ਸੀਤਾ ਵਾਚ ਰਾਮ ਸੋਂ

ਮਨੋਹਰ ਛੰਦ

ਸੂਲ ਸਹੋਂ ਤਨ ਸੂਕ ਰਹੋਂ ਪਰ ਸੀ ਕਹੋਂ ਸਿਰ ਸੂਲ ਸਹੋਂਗੀ

ਬਾਘ ਬੁਕਾਰ ਫਨੀਨ ਫੁਕਾਰ ਸੁ ਸੀਸ ਗਿਰੋ ਪਰ ਸੀ ਕਹੋਂਗੀ

ਬਾਸ ਕਹਾ ਬਨਬਾਸ ਭਲੋ ਨਹੀ ਪਾਸ ਤਜੋ ਪੀਯ ਪਾਇ ਗਹੋਂਗੀ

ਹਾਸ ਕਹਾ ਇਹ ਉਦਾਸ ਸਮੈ ਗ੍ਰਿਹ ਆਸ ਰਹੋ ਪਰ ਮੈ ਰਹੋਂਗੀ ॥੨੪੯॥

ਰਾਮ ਬਾਚ ਸੀਤਾ ਪ੍ਰਤਿ

ਰਾਸ ਕਹੋ ਤੁਹਿ ਬਾਸ ਕਰੋ ਗ੍ਰਿਹ ਸਾਸੁ ਕੀ ਸੇਵ ਭਲੀ ਬਿਧਿ ਕੀਜੈ

ਕਾਲ ਹੀ ਬਾਸ ਬਨੈ ਮ੍ਰਿਗ ਲੋਚਨਿ ਰਾਜ ਕਰੋਂ ਤੁਮ ਸੋ ਸੁਨ ਲੀਜੈ

ਜੌ ਲਗੈ ਜੀਯ ਅਉਧ ਸੁਭਾਨਨਿ ਜਾਹਿ ਪਿਤਾ ਗ੍ਰਿਹ ਸਾਚ ਭਨੀਜੈ

ਤਾਤ ਕੀ ਬਾਤ ਗਡੀ ਜੀਯ ਜਾਤ ਸਿਧਾਤ ਬਨੈ ਮੁਹਿ ਆਇਸ ਦੀਜੈ ॥੨੫੦॥

ਲਛਮਣ ਬਾਚ

ਬਾਤ ਇਤੈ ਇਹੁ ਭਾਤ ਭਈ ਸੁਨਿ ਆਇਗੇ ਭ੍ਰਾਤ ਸਰਾਸਨ ਲੀਨੇ

ਕਉਨ ਕੁਪੂਤ ਭਯੋ ਕੁਲ ਮੈ ਜਿਨ ਰਾਮਹਿ ਬਾਸ ਬਨੈ ਕਹੁ ਦੀਨੇ

ਕਾਮ ਕੇ ਬਾਨ ਬਧਿਯੋ ਬਸ ਕਾਮਨਿ ਕੂਰ ਕੁਚਾਲ ਮਹਾ ਮਤਿ ਹੀਨੇ

ਰਾਡ ਕੁਭਾਡ ਕੇ ਹਾਥ ਬਿਕਿਯੋ ਕਪਿ ਨਾਚਤ ਨਾਚ ਛਰੀ ਜਿਮ ਚੀਨੇ ॥੨੫੧॥

ਕਾਮ ਕੋ ਡੰਡ ਲੀਏ ਕਰ ਕੇਕਈ ਬਾਨਰ ਜਿਉ ਨ੍ਰਿਪ ਨਾਚ ਨਚਾਵੈ

ਐਠਨ ਐਠ ਅਮੈਠ ਲੀਏ ਢਿਗ ਬੈਠ ਸੂਆ ਜਿਮ ਪਾਠ ਪੜਾਵੈ

ਸਉਤਨ ਸੀਸ ਹ੍ਵੈ ਈਸਕ ਈਸ ਪ੍ਰਿਥੀਸ ਜਿਉ ਚਾਮ ਕੇ ਦਾਮ ਚਲਾਵੈ

ਕੂਰ ਕੁਜਾਤ ਕੁਪੰਥ ਦੁਰਾਨਨ ਲੋਗ ਗਏ ਪਰਲੋਕ ਗਵਾਵੈ ॥੨੫੨॥

ਲੋਗ ਕੁਟੇਵ ਲਗੇ ਉਨ ਕੀ ਪ੍ਰਭ ਪਾਵ ਤਜੇ ਮੁਹਿ ਕਯੋ ਬਨ ਐਹੈ

ਜਉ ਹਟ ਬੈਠ ਰਹੋ ਘਰਿ ਮੋ ਜਸ ਕਯੋ ਚਲਿਹੈ ਰਘੁਬੰਸ ਲਜੈਹੈ

ਕਾਲ ਹੀ ਕਾਲ ਉਚਾਰਤ ਕਾਲ ਗਯੋ ਇਹ ਕਾਲ ਸਭੋ ਛਲ ਜੈਹੈ

ਧਾਮ ਰਹੋ ਨਹੀ ਸਾਚ ਕਹੋਂ ਇਹ ਘਾਤ ਗਈ ਫਿਰ ਹਾਥਿ ਐਹੈ ॥੨੫੩॥

ਚਾਪ ਧਰੈ ਕਰ ਚਾਰ ਕੁ ਤੀਰ ਤੁਨੀਰ ਕਸੇ ਦੋਊ ਬੀਰ ਸੁਹਾਏ

ਆਵਧ ਰਾਜ ਤ੍ਰੀਯਾ ਜਿਹ ਸੋਭਤ ਹੋਨ ਬਿਦਾ ਤਿਹ ਤੀਰ ਸਿਧਾਏ

ਪਾਇ ਪਰੇ ਭਰ ਨੈਨ ਰਹੇ ਭਰ ਮਾਤ ਭਲੀ ਬਿਧ ਕੰਠ ਲਗਾਏ

ਬੋਲੇ ਤੇ ਪੂਤ ਆਵਤ ਧਾਮਿ ਬੁਲਾਇ ਲਿਉ ਆਪਨ ਤੇ ਕਿਮੁ ਆਏ ॥੨੫੪॥

ਰਾਮ ਬਾਚ ਮਾਤਾ ਪ੍ਰਤਿ

ਤਾਤ ਦਯੋ ਬਨਬਾਸ ਹਮੈ ਤੁਮ ਦੇਹ ਰਜਾਇ ਅਬੈ ਤਹ ਜਾਊ

ਕੰਟਕ ਕਾਨ ਬੇਹੜ ਗਾਹਿ ਤ੍ਰਿਯੋਦਸ ਬਰਖ ਬਿਤੇ ਫਿਰ ਆਊ

ਜੀਤ ਰਹੇ ਤੁ ਮਿਲੋ ਫਿਰਿ ਮਾਤ ਮਰੇ ਗਏ ਭੂਲਿ ਪਰੀ ਬਖਸਾਊ

ਭੂਪਹ ਕੈ ਅਰਿਣੀ ਬਰ ਤੇ ਬਸ ਕੇ ਬਲ ਮੋ ਫਿਰਿ ਰਾਜ ਕਮਾਊ ॥੨੫੫॥