ਰਸਾਵਲ ਛੰਦ

ਸਬੈ ਸਕਤਿ ਕੈ

ਚਲੀ ਸੀਸ ਨਿਐ ਕੈ

ਮਹਾ ਅਸਤ੍ਰ ਧਾਰੇ

ਮਹਾ ਬੀਰ ਮਾਰੇ ॥੨੬॥੧੪੮॥

ਮੁਖੰ ਰਕਤ ਨੈਣੰ

ਬਕੈ ਬੰਕ ਬੈਣੰ

ਧਰੇ ਅਸਤ੍ਰ ਪਾਣੰ

ਕਟਾਰੀ ਕ੍ਰਿਪਾਣੰ ॥੨੭॥੧੪੯॥

ਉਤੈ ਦੈਤ ਗਾਜੇ

ਤੁਰੀ ਨਾਦ ਬਾਜੇ

ਧਾਰੇ ਚਾਰ ਚਰਮੰ

ਸ੍ਰਜੇ ਕ੍ਰੂਰ ਬਰਮੰ ॥੨੮॥੧੫੦॥

ਚਹੂੰ ਓਰ ਗਰਜੇ

ਸਬੈ ਦੇਵ ਲਰਜੇ

ਛੁਟੇ ਤਿਛ ਤੀਰੰ

ਕਟੇ ਚਉਰ ਚੀਰੰ ॥੨੯॥੧੫੧॥

ਰੁਸੰ ਰੁਦ੍ਰ ਰਤੇ

ਮਹਾ ਤੇਜ ਤਤੇ

ਕਰੀ ਬਾਣ ਬਰਖੰ

ਭਰੀ ਦੇਬਿ ਹਰਖੰ ॥੩੦॥੧੫੨॥

ਇਤੇ ਦੇਬਿ ਮਾਰੈ

ਉਤੈ ਸਿੰਘੁ ਫਾਰੈ

ਗਣੰ ਗੂੜ ਗਰਜੈ

ਸਬੈ ਦੈਤ ਲਰਜੇ ॥੩੧॥੧੫੩॥

ਭਈ ਬਾਣ ਬਰਖਾ

ਗਏ ਜੀਤਿ ਕਰਖਾ

ਸਬੈ ਦੁਸਟ ਮਾਰੇ

ਮਈਯਾ ਸੰਤ ਉਬਾਰੇ ॥੩੨॥੧੫੪॥

ਨਿਸੁੰਭੰ ਸੰਘਾਰਿਯੋ

ਦਲੰ ਦੈਤ ਮਾਰਿਯੋ

ਸਬੈ ਦੁਸਟ ਭਾਜੇ

ਇਤੈ ਸਿੰਘ ਗਾਜੇ ॥੩੩॥੧੫੫॥

ਭਈ ਪੁਹਪ ਬਰਖਾ

ਗਾਏ ਜੀਤ ਕਰਖਾ

ਜਯੰ ਸੰਤ ਜੰਪੇ

ਤ੍ਰਸੇ ਦੈਤ ਕੰਪੇ ॥੩੪॥੧੫੬॥

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਨਿਸੁੰਭ ਬਧਹ ਪੰਚਮੋ ਧਿਆਇ ਸੰਪੂਰਨਮ ਸਤੁ ਸੁਭਮ ਸਤੁ ॥੫॥

