਢਮ ਢਮਤ ਢੋਲ ਢਮਕਯੰ

ਧਮ ਧਮਤ ਸਾਗ ਧਮਕਯੰ

ਬਹ ਬਹਤ ਕ੍ਰੁਧ ਕ੍ਰਿਪਾਣਯੰ

ਜੁਝੈਤ ਜੋਧ ਜੁਆਣਯੰ ॥੧੬॥੧੩੮॥

ਦੋਹਰਾ

ਭਜੀ ਚਮੂੰ ਸਬ ਦਾਨਵੀ ਸੁੰਭ ਨਿਰਖ ਨਿਜ ਨੈਣ

ਨਿਕਟ ਬਿਕਟ ਭਟ ਜੇ ਹੁਤੇ ਤਿਨ ਪ੍ਰਤਿ ਬੁਲਿਯੋ ਬੈਣ ॥੧੭॥੧੩੯॥

ਨਰਾਜ ਛੰਦ

ਨਿਸੁੰਭ ਸੁੰਭ ਕੋਪ ਕੈ

ਪਠਿਯੋ ਸੁ ਪਾਵ ਰੋਪ ਕੈ

ਕਹਿਯੋ ਕਿ ਸੀਘ੍ਰ ਜਾਈਯੋ

ਦ੍ਰੁਗਾਹਿ ਬਾਧ ਲ੍ਰਯਾਈਯੋ ॥੧੮॥੧੪੦॥

ਚੜ︀ਯੋ ਸੁ ਸੈਣ ਸਜਿ ਕੈ

ਸਕੋਪ ਸੂਰ ਗਜਿ ਕੈ

ਉਠੈ ਬਜੰਤ੍ਰ ਬਾਜਿ ਕੈ

ਚਲਿਯੋ ਸੁਰੇਸੁ ਭਾਜਿ ਕੈ ॥੧੯॥੧੪੧॥

ਅਨੰਤ ਸੂਰ ਸੰਗਿ ਲੈ

ਚਲਿਯੋ ਸੁ ਦੁੰਦਭੀਨ ਦੈ

ਹਕਾਰਿ ਸੂਰਮਾ ਭਰੇ

ਬਿਲੋਕਿ ਦੇਵਤਾ ਡਰੇ ॥੨੦॥੧੪੨॥

ਮਧੁਭਾਰ ਛੰਦ

ਕੰਪਿਯੋ ਸੁਰੇਸ

ਬੁਲਿਯੋ ਮਹੇਸ

ਕਿਨੋ ਬਿਚਾਰ

ਪੁਛੇ ਜੁਝਾਰ ॥੨੧॥੧੪੩॥

ਕੀਜੈ ਸੁ ਮਿਤ੍ਰ

ਕਉਨੇ ਚਰਿਤ੍ਰ

ਜਾਤੇ ਸੁ ਮਾਇ

ਜੀਤੈ ਬਨਾਇ ॥੨੨॥੧੪੪॥

ਸਕਤੈ ਨਿਕਾਰ

ਭੇਜੋ ਅਪਾਰ

ਸਤ੍ਰਨ ਜਾਇ

ਹਨਿ ਹੈ ਰਿਸਾਇ ॥੨੩॥੧੪੫॥

ਸੋਈ ਕਾਮ ਕੀਨ

ਦੇਵਨ ਪ੍ਰਬੀਨ

ਸਕਤੈ ਨਿਕਾਰਿ

ਭੇਜੀ ਅਪਾਰ ॥੨੪॥੧੪੬॥

ਬ੍ਰਿਧ ਨਰਾਜ ਛੰਦ

ਚਲੀ ਸਕਤਿ ਸੀਘ੍ਰ ਸ੍ਰੀ ਕ੍ਰਿਪਾਣਿ ਪਾਣਿ ਧਾਰ ਕੈ

ਉਠੇ ਸੁ ਗ੍ਰਿਧ ਬ੍ਰਿਧ ਡਉਰ ਡਾਕਣੀ ਡਕਾਰ ਕੈ

ਹਸੇ ਸੁ ਰੰਗ ਕੰਕ ਬੰਕਯੰ ਕਬੰਧ ਅੰਧ ਉਠਹੀ

ਬਿਸੇਖ ਦੇਵਤਾ ਰੁ ਬੀਰ ਬਾਣ ਧਾਰ ਬੁਠਹੀ ॥੨੫॥੧੪੭॥