ਅਥ ਪੰਚਮੋ ਅਵਤਾਰ ਬ੍ਰਹਮਾ ਬਿਆਸ ਮਨੁ ਰਾਜਾ ਕੋ ਰਾਜ ਕਥਨੰ ॥

ਪਾਧੜੀ ਛੰਦ ॥

ਤ੍ਰੇਤਾ ਬਿਤੀਤ ਜੁਗ ਦੁਆਪੁਰਾਨ ॥

ਬਹੁ ਭਾਤਿ ਦੇਖ ਖੇਲੇ ਖਿਲਾਨ ॥

ਜਬ ਭਯੋ ਆਨਿ ਕ੍ਰਿਸਨਾਵਤਾਰ ॥

ਤਬ ਭਏ ਬ︀ਯਾਸ ਮੁਖ ਆਨਿ ਚਾਰ ॥੫॥

ਜੇ ਜੇ ਚਰਿਤ੍ਰ ਕੀਅ ਕ੍ਰਿਸਨ ਦੇਵ ॥

ਤੇ ਤੇ ਭਨੇ ਸੁ ਸਾਰਦਾ ਤੇਵ ॥

ਅਬ ਕਹੋ ਤਉਨ ਸੰਛੇਪ ਠਾਨਿ ॥

ਜਿਹ ਭਾਤਿ ਕੀਨ ਸ੍ਰੀ ਅਭਿਰਾਮ ॥੬॥

ਜਿਹ ਭਾਤਿ ਕਥਿ ਕੀਨੋ ਪਸਾਰ ॥

ਤਿਹ ਭਾਤਿ ਕਾਬਿ ਕਥਿ ਹੈ ਬਿਚਾਰ ॥

ਕਹੋ ਜੈਸ ਕਾਬ੍ਰਯ ਕਹਿਯੋ ਬ︀ਯਾਸ ॥

ਤਉਨੇ ਕਥਾਨ ਕਥੋ ਪ੍ਰਭਾਸ ॥੭॥

ਜੇ ਭਏ ਭੂਪ ਭੂਅ ਮੋ ਮਹਾਨ ॥

ਤਿਨ ਕੋ ਸੁਜਾਨ ਕਥਤ ਕਹਾਨ ॥

ਕਹ ਲਗੇ ਤਾਸਿ ਕਿਜੈ ਬਿਚਾਰੁ ॥

ਸੁਣਿ ਲੇਹੁ ਬੈਣ ਸੰਛੇਪ ਯਾਰ ॥੮॥

ਜੇ ਭਏ ਭੂਪ ਤੇ ਕਹੇ ਬ︀ਯਾਸ ॥

ਹੋਵਤ ਪੁਰਾਣ ਤੇ ਨਾਮ ਭਾਸ ॥

ਮਨੁ ਭਯੋ ਰਾਜ ਮਹਿ ਕੋ ਭੂਆਰ ॥

ਖੜਗਨ ਸੁ ਪਾਨਿ ਮਹਿਮਾ ਅਪਾਰ ॥੯॥

ਮਾਨਵੀ ਸ੍ਰਿਸਟਿ ਕਿਨੀ ਪ੍ਰਕਾਸ ॥

ਦਸ ਚਾਰ ਲੋਕ ਆਭਾ ਅਭਾਸ ॥

ਮਹਿਮਾ ਅਪਾਰ ਬਰਨੇ ਸੁ ਕਉਨ ॥

ਸੁਣਿ ਸ੍ਰਵਣ ਕ੍ਰਿਤ ਹੁਇ ਰਹੈ ਮਉਨ ॥੧੦॥

ਦਸ ਚਾਰ ਚਾਰਿ ਬਿਦਿਆ ਨਿਧਾਨ ॥

ਅਰਿ ਜੀਤਿ ਜੀਤਿ ਦਿਨੋ ਨਿਸਾਨ ॥

ਮੰਡੇ ਮਹੀਪ ਮਾਵਾਸ ਖੇਤਿ ॥

ਗਜੇ ਮਸਾਣ ਨਚੇ ਪਰੇਤ ॥੧੧॥

ਜਿਤੇ ਸੁ ਦੇਸ ਏਸੁਰ ਮਵਾਸ ॥

ਕਿਨੇ ਖਰਾਬ ਖਾਨੇ ਖ੍ਵਾਸ ॥

ਭੰਡੇ ਅਭੰਡ ਮੰਡੇ ਮਹੀਪ ॥

ਦਿਨੇ ਨਿਕਾਰ ਛਿਨੇ ਸੁ ਦੀਪ ॥੧੨॥

ਖੰਡੇ ਸੁ ਖੇਤਿ ਖੂਨੀ ਖਤ੍ਰੀਯਾਣ ॥

ਮੋਰੇ ਅਮੋਰ ਜੋਧਾ ਦੁਰਾਣ ॥

ਚਲੇ ਅਚਲ ਮੰਡੇ ਅਮੰਡ ॥

ਕਿਨੇ ਘਮੰਡ ਖੰਡੇ ਪ੍ਰਚੰਡ ॥੧੩॥

ਕਿਨੇ ਸੁ ਜੇਰ ਖੂਨੀ ਖਤ੍ਰੇਸ ॥

ਮੰਡੇ ਮਹੀਪ ਮਾਵਾਸ ਦੇਸ ॥

ਇਹ ਭਾਤਿ ਦੀਹ ਦੋਹੀ ਫਿਰਾਇ ॥

ਮਾਨੀ ਸੁ ਮਾਨਿ ਮਨੁ ਰਾਜ ਰਾਇ ॥੧੪॥

ਇਹ ਭਾਤਿ ਦੀਹ ਕਰਿ ਦੇਸ ਰਾਜ ॥

