ਤੋਮਰ ਛੰਦ ॥
ਚਮਕ︀ਯੋ ਤਬੈ ਦਿਜਰਾਜ ॥
ਕਰੀਐ ਨ੍ਰਿਪੇਸੁ ਇਲਾਜ ॥
ਤਿਨਕਾ ਮਿਲੈ ਇਹ ਬੀਚਿ ॥
ਇਕ ਚਛ ਹੁਐ ਹੈ ਨੀਚ ॥੧੭॥
ਤਿਨੁਕਾ ਨ੍ਰਿਪਤ ਕਰਿ ਲੀਨ ॥
ਭੀਤਰ ਕਮੰਡਲ ਦੀਨ ॥
ਸੁਕ੍ਰ ਆਖਿ ਲਗੀਆ ਜਾਇ ॥
ਇਕ ਚਛ ਭਯੋ ਦਿਜ ਰਾਇ ॥੧੮॥
ਨੇਤ੍ਰ ਤੇ ਜੁ ਗਿਰਿਯੋ ਨੀਰ ॥
ਸੋਈ ਲੀਯੋ ਕਰਿ ਦਿਜ ਬੀਰ ॥
ਕਰਿ ਨੀਰ ਚੁਵਨ ਨ ਦੀਨ ॥
ਇਮ ਸੁਆਮਿ ਕਾਰਜ ਕੀਨ ॥੧੯॥
ਚੌਪਈ ॥
ਚਛ ਨੀਰ ਕਰ ਭੀਤਰ ਪਰਾ ॥
ਵਹੈ ਸੰਕਲਪ ਦਿਜਹ ਕਰਿ ਧਰਾ ॥
ਐਸ ਤਬੈ ਨਿਜ ਦੇਹ ਬਢਾਯੋ ॥
ਲੋਕ ਛੇਦਿ ਪਰਲੋਕਿ ਸਿਧਾਯੋ ॥੨੦॥
ਨਿਰਖ ਲੋਗ ਅਦਭੁਤ ਬਿਸਮਏ ॥
ਦਾਨਵ ਪੇਖਿ ਮੂਰਛਨ ਭਏ ॥
ਪਾਵ ਪਤਾਰ ਛੁਯੋ ਸਿਰ ਕਾਸਾ ॥
ਚਕ੍ਰਿਤ ਭਏ ਲਖਿ ਲੋਕ ਤਮਾਸਾ ॥੨੧॥
ਏਕੈ ਪਾਵ ਪਤਾਰਹਿ ਛੂਆ ॥
ਦੂਸਰ ਪਾਵ ਗਗਨ ਲਉ ਹੂਆ ॥
ਭਿਦਿਯੋ ਅੰਡ ਬ੍ਰਹਮੰਡ ਅਪਾਰਾ ॥
ਤਿਹ ਤੇ ਗਿਰੀ ਗੰਗ ਕੀ ਧਾਰਾ ॥੨੨॥
ਇਹ ਬਿਧਿ ਭੂਪ ਅਚੰਭਵ ਲਹਾ ॥
ਮਨ ਕ੍ਰਮ ਬਚਨ ਚਕ੍ਰਿਤ ਹੁਐ ਰਹਾ ॥
ਸੁ ਕੁਛ ਭਯੋ ਜੋਊ ਸੁਕ੍ਰਿ ਉਚਾਰਾ ॥
ਸੋਈ ਅਖੀਯਨ ਹਮ ਆਜ ਨਿਹਾਰਾ ॥੨੩॥
ਅਰਧਿ ਦੇਹਿ ਅਪਨੋ ਮਿਨਿ ਦੀਨਾ ॥
ਇਹ ਬਿਧਿ ਕੈ ਭੂਪਤਿ ਜਸੁ ਲੀਨਾ ॥
ਜਬ ਲਉ ਗੰਗ ਜਮੁਨ ਕੋ ਨੀਰਾ ॥
ਤਬ ਲਉ ਚਲੀ ਕਥਾ ਜਗਿ ਧੀਰਾ ॥੨੪॥
ਬਿਸਨ ਪ੍ਰਸੰਨਿ ਪ੍ਰਤਛ ਹੁਐ ਕਹਾ ॥
ਚੋਬਦਾਰੁ ਦੁਆਰੇ ਹੁਐ ਰਹਾ ॥
ਕਹਿਯੋ ਚਲੇ ਤਬ ਲਗੈ ਕਹਾਨੀ ॥
ਜਬ ਲਗ ਗੰਗ ਜਮੁਨ ਕੋ ਪਾਨੀ ॥੨੫॥
ਦੋਹਰਾ ॥
ਜਹ ਸਾਧਨ ਸੰਕਟ ਪਰੈ ਤਹ ਤਹ ਭਏ ਸਹਾਇ ॥
ਦੁਆਰਪਾਲ ਹੁਐ ਦਰਿ ਬਸੇ ਭਗਤ ਹੇਤ ਹਰਿਰਾਇ ॥੨੬॥
ਚੌਪਈ ॥
ਅਸਟਮ ਅਵਤਾਰ ਬਿਸਨ ਅਸ ਧਰਾ ॥
ਸਾਧਨ ਸਬੈ ਕ੍ਰਿਤਾਰਥ ਕਰਾ ॥
ਅਬ ਨਵਮੋ ਬਰਨੋ ਅਵਤਾਰਾ ॥
ਸੁਨਹੁ ਸੰਤ ਚਿਤ ਲਾਇ ਸੁ ਧਾਰਾ ॥੨੭॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਾਵਨ ਅਸਟਮੋ ਅਵਤਾਰ ਬਲਿ ਛਲਨ ਸਮਾਪਤਮ ਸਤੁ ਸੁਭਮ ਸਤੁ ॥੮॥