ਮਾਤਾ ਬਾਚ

ਕਬਿਤ

ਸਭੈ ਸੁਖ ਲੈ ਕੇ ਗਏ ਗਾੜੋ ਦੁਖ ਦੇਤ ਭਏ ਰਾਜਾ ਦਸਰਥ ਜੂ ਕਉ ਕੈ ਕੈ ਆਜ ਪਾਤ ਹੋ

ਅਜ ਹੂੰ ਛੀਜੈ ਬਾਤ ਮਾਨ ਲੀਜੈ ਰਾਜ ਕੀਜੈ ਕਹੋ ਕਾਜ ਕਉਨ ਕੌ ਹਮਾਰੇ ਸ੍ਰੋਣ ਨਾਤ ਹੋ

ਰਾਜਸੀ ਕੇ ਧਾਰੌ ਸਾਜ ਸਾਧਨ ਕੈ ਕੀਜੈ ਕਾਜ ਕਹੋ ਰਘੁਰਾਜ ਆਜ ਕਾਹੇ ਕਉ ਸਿਧਾਤ ਹੋ

ਤਾਪਸੀ ਕੇ ਭੇਸ ਕੀਨੇ ਜਾਨਕੀ ਕੌ ਸੰਗ ਲੀਨੇ ਮੇਰੇ ਬਨਬਾਸੀ ਮੋ ਉਦਾਸੀ ਦੀਏ ਜਾਤ ਹੋ ॥੨੬੫॥

ਕਾਰੇ ਕਾਰੇ ਕਰਿ ਬੇਸ ਰਾਜਾ ਜੂ ਕੌ ਛੋਰਿ ਦੇਸ ਤਾਪਸੀ ਕੋ ਕੈ ਭੇਸ ਸਾਥਿ ਹੀ ਸਿਧਾਰਿ ਹੌ

ਕੁਲ ਹੂੰ ਕੀ ਕਾਨ ਛੋਰੋਂ ਰਾਜਸੀ ਕੇ ਸਾਜ ਤੋਰੋਂ ਸੰਗਿ ਤੇ ਮੋਰੋਂ ਮੁਖ ਐਸੋ ਕੈ ਬਿਚਾਰਿ ਹੌ

ਮੁੰਦ੍ਰਾ ਕਾਨ ਧਾਰੌ ਸਾਰੇ ਮੁਖ ਪੈ ਬਿਭੂਤਿ ਡਾਰੌਂ ਹਠਿ ਕੋ ਹਾਰੌਂ ਪੂਤ ਰਾਜ ਸਾਜ ਜਾਰਿ ਹੌਂ

ਜੁਗੀਆ ਕੋ ਕੀਨੋ ਬੇਸ ਕਉਸਲ ਕੇ ਛੋਰ ਦੇਸ ਰਾਜਾ ਰਾਮਚੰਦ ਜੂ ਕੇ ਸੰਗਿ ਹੀ ਸਿਧਾਰਿ ਹੌਂ ॥੨੬੬॥

ਅਪੂਰਬ ਛੰਦ

ਕਾਨਨੇ ਗੇ ਰਾਮ

ਧਰਮ ਕਰਮੰ ਧਾਮ

ਲਛਨੈ ਲੈ ਸੰਗਿ

ਜਾਨਕੀ ਸੁਭੰਗਿ ॥੨੬੭॥

ਤਾਤ ਤਿਆਗੇ ਪ੍ਰਾਨ

ਉਤਰੇ ਬਯੋਮਾਨ

ਬਿਚਰੇ ਬਿਚਾਰ

ਮੰਤ੍ਰੀਯੰ ਅਪਾਰ ॥੨੬੮॥

ਬੈਠਯੋ ਬਸਿਸਟਿ

ਸਰਬ ਬਿਪ ਇਸਟ

ਮੁਕਲਿਯੋ ਕਾਗਦ

ਪਠਏ ਮਾਗਧ ॥੨੬੯॥

ਸੰਕੜੇਸਾ ਵੰਤ

ਮਤਏ ਮਤੰਤ

ਮੁਕਲੇ ਕੇ ਦੂਤ

ਪਉਨ ਕੇ ਸੇ ਪੂਤ ॥੨੭੦॥

ਅਸਟਨ ਦਯੰਲਾਖ

ਦੂਤ ਗੇ ਚਰਬਾਖ

ਭਰਤ ਆਗੇ ਜਹਾ

ਜਾਤ ਭੇ ਤੇ ਤਹਾ ॥੨੭੧॥

ਉਚਰੇ ਸੰਦੇਸ

ਊਰਧ ਗੇ ਅਉਧੇਸ

ਪਤ੍ਰ ਬਾਚੇ ਭਲੇ

ਲਾਗ ਸੰਗੰ ਚਲੇ ॥੨੭੨॥

ਕੋਪ ਜੀਯੰ ਜਗਯੋ

ਧਰਮ ਭਰਮੰ ਭਗਯੋ

ਕਾਸਮੀਰੰ ਤਜਯੋ

ਰਾਮ ਰਾਮੰ ਭਜਯੋ ॥੨੭੩॥

ਪੁਜਏ ਅਵਧ

ਸੂਰਮਾ ਸਨਧ

ਹੇਰਿਓ ਅਉਧੇਸ

ਮ੍ਰਿਤਕੰ ਕੇ ਭੇਸ ॥੨੭੪॥