ਅਥ ਸੁੰਭ ਜੁਧ ਕਥਨੰ

ਭੁਜੰਗ ਪ੍ਰਯਾਤ ਛੰਦ

ਲਘੁੰ ਭ੍ਰਾਤ ਜੁਝਿਯੋ ਸੁਨਿਯੋ ਸੁੰਭ ਰਾਯੰ

ਸਜੈ ਸਸਤ੍ਰ ਅਸਤ੍ਰੰ ਚੜਿਯੋ ਚਉਪ ਚਾਯੰ

ਭਯੋ ਨਾਦ ਉਚੰ ਰਹਿਯੋ ਪੂਰ ਗੈਣੰ

ਤ੍ਰਸੰ ਦੇਵਤਾ ਦੈਤ ਕੰਪਿਯੋ ਤ੍ਰਿਨੈਣੰ ॥੧॥੧੫੭॥

ਡਰਿਯੋ ਚਾਰ ਬਕਤ੍ਰੰ ਟਰਿਯੋ ਦੇਵ ਰਾਜੰ

ਡਿਗੇ ਪਬ ਸਰਬੰ ਸ੍ਰਜੇ ਸੁਭ ਸਾਜੰ

ਪਰੇ ਹੂਹ ਦੈ ਕੈ ਭਰੇ ਲੋਹ ਕ੍ਰੋਹੰ

ਮਨੋ ਮੇਰ ਕੋ ਸਾਤਵੋ ਸ੍ਰਿੰਗ ਸੋਹੰ ॥੨॥੧੫੮॥

ਸਜਿਯੋ ਸੈਨ ਸੁਭੰ ਕੀਯੋ ਨਾਦ ਉਚੰ

ਸੁਣੈ ਗਰਭਣੀਆਨ ਕੇ ਗਰਭ ਮੁਚੰ

ਪਰਿਯੋ ਲੋਹ ਕ੍ਰੋਹੰ ਉਠੀ ਸਸਤ੍ਰ ਝਾਰੰ

ਚਵੀ ਚਾਵਡੀ ਡਾਕਣੀਯੰ ਡਕਾਰੰ ॥੩॥੧੫੯॥

ਬਹੇ ਸਸਤ੍ਰ ਅਸਤ੍ਰੰ ਕਟੇ ਚਰਮ ਬਰਮੰ

ਭਲੇ ਕੈ ਨਿਬਾਹਿਯੋ ਭਟੰ ਸੁਆਮਿ ਧਰਮੰ

ਉਠੀ ਕੂਹ ਜੂਹੰ ਗਿਰੇ ਚਉਰ ਚੀਰੰ

ਰੁਲੇ ਤਛ ਮੁਛੰ ਪਰੀ ਗਛ ਤੀਰੰ ॥੪॥੧੬੦॥

ਗਿਰੇ ਅੰਕੁਸੰ ਬਾਰੁਣੰ ਬੀਰ ਖੇਤੰ

ਨਚੇ ਕੰਧ ਹੀਣੰ ਕਬੰਧੰ ਅਚੇਤੰ

ਉਡੈ ਗ੍ਰਿਧ ਬ੍ਰਿਧੰ ਰੜੈ ਕੰਕ ਬੰਕੰ

ਭਕਾ ਭੁੰਕ ਭੇਰੀ ਡਾਹ ਡੂਹ ਡੰਕੰ ॥੫॥੧੬੧॥

ਟਕਾ ਟੁਕ ਟੋਪੰ ਢਕਾ ਢੁਕ ਢਾਲੰ

ਤਛਾ ਮੁਛ ਤੇਗੰ ਬਕੇ ਬਿਕਰਾਲੰ

ਹਲਾ ਚਾਲ ਬੀਰੰ ਧਮਾ ਧੰਮਿ ਸਾਗੰ

ਪਰੀ ਹਾਲ ਹੂਲੰ ਸੁਣਿਯੋ ਲੋਗ ਨਾਗੰ ॥੬॥੧੬੨॥

ਡਕੀ ਡਾਗਣੀ ਜੋਗਣੀਯੰ ਬਿਤਾਲੰ

ਨਚੇ ਕੰਧ ਹੀਣੰ ਕਬੰਧੰ ਕਪਾਲੰ

ਹਸੇ ਦੇਵ ਸਰਬੰ ਰਿਸ੍ਰਯੋ ਦਾਨਵੇਸੰ

ਕਿਧੋ ਅਗਨਿ ਜੁਆਲੰ ਭਯੋ ਆਪ ਭੇਸੰ ॥੭॥੧੬੩॥

ਦੋਹਰਾ

ਸੁੰਭਾਸੁਰ ਜੇਤਿਕੁ ਅਸੁਰ ਪਠਏ ਕੋਪੁ ਬਢਾਇ

ਤੇ ਦੇਬੀ ਸੋਖਤ ਕਰੇ ਬੂੰਦ ਤਵਾ ਕੀ ਨਿਆਇ ॥੮॥੧੬੪॥