ਦੁਤੀਯਾ ਅਵਤਾਰ ਬ੍ਰਹਮਾ ਕਸਪ ਕਥਨੰ ॥

ਪਾਧੜੀ ਛੰਦ ॥

ਪੁਨਿ ਧਰਾ ਬ੍ਰਹਮ ਕਸਪ ਵਤਾਰ ॥

ਸ੍ਰੁਤਿ ਕਰੇ ਪਾਠ ਤ੍ਰੀਅ ਬਰੀ ਚਾਰ ॥

ਮਥਨੀ ਸ੍ਰਿਸਟਿ ਕੀਨੀ ਪ੍ਰਗਾਸ ॥

ਉਪਜਾਇ ਦੇਵ ਦਾਨਵ ਸੁ ਬਾਸ ॥੭॥

ਜੋ ਭਏ ਰਿਖਿ ਹ੍ਵੈ ਗੇ ਵਤਾਰ ॥

ਤਿਨ ਕੋ ਬਿਚਾਰ ਕਿਨੋ ਬਿਚਾਰ ॥

ਸ੍ਰੁਤਿ ਕਰੇ ਬੇਦ ਅਰੁ ਧਰੇ ਅਰਥ ॥

ਕਰ ਦਏ ਦੂਰ ਭੂਅ ਕੇ ਅਨਰਥ ॥੮॥

ਇਹ ਭਾਤਿ ਕੀਨ ਦੂਸ੍ਰ ਵਤਾਰ ॥

ਅਬ ਕਹੋ ਤੋਹਿ ਤੀਸ੍ਰ ਬਿਚਾਰ ॥

ਜਿਹ ਭਾਤਿ ਧਰ︀ਯੋ ਬਪੁ ਬ੍ਰਹਮ ਰਾਇ ॥

ਸਭ ਕਹ︀ਯੋ ਤਾਹਿ ਨੀਕੇ ਸੁਭਾਇ ॥੯॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦੁਤੀਯ ਅਵਤਾਰੇ ਬ੍ਰਹਮਾ ਕਸਪ ਸਮਾਪਤੰ ॥੨॥

ਅਥ ਤ੍ਰਿਤੀਆ ਅਵਤਾਰ ਸੁਕ੍ਰ ਕਥਨੰ ॥

ਪਾਧੜੀ ਛੰਦ ॥

ਪੁਨਿ ਧਰਾ ਤੀਸਰ ਇਹ ਭਾਤਿ ਰੂਪ ॥

ਜਗਿ ਭਯੋ ਆਨ ਕਰਿ ਦੈਤ ਭੂਪ ॥

ਤਬ ਦੇਬ ਬੰਸ ਪ੍ਰਚੁਰ︀ਯੋ ਅਪਾਰ ॥

ਕੀਨੇ ਸੁ ਰਾਜ ਪ੍ਰਿਥਮੀ ਸੁਧਾਰਿ ॥੧॥

ਬਡ ਪੁਤ੍ਰ ਜਾਨਿ ਕਿਨੀ ਸਹਾਇ ॥

ਤੀਸਰ ਅਵਤਾਰ ਭਇਓ ਸੁਕ੍ਰ ਰਾਇ ॥

ਨਿੰਦਾ ਬ੍ਰਯਾਜ ਉਸਤਤੀ ਕੀਨ ॥

ਲਖਿ ਤਾਸੁ ਦੇਵਤਾ ਭਏ ਛੀਨ ॥੨॥

ਇਤਿ ਸ੍ਰੀ ਬਚਿਤ੍ਰ ਨਾਟਕ ਗੰਥੇ ਤ੍ਰਿਤੀਆ ਅਵਤਾਰ ਬ੍ਰਹਮਾ ਸੁਕ੍ਰ ਸਮਾਪਤੰ ॥੩॥

ਅਥ ਚਤੁਰਥ ਬ੍ਰਹਮਾ ਬਚੇਸ ਕਥਨੰ ॥

ਪਾਧੜੀ ਛੰਦ ॥

ਮਿਲਿ ਦੀਨ ਦੇਵਤਾ ਲਗੇ ਸੇਵ ॥

ਬੀਤੇ ਸੌ ਬਰਖ ਰੀਝੇ ਗੁਰਦੇਵ ॥

ਤਬ ਧਰਾ ਰੂਪ ਬਾਚੇਸ ਆਨਿ ॥

ਜੀਤਾ ਸੁਰੇਸ ਭਈ ਅਸੁਰ ਹਾਨਿ ॥੩॥

ਇਹ ਭਾਤਿ ਧਰਾ ਚਤੁਰਥ ਵਤਾਰ ॥

ਜੀਤਾ ਸੁਰੇਸ ਹਾਰੇ ਦਿਵਾਰ ॥

ਉਠਿ ਦੇਵ ਸੇਵ ਲਾਗੇ ਸੁ ਸਰਬ ॥

ਧਰਿ ਨੀਚ ਨੈਨ ਕਰਿ ਦੂਰ ਗਰਬ ॥੪॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚਤੁਰਥ ਅਵਤਾਰ ਬ੍ਰਹਮਾ ਬਚੇਸ ਸਮਾਪਤੰ ॥੪॥