ਬਹੁ ਕਰੇ ਜਗਿ ਅਰੁ ਹੋਮ ਸਾਜ ॥

ਬਹੁ ਭਾਤਿ ਸ੍ਵਰਣ ਕਰਿ ਕੈ ਸੁ ਦਾਨ ॥

ਗੋਦਾਨ ਆਦਿ ਬਿਧਵਤ ਸਨਾਨ ॥੧੫॥

ਜੋ ਹੁਤੀ ਜਗ ਅਰੁ ਬੇਦ ਰੀਤਿ ॥

ਸੋ ਕਰੀ ਸਰਬ ਨ੍ਰਿਪ ਲਾਇ ਪ੍ਰੀਤਿ ॥

ਭੂਆ ਦਾਨ ਦਾਨ ਰਤਨਾਦਿ ਆਦਿ ॥

ਤਿਨ ਭਾਤਿ ਭਾਤਿ ਲਿਨੇ ਸੁਵਾਦ ॥੧੬॥

ਕਰਿ ਦੇਸ ਦੇਸ ਇਮਿ ਨੀਤਿ ਰਾਜ ॥

ਬਹੁ ਭਾਤਿ ਦਾਨ ਦੇ ਸਰਬ ਸਾਜ ॥

ਹਸਤਾਦਿ ਦਤ ਬਾਜਾਦਿ ਮੇਧ ॥

ਤੇ ਭਾਤਿ ਭਾਤਿ ਕਿਨੇ ਨ੍ਰਿਪੇਧ ॥੧੭॥

ਬਹੁ ਸਾਜ ਬਾਜ ਦਿਨੇ ਦਿਜਾਨ ॥

ਦਸ ਚਾਰੁ ਚਾਰੁ ਬਿਦਿਆ ਸੁਜਾਨ ॥

ਖਟ ਚਾਰ ਸਾਸਤ੍ਰ ਸਿੰਮ੍ਰਿਤ ਰਟੰਤ ॥

ਕੋਕਾਦਿ ਭੇਦ ਬੀਨਾ ਬਜੰਤ ॥੧੮॥

ਘਨਸਾਰ ਘੋਰਿ ਘਸੀਅਤ ਗੁਲਾਬ ॥

ਮ੍ਰਿਗ ਮਦਿਤ ਡਾਰਿ ਚੂਵਤ ਸਰਾਬ ॥

ਕਸਮੀਰ ਘਾਸ ਘੋਰਤ ਸੁਬਾਸ ॥

ਉਘਟਤ ਸੁਗੰਧ ਮਹਕੰਤ ਅਵਾਸ ॥੧੯॥

ਸੰਗੀਤ ਪਾਧਰੀ ਛੰਦ ॥

ਤਾਗੜਦੰ ਤਾਲ ਬਾਜਤ ਮੁਚੰਗ ॥

ਬੀਨਾ ਸੁ ਬੈਣ ਬੰਸੀ ਮ੍ਰਿਦੰਗ ॥

ਡਫ ਤਾਲ ਤੁਰੀ ਸਹਿਨਾਇ ਰਾਗ ॥

ਬਾਜੰਤ ਜਾਨ ਉਪਨਤ ਸੁਹਾਗ ॥੨੦॥

ਕਹੂੰ ਤਾਲ ਤੂਰ ਬੀਨਾ ਮ੍ਰਿਦੰਗ ॥

ਡਫ ਝਾਝ ਢੋਲ ਜਲਤਰ ਉਪੰਗ ॥

ਜਹ ਜਹ ਬਿਲੋਕ ਤਹ ਤਹ ਸੁਬਾਸ ॥

ਉਠਤ ਸੁਗੰਧ ਮਹਕੰਤ ਅਵਾਸ ॥੨੧॥

ਹਰਿ ਬੋਲ ਮਨਾ ਛੰਦ ॥

ਮਨੁ ਰਾਜ ਕਰ︀ਯੋ ॥

ਦੁਖ ਦੇਸ ਹਰ︀ਯੋ ॥

ਬਹੁ ਸਾਜ ਸਜੇ ॥

ਸੁਨਿ ਦੇਵ ਲਜੇ ॥੨੨॥

ਇਤਿ ਸ੍ਰੀ ਬਚਿਤ੍ਰ ਨਾਟਕੇ ਮਨੁ ਰਾਜਾ ਕੋ ਰਾਜ ਸਮਾਪਤੰ ॥੧॥੫॥

ਅਥ ਪ੍ਰਿਥੁ ਰਾਜਾ ਕੋ ਰਾਜ ਕਥਨੰ ॥

ਤੋਟਕ ਛੰਦ ॥

ਕਹੰ ਲਾਗ ਗਨੋ ਨ੍ਰਿਪ ਜੌਨ ਭਏ ॥

ਪ੍ਰਭੁ ਜੋਤਹਿ ਜੋਤਿ ਮਿਲਾਇ ਲਏ ॥

ਪੁਨਿ ਸ੍ਰੀ ਪ੍ਰਿਥਰਾਜ ਪ੍ਰਿਥੀਸ ਭਯੋ ॥

ਜਿਨਿ ਬਿਪਨ ਦਾਨ ਦੁਰੰਤ ਦਯੋ ॥੨੩॥

ਦਲੁ ਲੈ ਦਿਨ ਏਕ ਸਿਕਾਰ ਚੜੇ ॥

ਬਨਿ ਨਿਰਜਨ ਮੋ ਲਖਿ ਬਾਘ ਬੜੇ ॥

ਤਹ ਨਾਰਿ ਸੁਕੁੰਤਲ ਤੇਜ ਧਰੇ ॥

ਸਸਿ ਸੂਰਜ ਕੀ ਲਖਿ ਕ੍ਰਾਤਿ ਹਰੇ ॥੨੪॥