ਨਰਾਜ ਛੰਦ

ਸੁ ਬੀਰ ਸੈਣ ਸਜਿ ਕੈ

ਚੜਿਯੋ ਸੁ ਕੋਪ ਗਜਿ ਕੈ

ਚਲਿਯੋ ਸੁ ਸਸਤ੍ਰ ਧਾਰ ਕੈ

ਪੁਕਾਰ ਮਾਰੁ ਮਾਰ ਕੈ ॥੯॥੧੬੫॥

ਸੰਗੀਤ ਮਧੁਭਾਰ ਛੰਦ

ਕਾਗੜਦੰ ਕੜਾਕ

ਤਾਗੜਦੰ ਤੜਾਕ

ਸਾਗੜਦੰ ਸੁ ਬੀਰ

ਗਾਗੜਦੰ ਗਹੀਰ ॥੧੦॥੧੬੬॥

ਨਾਗੜਦੰ ਨਿਸਾਣ

ਜਾਗੜਦੰ ਜੁਆਣ

ਨਾਗੜਦੀ ਨਿਹੰਗ

ਪਾਗੜਦੀ ਪਲੰਗ ॥੧੧॥੧੬੭॥

ਤਾਗੜਦੀ ਤਮਕਿ

ਲਾਗੜਦੀ ਲਹਕਿ

ਕਾਗੜਦੰ ਕ੍ਰਿਪਾਣ

ਬਾਹੈ ਜੁਆਣ ॥੧੨॥੧੬੮॥

ਖਾਗੜਦੀ ਖਤੰਗ

ਨਾਗੜਦੀ ਨਿਹੰਗ

ਛਾਗੜਦੀ ਛੁਟੰਤ

ਆਗੜਦੀ ਉਡੰਤ ॥੧੩॥੧੬੯॥

ਪਾਗੜਦੀ ਪਵੰਗ

ਸਾਗੜਦੀ ਸੁਭੰਗ

ਜਾਗੜਦੀ ਜੁਆਣ

ਝਾਗੜਦੀ ਜੁਝਾਣਿ ॥੧੪॥੧੭੦॥

ਝਾਗੜਦੀ ਝੜੰਗ

ਕਾਗੜਦੀ ਕੜੰਗ

ਤਾਗੜਦੀ ਤੜਾਕ

ਚਾਗੜਦੀ ਚਟਾਕ ॥੧੫॥੧੭੧॥

ਘਾਗੜਦੀ ਘਬਾਕ

ਭਾਗੜਦੀ ਭਭਾਕ

ਕਾਗੜਦੰ ਕਪਾਲਿ

ਨਚੀ ਬਿਕ੍ਰਾਲ ॥੧੬॥੧੭੨॥

ਨਰਾਜ ਛੰਦ

ਅਨੰਤ ਦੁਸਟ ਮਾਰੀਯੰ

ਬਿਅੰਤ ਸੋਕ ਟਾਰੀਯੰ

ਕਮੰਧ ਅੰਧ ਉਠੀਯੰ

ਬਿਸੇਖ ਬਾਣ ਬੁਠੀਯੰ ॥੧੭॥੧੭੩॥

ਕੜਕਾ ਕਰਮੁਕੰ ਉਧੰ

ਸੜਾਕ ਸੈਹਥੀ ਜੁਧੰ

ਬਿਅੰਤ ਬਾਣਿ ਬਰਖਯੰ

ਬਿਸੇਖ ਬੀਰ ਪਰਖਯੰ ॥੧੮॥੧੭੪॥

ਸੰਗੀਤ ਨਰਾਜ ਛੰਦ

ਕੜਾ ਕੜੀ ਕ੍ਰਿਪਾਣਯੰ

ਜਟਾ ਜੁਟੀ ਜੁਆਣਯੰ

ਸੁਬੀਰ ਜਾਗੜਦੰ ਜਗੇ

ਲੜਾਕ ਲਾਗੜਦੰ ਪਗੇ ॥੧੯॥੧੭੫॥