ਮਾਤਾ ਬਾਚ ਰਾਮ ਸੋਂ

ਮਨੋਹਰ ਛੰਦ

ਮਾਤ ਸੁਨੀ ਇਹ ਬਾਤ ਜਬੈ ਤਬ ਰੋਵਤ ਹੀ ਸੁਤ ਕੇ ਉਰ ਲਾਗੀ

ਹਾ ਰਘੁਬੀਰ ਸਿਰੋਮਣ ਰਾਮ ਚਲੇ ਬਨ ਕਉ ਮੁਹਿ ਕਉ ਕਤ ਤਿਆਗੀ

ਨੀਰ ਬਿਨਾ ਜਿਮ ਮੀਨ ਦਸਾ ਤਿਮ ਭੂਖ ਪਿਆਸ ਗਈ ਸਭ ਭਾਗੀ

ਝੂਮ ਝਰਾਕ ਝਰੀ ਝਟ ਬਾਲ ਬਿਸਾਲ ਦਵਾ ਉਨ ਕੀ ਉਰ ਲਾਗੀ ॥੨੫੬॥

ਜੀਵਤ ਪੂਤ ਤਵਾਨਨ ਪੇਖ ਸੀਆ ਤੁਮਰੀ ਦੁਤ ਦੇਖ ਅਘਾਤੀ

ਚੀਨ ਸੁਮਿਤ੍ਰਜ ਕੀ ਛਬ ਕੋ ਸਭ ਸੋਕ ਬਿਸਾਰ ਹੀਏ ਹਰਖਾਤੀ

ਕੇਕਈ ਆਦਿਕ ਸਉਤਨ ਕਉ ਲਖਿ ਭਉਹ ਚੜਾਇ ਸਦਾ ਗਰਬਾਤੀ

ਤਾਕਹੁ ਤਾਤ ਅਨਾਥ ਜਿਉ ਆਜ ਚਲੇ ਬਨ ਕੋ ਤਜਿ ਕੈ ਬਿਲਲਾਤੀ ॥੨੫੭॥

ਹੋਰ ਰਹੇ ਜਨ ਕੋਰ ਕਈ ਮਿਲਿ ਜੋਰ ਰਹੇ ਕਰ ਏਕ ਮਾਨੀ

ਲਛਨ ਮਾਤ ਕੇ ਧਾਮ ਬਿਦਾ ਕਹੁ ਜਾਤ ਭਏ ਜੀਅ ਮੋ ਇਹ ਠਾਨੀ

ਸੋ ਸੁਨਿ ਬਾਤ ਪਪਾਤ ਧਰਾ ਪਰ ਘਾਤ ਭਲੀ ਇਹ ਬਾਤ ਬਖਾਨੀ

ਜਾਨੁਕ ਸੇਲ ਸੁਮਾਰ ਲਗੇ ਛਿਤ ਸੋਵਤ ਸੂਰ ਵਡੇ ਅਭਿਮਾਨੀ ॥੨੫੮॥

ਕਉਨ ਕੁਜਾਤ ਕੁਕਾਜ ਕੀਯੋ ਜਿਨ ਰਾਘਵ ਕੋ ਇਹ ਭਾਤ ਬਖਾਨਯੋ

ਲੋਕ ਅਲੋਕ ਗਵਾਇ ਦੁਰਾਨਨ ਭੂਪ ਸੰਘਾਰ ਤਹਾ ਸੁਖ ਮਾਨਯੋ

ਭਰਮ ਗਯੋ ਉਡ ਕਰਮ ਕਰਯੋ ਘਟ ਧਰਮ ਕੋ ਤਿਆਗਿ ਅਧਰਮ ਪ੍ਰਮਾਨਯੋ

ਨਾਕ ਕਟੀ ਨਿਰਲਾਜ ਨਿਸਾਚਰ ਨਾਹ ਨਿਪਾਤਤ ਨੇਹੁ ਮਾਨਯੋ ॥੨੫੯॥

ਸੁਮਿਤ੍ਰਾ ਬਾਚ

