ਭੁਜੰਗ ਪ੍ਰਯਾਤ ਛੰਦ

ਕੰਪਾਈ ਸਟਾ ਸਿੰਘ ਗਰਜ︀ਯੋ ਕ੍ਰੂਰੰ

ਉਡ︀ਯੋ ਹੇਰਿ ਬੀਰਾਨ ਕੇ ਮੁਖਿ ਨੂਰੰ

ਉਠ︀ਯੋ ਨਾਦ ਬੰਕੇ ਛੁਹੀ ਗੈਣਿ ਰਜੰ

ਹਸੇ ਦੇਵ ਸਰਬੰ ਭਏ ਦੈਤ ਲਜੰ ॥੩੦॥

ਮਚ︀ਯੰ ਦੁੰਦ ਜੁਧੰ ਮਚੇ ਦੁਇ ਜੁਆਣੰ

ਤੜੰਕਾਰ ਤੇਗੰ ਕੜਕੇ ਕਮਾਣੰ

ਭਿਰਿਯੋ ਕੋਪ ਕੈ ਦਾਨਵੰ ਸੁਲਤਾਨੰ

ਹੜੰ ਸ੍ਰੋਣ ਚਲੇ ਮਧੰ ਮੁਲਤਾਣੰ ॥੩੧॥

ਕੜਕਾਰ ਤੇਗੰ ਤੜਕਾਰ ਤੀਰੰ

ਭਏ ਟੂਕ ਟੂਕੰ ਰਣੰ ਬੀਰ ਧੀਰੰ

ਬਜੇ ਸੰਖ ਭੂਰੰ ਸੁ ਢੋਲੰ ਢਮੰਕੇ

ਰੜੰ ਕੰਕ ਬੰਕੇ ਡਹੈ ਬੀਰ ਬੰਕੇ ॥੩੨॥

ਭਜੇ ਬਾਜਿ ਗਾਜੀ ਸਿਪਾਹੀ ਅਨੇਕੰ

ਰਹੇ ਠਾਢਿ ਭੂਪਾਲ ਆਗੇ ਏਕੰ

ਫਿਰਿਯੋ ਸਿੰਘ ਸੂਰੰ ਸੁ ਕ੍ਰੂਰੰ ਕਰਾਲੰ

ਕੰਪਾਈ ਸਟਾ ਪੂਛ ਫੇਰੀ ਬਿਸਾਲੰ ॥੩੩॥

ਦੋਹਰਾ

ਗਰਜਤ ਰਣਿ ਨਰਸਿੰਘ ਕੇ ਭਜੇ ਸੂਰ ਅਨੇਕ

ਏਕ ਟਿਕਿਯੋ ਹਿਰਿਨਾਛ ਤਹ ਅਵਰ ਜੋਧਾ ਏਕੁ ॥੩੪॥

ਚੌਪਈ

ਮੁਸਟ ਜੁਧ ਜੁਟੇ ਭਟ ਦੋਊ

ਤੀਸਰ ਤਾਹਿ ਪੇਖੀਅਤ ਕੋਊ

ਭਏ ਦੁਹੁਨ ਕੇ ਰਾਤੇ ਨੈਣਾ

ਦੇਖਤ ਦੇਵ ਤਮਾਸੇ ਗੈਣਾ ॥੩੫॥

ਅਸਟ ਦਿਵਸ ਅਸਟੇ ਨਿਸਿ ਜੁਧਾ

ਕੀਨੋ ਦੁਹੂੰ ਭਟਨ ਮਿਲਿ ਕ੍ਰੁਧਾ

ਬਹੁਰੋ ਅਸੁਰ ਕਿਛੁ ਕੁ ਮੁਰਝਾਨਾ

ਗਿਰਿਯੋ ਭੂਮਿ ਜਨੁ ਬ੍ਰਿਛ ਪੁਰਾਨਾ ॥੩੬॥

ਸੀਚਿ ਬਾਰਿ ਪੁਨਿ ਤਾਹਿ ਜਗਾਯੋ

ਜਗੋ ਮੂਰਛਨਾ ਪੁਨਿ ਜੀਯ ਆਯੋ

ਬਹੁਰੋ ਭਿਰੇ ਸੂਰ ਦੋਈ ਕ੍ਰੁਧਾ

ਮੰਡਿਯੋ ਬਹੁਰਿ ਆਪ ਮਹਿ ਜੁਧਾ ॥੩੭॥

ਭੁਜੰਗ ਪ੍ਰਯਾਤ ਛੰਦ

ਹਲਾ ਚਾਲ ਕੈ ਕੈ ਪੁਨਰ ਬੀਰ ਢੂਕੇ

ਮਚਿਯੋ ਜੁਧ ਜਿਯੋ ਕਰਨ ਸੰਗੰ ਘੜੂਕੇ

ਨਖੰ ਪਾਤ ਦੋਊ ਕਰੇ ਦੈਤ ਘਾਤੰ

ਮਨੋ ਗਜ ਜੁਟੇ ਬਨੰ ਮਸਤਿ ਮਾਤੰ ॥੩੮॥

ਪੁਨਰ ਨਰਸਿੰਘੰ ਧਰਾ ਤਾਹਿ ਮਾਰਿਯੋ

ਪੁਰਾਨੋ ਪਲਾਸੀ ਮਨੋ ਬਾਇ ਡਾਰਿਯੋ

ਹਨ︀ਯੋ ਦੇਖਿ ਦੁਸਟੰ ਭਈ ਪੁਹਪ ਬਰਖੰ

ਕੀਏ ਦੇਵਤਿਯੋ ਆਨ ਕੈ ਜੀਤ ਕਰਖੰ ॥੩੯॥

ਪਾਧਰੀ ਛੰਦ

ਕੀਨੋ ਨਰਸਿੰਘ ਦੁਸਟੰ ਸੰਘਾਰ

ਧਰਿਯੋ ਸੁ ਬਿਸਨ ਸਪਤਮ ਵਤਾਰ

ਲਿਨੋ ਸੁ ਭਗਤ ਅਪਨੋ ਛਿਨਾਇ

ਸਬ ਸਿਸਟਿ ਧਰਮ ਕਰਮਨ ਚਲਾਇ ॥੪੦॥

ਪ੍ਰਹਲਾਦ ਕਰਿਯੋ ਨ੍ਰਿਪ ਛਤ੍ਰ ਫੇਰਿ

ਦੀਨੋ ਸੰਘਾਰ ਸਬ ਇਮ ਅੰਧੇਰ

ਸਬ ਦੁਸਟ ਅਰਿਸਟ ਦਿਨੇ ਖਪਾਇ

ਪੁਨਿ ਲਈ ਜੋਤਿ ਜੋਤਹਿ ਮਿਲਾਇ ॥੪੧॥

ਸਭ ਦੁਸਟ ਮਾਰਿ ਕੀਨੇ ਅਭੇਖ

ਪੁਨ ਮਿਲ︀ਯੋ ਜਾਇ ਭੀਤਰ ਅਲੇਖ

ਕਬਿ ਜਥਾਮਤਿ ਕਥ︀ਯੋ ਬਿਚਾਰੁ

ਇਮ ਧਰਿਯੋ ਬਿਸਨੁ ਸਪਤਮ ਵਤਾਰ ॥੪੨॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਰਸਿੰਘ ਸਪਤਮੋ ਅਵਤਾਰ ਸਮਾਤਮ ਸਤੁ ਸੁਭਮ ਸਤੁ ॥੭॥