ਅਥ ਬਾਵਨ ਅਵਤਾਰ ਬਰਨੰ

ਸ੍ਰੀ ਭਗਉਤੀ ਜੀ ਸਹਾਇ

ਭੁਜੰਗ ਪ੍ਰਯਾਤ ਛੰਦ

ਭਏ ਦਿਵਸ ਕੇਤੈ ਨਰਸਿੰਘਾਵਤਾਰੰ

ਪੁਨਰ ਭੂਮਿ ਮੋ ਪਾਪਾ ਬਾਢ︀ਯੋ ਅਪਾਰੰ

ਕਰੇ ਲਾਗ ਜਗੰ ਪੁਨਰ ਦੈਤ ਦਾਨੰ

ਬਲਿ ਰਾਜ ਕੀ ਦੇਹਿ ਬਢਿਯੋ ਗੁਮਾਨੰ ॥੧॥

ਪਾਵੈ ਬਲੰ ਦੇਵਤਾ ਜਗ ਬਾਸੰ

ਭਈ ਇੰਦ੍ਰ ਕੀ ਰਾਜਧਾਨੀ ਬਿਨਾਸੰ

ਕਰੀ ਜੋਗ ਅਰਾਧਨਾ ਸਰਬ ਦੇਵੰ

ਪ੍ਰਸੰਨੰ ਭਏ ਕਾਲ ਪੁਰਖੰ ਅਭੇਵੰ ॥੨॥

ਦੀਯੋ ਆਇਸੰ ਕਾਲਪੁਰਖੰ ਅਪਾਰੰ

ਧਰੋ ਬਾਵਨਾ ਬਿਸਨੁ ਅਸਟਮ ਵਤਾਰੰ

ਲਈ ਬਿਸਨੁ ਆਗਿਆ ਚਲਿਯੋ ਧਾਇ ਐਸੇ

ਲਹਿਯੋ ਦਾਰਦੀ ਭੂਪ ਭੰਡਾਰ ਜੈਸੇ ॥੩॥

ਨਰਾਜ ਛੰਦ

ਸਰੂਪ ਛੋਟ ਧਾਰਿ ਕੈ

ਚਲਿਯੋ ਤਹਾ ਬਿਚਾਰਿ ਕੈ

ਸਭਾ ਨਰੇਸ ਜਾਨ︀ਯੋ

ਤਹੀ ਸੁ ਪਾਵ ਠਾਨ੍ਰਯੋ ॥੪॥

ਸੁ ਬੇਦ ਚਾਰ ਉਚਾਰ ਕੈ

ਸੁਣ︀ਯੋ ਨ੍ਰਿਪੰ ਸੁਧਾਰ ਕੈ

ਬੁਲਾਇ ਬਿਪੁ ਕੋ ਲਯੋ

ਮਲਯਾਗਰ ਮੂੜਕਾ ਦਯੋ ॥੫॥

ਪਦਾਰਘ ਦੀਪ ਦਾਨ ਦੈ

ਪ੍ਰਦਛਨਾ ਅਨੇਕ ਕੈ

ਕਰੋਰਿ ਦਛਨਾ ਦਈ

ਹਾਥਿ ਬਿਪ ਨੈ ਲਈ ॥੬॥

ਕਹਿਯੋ ਮੋਰ ਕਾਜ ਹੈ

ਮਿਥ︀ਯਾ ਇਹ ਤੋਰ ਸਾਜ ਹੈ

ਅਢਾਇ ਪਾਵ ਭੂਮਿ ਦੈ

ਬਸੇਖ ਪੂਰ ਕੀਰਤਿ ਲੈ ॥੭॥

ਚੌਪਈ

ਜਬ ਦਿਜ ਐਸ ਬਖਾਨੀ ਬਾਨੀ

ਭੂਪਤਿ ਸਹਤ ਜਾਨ︀ਯੋ ਰਾਨੀ

ਪੈਰ ਅਢਾਇ ਭੂੰਮਿ ਦੇ ਕਹੀ

ਦ੍ਰਿੜ ਕਰਿ ਬਾਤ ਦਿਜੋਤਮ ਗਹੀ ॥੮॥

ਦਿਜਬਰ ਸੁਕ੍ਰ ਹੁਤੋ ਨ੍ਰਿਪ ਤੀਰਾ

ਜਾਨ ਗਯੋ ਸਭ ਭੇਦੁ ਵਜੀਰਾ

ਜਿਯੋ ਜਿਯੋ ਦੇਨ ਪ੍ਰਿਥਵੀ ਨ੍ਰਿਪ ਕਹੈ

ਤਿਮੁ ਤਿਮੁ ਨਾਹਿ ਪੁਰੋਹਿਤ ਗਹੈ ॥੯॥

ਜਬ ਨ੍ਰਿਪ ਦੇਨ ਧਰਾ ਮਨੁ ਕੀਨਾ

ਤਬ ਹੀ ਉਤਰ ਸੁਕ੍ਰ ਇਮ ਦੀਨਾ

ਲਘੁ ਦਿਜ ਯਾਹਿ ਭੂਪ ਪਛਾਨੋ

ਬਿਸਨੁ ਅਵਤਾਰ ਇਸੀ ਕਰਿ ਮਾਨੋ ॥੧੦॥

ਸੁਨਤ ਬਚਨ ਦਾਨਵ ਸਭ ਹਸੇ

ਉਚਰਤ ਸੁਕ੍ਰ ਕਹਾ ਘਰਿ ਬਸੇ

ਸਸਿਕ ਸਮਾਨ ਦਿਜ ਮਹਿ ਮਾਸਾ

ਕਸ ਕਰਹੈ ਇਹ ਜਗ ਬਿਨਾਸਾ ॥੧੧॥

ਦੋਹਰਾ

ਸੁਕ੍ਰੋਬਾਚ

ਜਿਮ ਚਿਨਗਾਰੀ ਅਗਨਿ ਕੀ ਗਿਰਤ ਸਘਨ ਬਨ ਮਾਹਿ

ਅਧਿਕ ਤਨਿਕ ਤੇ ਹੋਤ ਹੈ ਤਿਮ ਦਿਜਬਰ ਨਰ ਨਾਹਿ ॥੧੨॥