ਚੌਪਈ

ਹਸਿ ਭੂਪਤਿ ਇਹ ਬਾਤ ਬਖਾਨੀ

ਸੁਨਹੋ ਸੁਕ੍ਰ ਤੁਮ ਬਾਤ ਜਾਨੀ

ਫੁਨਿ ਇਹ ਸਮੋ ਸਭੋ ਛਲ ਜੈ ਹੈ

ਹਰਿ ਸੋ ਫੇਰਿ ਭਿਛਕ ਹੈ ॥੧੩॥

ਮਨ ਮਹਿ ਬਾਤ ਇਹੈ ਠਹਰਾਈ

ਮਨ ਮੋ ਧਰੀ ਕਿਸੂ ਬਤਾਈ

ਭ੍ਰਿਤ ਤੇ ਮਾਗ ਕਮੰਡਲ ਏਸਾ

ਲਗ︀ਯੋ ਦਾਨ ਤਿਹ ਦੇਨ ਨਰੇਸਾ ॥੧੪॥

ਸੁਕ੍ਰ ਬਾਤ ਮਨ ਮੋ ਪਹਿਚਾਨੀ

ਭੇਦ ਲਹਤ ਭੂਪ ਅਗਿਆਨੀ

ਧਾਰਿ ਮਕਰਿ ਕੇ ਜਾਰ ਸਰੂਪਾ

ਪੈਠਿਯੋ ਮਧ ਕਮੰਡਲ ਭੂਪਾ ॥੧੫॥

ਨ੍ਰਿਪ ਬਰ ਪਾਨਿ ਸੁਰਾਹੀ ਲਈ

ਦਾਨ ਸਮੈ ਦਿਜਬਰ ਕੀ ਭਈ

ਦਾਨ ਹੇਤ ਜਬ ਹਾਥ ਚਲਾਯੋ

ਨਿਕਸ ਨੀਰ ਕਰਿ ਤਾਹਿ ਆਯੋ ॥੧੬॥