ਦਾਸ ਕੋ ਭਾਵ ਧਰੇ ਰਹੀਯੋ ਸੁਤ ਮਾਤ ਸਰੂਪ ਸੀਆ ਪਹਿਚਾਨੋ

ਤਾਤ ਕੀ ਤੁਲਿ ਸੀਆਪਤਿ ਕਉ ਕਰਿ ਕੈ ਇਹ ਬਾਤ ਸਹੀ ਕਰਿ ਮਾਨੋ

ਜੇਤਕ ਕਾਨਨ ਕੇ ਦੁਖ ਹੈ ਸਭ ਸੋ ਸੁਖ ਕੈ ਤਨ ਪੈ ਅਨਮਾਨੋ

ਰਾਮ ਕੇ ਪਾਇ ਗਹੇ ਰਹੀਯੋ ਬਨ ਕੈ ਘਰ ਕੋ ਘਰ ਕੈ ਬਨੁ ਜਾਨੋ ॥੨੬੦॥

ਰਾਜੀਵ ਲੋਚਨ ਰਾਮ ਕੁਮਾਰ ਚਲੇ ਬਨ ਕਉ ਸੰਗਿ ਭ੍ਰਾਤਿ ਸੁਹਾਯੋ

ਦੇਵ ਅਦੇਵ ਨਿਛਤ੍ਰ ਸਚੀਪਤ ਚਉਕੇ ਚਕੇ ਮਨ ਮੋਦ ਬਢਾਯੋ

ਆਨਨ ਬਿੰਬ ਪਰਯੋ ਬਸੁਧਾ ਪਰ ਫੈਲਿ ਰਹਿਯੋ ਫਿਰਿ ਹਾਥਿ ਆਯੋ

ਬੀਚ ਅਕਾਸ ਨਿਵਾਸ ਕੀਯੋ ਤਿਨ ਤਾਹੀ ਤੇ ਨਾਮ ਮਯੰਕ ਕਹਾਯੋ ॥੨੬੧॥

ਦੋਹਰਾ

ਪਿਤ ਆਗਿਆ ਤੇ ਬਨ ਚਲੇ ਤਜਿ ਗ੍ਰਹਿ ਰਾਮ ਕੁਮਾਰ

ਸੰਗ ਸੀਆ ਮ੍ਰਿਗ ਲੋਚਨੀ ਜਾ ਕੀ ਪ੍ਰਭਾ ਅਪਾਰ ॥੨੬੨॥

ਇਤਿ ਸ੍ਰੀ ਰਾਮ ਬਨਬਾਸ ਦੀਬੋ

ਅਥ ਬਨਬਾਸ ਕਥਨੰ

ਸੀਤਾ ਅਨੁਮਾਨ ਬਾਚ

ਬਿਜੈ ਛੰਦ

ਚੰਦ ਕੀ ਅੰਸ ਚਕੋਰਨ ਕੈ ਕਰਿ ਮੋਰਨ ਬਿਦੁਲਤਾ ਅਨਮਾਨੀ

ਮਤ ਗਇੰਦਨ ਇੰਦ੍ਰ ਬਧੂ ਭੁਨਸਾਰ ਛਟਾ ਰਵਿ ਕੀ ਜੀਅ ਜਾਨੀ

ਦੇਵਨ ਦੋਖਨ ਕੀ ਹਰਤਾ ਅਰ ਦੇਵਨ ਕਾਲ ਕ੍ਰਿਯਾ ਕਰ ਮਾਨੀ

ਦੇਸਨ ਸਿੰਧ ਦਿਸੇਸਨ ਬ੍ਰਿੰਧ ਜੋਗੇਸਨ ਗੰਗ ਕੈ ਰੰਗ ਪਛਾਨੀ ॥੨੬੩॥

ਦੋਹਰਾ

ਉਤ ਰਘੁਬਰ ਬਨ ਕੋ ਚਲੇ ਸੀਅ ਸਹਿਤ ਤਜਿ ਗ੍ਰੇਹ

ਇਤੈ ਦਸਾ ਜਿਹ ਬਿਧਿ ਭਈ ਸਕਲ ਸਾਧ ਸੁਨਿ ਲੇਹ ॥੨੬੪॥